Punjab News: ਲੁਧਿਆਣਾ (ਰਘਬੀਰ ਸਿੰਘ)। ’ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਚੰਡੀਗੜ੍ਹ ਰੋਡ ਹੈਮਪਟਨ ਹੋਮਜ਼ ਸਥਿਤ ਘਰ ’ਤੇ ਈਡੀ ਵੱਲੋਂ ਛਾਪਾ ਮਾਰਿਆ ਗਿਆ ਹੈ। ਈਡੀ ਲਗਾਤਾਰ ਰਾਜ ਸਭਾ ਮੈਂਬਰ ਅਰੋੜਾ ਤੋਂ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਦੀਆਂ ਜਾਇਦਾਦਾਂ ਦਾ ਰਿਕਾਰਡ ਵੀ ਇਕੱਠਾ ਕੀਤਾ ਜਾ ਰਿਹਾ ਹੈ। ਪਰਿਵਾਰ ਦੇ ਸਾਰੇ ਮੋਬਾਈਲ ਫੋਨ ਬੰਦ ਹਨ।
ਉੱਧਰ ਐਕਸ ਤੇ ਸਾਂਸਦ ਸੰਜੀਵ ਅਰੋੜਾ ਨੇ ਕਿਹਾ ਹੈ ਕਿ ਉਹ ਕਾਨੂੰਨ ਨੂੰ ਮੰਨਣ ਵਾਲੇ ਅਤੇ ਕਾਨੂੰਨ ਦਾ ਸਤਿਕਾਰ ਕਰਨ ਵਾਲੇ ਆਦਮੀ ਹਨ! ਉਨ੍ਹਾਂ ਨੂੰ ਨਹੀਂ ਪਤਾ ਕਿ ਏਜੰਸੀਆਂ ਉਸ ਦੇ ਘਰ ਦੀ ਤਲਾਸ਼ੀ ਕਿਉਂ ਲੈ ਰਹੀ ਹੈ! ਉਹ ਪੂਰੀ ਤਰ੍ਹਾਂ ਈਡੀ ਨਾਲ ਸਹਿਯੋਗ ਕਰ ਰਹੇ ਹਨ ਅਤੇ ਸਾਰੇ ਸਵਾਲਾਂ ਦਾ ਜਵਾਬ ਦੇਣਗੇ। ED Action
Read Also : Kisan News: ਇਹ ਕਿਸਾਨਾਂ ਦੀ ਹੋਈ ਮੌਜ਼, ਹੋਇਆ ਕਰਜ਼ਾ ਮੁਆਫ਼, ਖੁੱਦ CM ਨੇ ਦਿੱਤੀ ਜਾਣਕਾਰੀ














