ਸੱਚ ਕਹੂੰ ਨਿਊਜ਼, ਸਰਸਾ: ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ‘ਚ ਆਰਥਿਕ ਸਹਿਯੋਗ ਦਿੱਤਾ ਗਿਆ। ਵਾਲਮੀਕੀ ਚੌਂਕ ਕੋਲ ਸਕੂਲ ਦੇ ਨੇੜੇ, 22 ਜੀ ਵਾਲੀ ਗਲੀ ਨਿਵਾਸੀ ਪ੍ਰਭੂ ਕਾਂਤ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ।
ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲਦਾ ਐ ਲੜਕੀ ਦਾ ਪਿਤਾ
ਉਸਦੇ ਤਿੰਨ ਲੜਕੀਆਂ ਹਨ, ਜਿਨ੍ਹਾਂ ‘ਚੋਂ ਇੱਕ ਲੜਕੀ ਦਾ ਵਿਆਹ 19 ਮਈ ਨੂੰ ਹੋਇਆ। ਪ੍ਰਭੂ ਕਾਂਤ ਨੇ ਬੜੀ ਮਿਹਨਤ ਨਾਲ ਆਪਣੀ ਲੜਕੀ ਨੂੰ ਬੀਕਾਮ ਤੱਕ ਦੀ ਪੜਾਈ ਕਰਵਾਈ ਪਰ ਹੁਣ ਲੜਕੀ ਦਾ ਵਿਆਹ ਕਰਨ ‘ਚ ਉਸਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਸ ਗੱਲ ਦੀ ਸੂਚਨਾ ਜਿਉਂ ਹੀ ਸਰਸਾ ਬਲਾਕ ਦੇ ਜ਼ਿੰਮੇਵਾਰਾਂ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਪ੍ਰਭੂ ਕਾਂਤ ਦਾ ਸਹਿਯੋਗ ਕੀਤਾ ਤੇ ਉਸਦੀ ਲੜਕੀ ਦੇ ਵਿਆਹ ‘ਚ ਬੈੱਡ, ਪੇਟੀ, ਬਿਸਤਰ, ਮੇਜ਼, ਕੁਰਸੀ, ਬਰਤਨ ਆਦਿ ਸਮਾਨ ਦਿੱਤਾ।
ਇਸ ‘ਤੇ ਪ੍ਰਭੂ ਕਾਂਤ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਬਲਾਕ ਦੇ ਜ਼ਿੰਮੇਵਾਰ ਸੁਰੇਸ਼ ਮੌਂਗਾ ਇੰਸਾਂ, ਨਰੇਸ਼ ਕੋਚਰ ਇੰਸਾਂ ਤੋਂ ਇਲਾਵਾ ਹੋਰ ਜ਼ਿੰਮੇਵਾਰ ਮੌਜੂਦ ਸਨ ।
ਜਿ਼ਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾਂ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚਲਦੀ ਹੋਈ ਸਾਧ-ਸੰਗਤ 130 ਮਾਨਵਤਾ ਭਲਾਈ ਦੇ ਕਾਰਜ ਰਹੀ ਹੈ। ਇਸ ਤੋਂ ਜਿੱਥੇ ਕਿਤੇ ਵੀ ਕਿਸੇ ਮਰੀਜ਼ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਇਹ ਸੇਵਾਦਾਰ ਉਸ ਨੂੰ ਖੂਨ ਦਾਨ ਕਰਕੇ ਉਸ ਦੀ ਮੱਦਦ ਕਰਦੇ ਹਨ। ਇਸ ਤੋਂ ਇਲਾਵਾ ਸੇਵਾਦਾਰਾਂ ਵੱਲੋਂ ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ, ਭੁੱਖੇ ਨੂੰ ਖਾਣਾ, ਲੋੜਵੰਦ ਪਰਿਵਾਰਾਂ ਨੂੰ ਅਨਾਜ ਆਦਿ ਭਲਾਈ ਕਾਰਜ ਕੀਤੇ ਜਾ ਰਹੇ ਹਨ।