ਬਨੂੰੜ ਸ਼ਰਾਬ ਫੈਕਟਰੀ ’ਤੇ ਈ ਡੀ ਦੀ ਛਾਪੇਮਾਰੀ

ED Raid Sachkahoon

ਫੈਕਟਰੀ ਦੇ ਨਾਲ ਘਰਾਂ ਅਤੇ ਹੋਰ ਯੂਨਿਟਾਂ ’ਤੇ ਵੀ ਕੀਤੀ ਛਾਣਬੀਣ 

(ਅਜਯ ਕਮਲ) ਰਾਜਪੁਰਾ। ਰਾਜਪੁਰਾ ਦੇ ਨੇੜਲੇ ਕਸਬੇ ਵਿੱਚ ਸਥਿਤ ਚੰਡੀਗੜ੍ਹ ਡਿਸਟਲਰੀ ਐਂਡ ਬੋਟਲਸ਼ ਲਿਮਟਿਡ ਸ਼ਰਾਬ ਫੈਕਟਰੀ ਵਿੱਚ ਅੱਜ ਈ ਡੀ ਵੱਲੋਂ ਛਾਪੇਮਾਰੀ (ED Raid) ਕੀਤੀ ਗਈ ਜਿਸ ਵਿੱਚ ਉਨ੍ਹਾਂ ਦੇ ਘਰਾਂ ਅਤੇ ਹੋਰ ਯੂਨਿਟਾਂ ’ਤੇ ਵੀ ਇੱਕੋ ਸਮੇਂ ਦੌਰਾਨ ਛਾਪੇਮਾਰੀ ਕਰਕੇ ਛਾਣ ਬੀਣ ਕੀਤੀ ਜਾ ਰਹੀ ਹੈ। ਅੱਜ ਸਵੇਰੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਦੇ ਨੇੜਲ਼ੇ ਕਸਬੇ ਅੰਦਰ ਮੌਜੂਦ ਸ਼ਰਾਬ ਫੈਕਟਰੀ ਅਤੇ ਫੈਕਟਰੀ ਮਾਲਕਾਂ ਦੇ ਘਰ ਚੰਡੀਗੜ੍ਹ ਅਤੇ ਹੋਰ ਯੂਨਿਟਾਂ ਜਿਵੇਂ ਕਿ ਅੰਮਿ੍ਰਤਸਰ ਤੋਂ ਇਲਾਵਾ ਹੋਰ ਕਈ ਥਾਵਾਂ ’ਤੇ ਈ ਡੀ ਵੱਲੋਂ ਛਾਪੇ ਮਾਰੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਦੋਂ ਇਸ ਸਬੰਧੀ ਪ੍ਰੈਸ ਵੱਲੋਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਥੇ ਮੌਜੂਦ ਸਕਿਊਰਟੀ ਨੇ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ। ਜਿਵੇਂ ਕਿ ਈ ਡੀ ਵਿਭਾਗ ਵੱਲੋਂ ਫੈਕਟਰੀ, ਘਰ ਅਤੇ ਹੋਰ ਸਬੰਧਿਤ ਯੂਨਿਟਾਂ ’ਤੇ ਇੱਕੋ ਸਮੇਂ ਵਿੱਚ ਛਾਪੇਮਾਰੀ ਕੀਤੀ ਗਈ ਹੈ ਇਸ ਨਾਲ ਕੁਝ ਵੱਡਾ ਘਪਲਾ ਸਾਹਮਣੇ ਆਉਣ ਦੀ ਸੰਭਾਵਨਾ ਹੈ। ਹੁਣ ਦੇਖਣਾ ਇਹ ਹੈ ਕਿ ਜਾਚ ਤੋਂ ਬਾਅਦ ਈ ਡੀ ਵਿਭਾਗ ਵੱਲ ਕਿਹੜੀਆਂ ਗੱਲਾਂ ਦਾ ਖੁਲਾਸਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here