ਜੀਐੱਸਟੀ ਨੂੰ ਲੈ ਕੇ ਬਾਜ਼ਾਰਾਂ ‘ਚ ਮੱਚੀ ਹਲਚਲ

Mistress, Market, GST

ਟੈਕਸ ਕਾਨੂੰਨ ਨੂੰ ਲੈ ਕੇ ਵਪਾਰੀ ਤੇ ਆਮ ਜਨਤਾ ਸ਼ਸੋਪੰਜ

ਸੱਚ ਕਹੂੰ ਨਿਊਜ਼, ਨਰਵਾਨਾ: ਇੱਕ ਜੁਲਾਈ ਤੋਂ ਲਾਗੂ ਹੋ ਰਹੇ ਜੀਐੱਸਟੀ (ਗੁਡਸ ਐਂਡ ਸਰਵਿਸ ਟੈਕਸ) ਨੂੰ ਲੈ ਕੇ ਬਾਜ਼ਾਰ ‘ਚ ਇਨ੍ਹਾਂ ਦਿਨਾਂ ‘ਚ ਪੂਰੀ ਹਲਚਲ ਹੈ ਛੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਵਪਾਰੀਆਂ ਤੱਕ ਸਾਰੇ ਨਵੇਂ ਟੈਕਸ ਕਾਨੂੰਨ ਨੂੰ ਲੈ ਕੇ ਸ਼ਸੋਪੰਜ ‘ਚ ਹਨ ਜਨਤਾ ਲਈ ਫਿਲਹਾਲ ਰਾਹਤ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਕਈ ਆਈਟਮ  ਪਹਿਲਾਂ ਤੋਂ ਕਾਫੀਸਸਤੀਆਂ ਮਿਲ ਰਹੀਆਂ ਹਨ ਕਿਉਂਕਿ ਦੁਕਾਨਦਾਰ ਤੇ ਵਪਾਰੀ ਪੁਰਾਣੇ ਸਟਾਕ ਨੂੰ ਜਲਦ ਖ਼ਤਮ ਕਰਾਉਣਾ ਚਾਹੁੰਦੇ ਹਨ

ਇਸ ਲਈ ਨੋ ਪ੍ਰੋਫਿਟ ਨੋ ਲੌਸ ‘ਤੇ ਹੋ ਰਹੇ ਕਾਰੋਬਾਰ ‘ਤੇ ਕਾਰੋਬਾਰ ਕਰਨ ‘ਚ ਲੱਗੇ ਹੋਏ ਹਨ ਨਵੇਂ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਕੁਝ ਚੀਜ਼ਾਂ ਮਹਿੰਗੀਆਂ ਹੋ ਜਾਣਗੀਆ ਜੀਐੱਸਟੀ ਨੂੰ ਲੈ ਕੇ ਕਾਰੋਬਾਰੀਆਂ ‘ਚ ਬਣੇ ਸ਼ਸੋਪੰਜ ਦੇ ਚੱਲਦਿਆਂ ਫਿਲਹਾਲ ਕੋਈ ਵੀ ਦੁਕਾਨਦਾਰ ਹੋਵੇ ਜਾਂ ਵੱਡਾ ਵਪਾਰੀ ਸਮਾਨ ਮੰਗਵਾਉਣ ਲਈ ਨਵੇਂ ਆਰਡਰ ਬੁੱਕ ਨਹੀਂ ਕਰਵਾ ਰਹੇ ਹਾਲਾਂਕਿ ਕੰਪਨੀਆਂ ਇਸ ਲਈ ਡੀਲਰਾਂ, ਥੋਕ ਵਪਾਰੀਆਂ ਤੇ ਆਰਡਰ ਬੁੱਕ ਕਰਾਉਣ ਦਾ ਦਬਾਅ ਬਣਾ ਰਹੀਆਂ ਹਨ ਪਰ ਇਸ ਤੋਂ ਬਾਅਦ ਵੀ ਕਾਰੋਬਾਰੀ ਨਵੇਂ ਆਰਡਰ ਬੁੱਕ ਨਹੀਂ ਕਰ ਰਹੇ

ਕੀ ਹੈ ਜੀਐੱਸਟੀ

ਜੀਐੱਸਟੀ ਦੇ ਲਾਗੂ ਹੋਣ ਤੋਂ ਬਾਅਦ ਦੇਸ਼ ‘ਚ ਡਬਲ ਟੈਕਸ ਸਿਸਟਮ ਖ਼ਤਮ ਹੋ ਜਾਵੇਗਾ ਜੋ  ਵਪਾਰੀ ਤੇ ਡੀਲਰ ਜੀਐੱਟੀ ਅਪਣਾਵੇਗਾ ਉਸਨੂੰ ਸਿਰਫ਼ ਇੱਕ ਹੀ ਤਰ੍ਹਾਂ ਦਾ ਟੈਕਸ ਦੇਣਾ ਹੋਵੇਗਾ ਉਸ ਨੂੰ ਸਰਵਿਸ, ਟੈਕਸ, ਵੈਟ, ਐਕਸਾਇਜ਼ ਡਿਊਟੀ ਤੇ ਹੋਰ ਤਰ੍ਹਾਂ ਦੇ ਟੈਕਸ ਨਹੀਂ ਦੇਣੇ ਪੈਣਗੇ ਪੂਰੇ ਦੇਸ਼ ‘ਚ ਜੋ ਟੈਕਸ ਦੀ ਦਰ ਹੋਵੇਗੀ ਉਹ ਵੀ ਇੱਕ ਸਮਾਨ ਹੋਵੇਗੀ ਇਸ ਨਾਲ ਦੇਸ਼ ‘ਚ ਵਸਤੂਆਂ ਦੇ ਰੇਟ ‘ਚ ਸਮਾਨਤਾ ਆਵੇਗੀ ਤੇ ਆਮ ਜਨਤਾ ਨੂੰ ਕਈ ਚੀਜ਼ਾਂ ਜੋ ਹੁਣ ਦੂਜੇ ਸੂਬਿਆਂ ਤੋਂ ਕਈ ਤਰ੍ਹਾਂ ਦੇ ਟੈਕਸ ਲਗਾਕੇ ਮਹਿੰਗੀਆਂ ਮਿਲ ਰਹੀਆਂ ਹਨ ਉਨ੍ਹਾਂ ਦੇ ਸਸਤੇ ਹੋਣ ਦੀ ਸੰਭਾਵਨਾ ਹੈ

ਨੋ ਪ੍ਰੋਫਿਟ ਨੋ ਲੌਸ ‘ਤੇ ਹੋ ਰਹੇ ਕਾਰੋਬਾਰ

ਜੀਐੱਸਟੀ ਨੂੰ ਲੈ ਕੇ ਕੱਪੜਾ ਤੇ ਰੈਡੀਮੇਡ ਗਾਰਮੈਂਟਸ ਕਾਰੋਬਾਰ ‘ਚ ਇਨ੍ਹਾਂ ਦਿਨਾਂ ਤੋਂ ਕਾਫੀ ਹਲਚਲ ਮੱਚੀ ਹੋਈ ਹੈ ਕੱਪੜੇ ਦੇ ਥੋਕ ਵਪਾਰੀ ਤੋਂ ਲੈ ਕੇ ਦੁਕਾਨਦਾਰ ਤੱਕ ਦੀ ਇੱਕ ਹੀ ਚਿੰਤਾ ਹੈ ਕਿ ਜਿੰਨਾ ਵੀ ਸਟਾਕ ਬਚਿਆ ਹੈ ਉਸਨੂੰ ਜਲਦ ਤੋਂ ਜਲਦ ਕੱਢਿਆ ਜਾਵੇ ਇਸ ਲਈ ਉਹ ਨਾ ਪ੍ਰੋਫਿਟ ਨਾ ਲਾਸ ‘ਤੇ ਕਾਰੋਬਾਰ ਕਰ ਰਹੇ ਹਨ ਕੱਪੜੇ ‘ਤੇ ਪਹਿਲਾਂ ਕਦੇ ਵੀ ਟੈਕਸ ਨਹੀਂ ਲੱਗਦਾ ਸੀ ਪਰ ਜੀਐੱਸਟੀ ਕਾਨੂੰਨ ‘ਚ ਕੱਪੜੇ ‘ਤੇ ਟੈਕਸ ਲਾਉਣ ਦੀ ਕੀਤੀ ਤਜਵੀਜ਼ ਕਾਰਨ ਦੁਕਾਨਦਾਰ ਸ਼ਸੋਪੰਜ ‘ਚ ਹਨ

ਟੈਕਸ ਦੇ ਨਵੇਂ ਕਾਨੂੰਨ ਨੂੰ ਲੈ ਕੇ ਬਾਜ਼ਾਰ ‘ਚ ਇਲੈਕਟ੍ਰਾਨਿਕਸ ਕਾਰੋਬਾਰ ਵੀ ਕਾਫੀ ਪ੍ਰਭਾਵਿਤ ਹੈ ਕਈ ਕੰਪਨੀਆਂ ਦੇ ਇਲੈਕਟ੍ਰਾਨਿਕਸ ਉਤਪਾਦ ਇਨ੍ਹਾਂ ਦਿਨਾਂ ‘ਚ ਛੋਟ ‘ਤੇ ਵੇਚੇ ਜਾ ਰਹੇ ਹਨ ਇਲੈਕਟ੍ਰਾਨਿਕਸ ਉਤਪਾਦਾਂ ‘ਚ ਸਭ ਤੋਂ ਜ਼ਿਆਦਾ ਛੋਟ ਐੱਲਈਡੀ, ਏਸੀ ਤੇ ਕੂਲਰ ‘ਤੇ ਦਿੱਤੀ ਜਾ ਰਹੀ ਹੈ ਜੀਐੱਸਟੀ ਨੂੰ ਲੈ ਕੇ ਬੂਟਾਂ ਦੇ ਕਾਰੋਬਾਰ ‘ਚ ਵੀ ਕਾਫੀ ਹਲਚਲ ਮੱਚੀ ਹੋਈ ਹੈ ਕਈ ਬ੍ਰਾਂਡੇਡ ਕੰਪਨੀਆਂ ਬੂਟਾਂ ਦੇ ਬਾਜ਼ਾਰ ‘ਚ ਇੰਨ੍ਹੀ ਦਿਨੀਂ 50 ਫ਼ੀਸਦੀ ਤੱਕ ਦੀ ਛੋਟ ‘ਤੇ ਵੇਚੇ ਜਾ ਰਹੇ ਹਨ ਬੂਟਾਂ ਦੀ ਆਨਲਾਈਨ ਸ਼ਾਪਿੰਗ ਤੇ ਵੀ ਕਾਫੀ ਛੋਟ ਦੀ ਤਜਵੀਜ਼ ਕੀਤੀ ਗਈ ਹੈ

ਵਪਾਰੀਆਂ ਦੇ ਹਿੱਤ ‘ਚ ਨਹੀਂ ਜੀਐੱਸਟੀ: ਅਚਲ ਮਿੱਤਲ

ਵਪਾਰ ਮੰਡਲ ਦੇ ਸੂਬਾ ਸੰਗਠਨ ਮੰਤਰੀ ਅਚਲ ਮਿੱਤਲ ਨੇ ਕਿਹਾ ਕਿ ਸਰਕਾਰ ਵੱਲੋਂ ਬਿਨਾਂ ਸੋਚੇ-ਸਮਝੇ ਜੀਐੱਸਟੀ ਲਾਗੂ ਕੀਤਾ ਹੈ ਹੁਣ ਤੱਕ ਵਪਾਰੀਆਂ ਨੂੰ ਜੀਐੱਸਟੀ ਦੇ ਬਾਰੇ ਕੁਝ ਵੀ ਪਤਾ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਜੀਐੱਸਟੀ ਕਾਰਨ ਵਪਾਰੀਆਂ ਦੀ ਕਮਰ ਤੋੜ ਦਿੱਤੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਆਮ ਜਨਤਾ ਨੂੰ ਵੀ ਇਸ ਕੋਈ ਬਾਰੇ ਕੋਈ ਗਿਆਨ ਨਹੀਂ ਹੈ ਜੀਐੱਸਟੀ ਇੱਕ ਪ੍ਰਕਾਰ ਨਾਲ ਕਾਲਾ ਕਾਨੂੰਨ ਹੈ ਜਿਸਦਾ ਕੋਈ ਫਾਇਦਾ ਨਹੀਂ ਹੈ

ਹਰ ਵਰਗ ਲਈ ਫਾਇਦੇਮੰਦ: ਸੁਰੇਸ਼ ਸ਼ਰਮਾ

ਜੀਐੱਸਟੀ ਤੋਂ ਬਾਅਦ ਟੈਕਸ ਸਰਕਾਰ ਦੇ ਖਾਤੇ ‘ਚ ਜਮਾਂ ਹੋਵੇਗਾ ਤੇ ਦੇਸ਼ ‘ਚ ਵਿਕਾਸ ਦੇ ਕੰਮ ਹੋਣਗੇ ਜੀਐੱਸਟੀ ਦਾ ਨੁਕਸਾਨ ਟੈਕਸ ਚੋਰੀ ਕਰਨ ਵਾਲਿਆਂ ਵਪਾਰੀਆਂ ਨੂੰ ਹੋਵੇਗਾ ਆਮ ਜਨਤਾ ਨੂੰ ਜੀਐੱਸਟੀ ਦਾ ਫਾਇਦਾ ਮਿਲੇਗਾ ਹਾਲਾਂਕਿ ਲੋਕਾਂ ਨੂੰ ਜੀਐੱਸਟੀ ਦੇ ਬਾਰੇ ਜਾਣਕਾਰੀ ਨਹੀਂ ਹੈ ਪਰ ਹੌਲੀ-ਹੌਲੀ ਸਾਰੀ ਜਾਣਕਾਰੀ ਹੋ ਜਾਵੇਗੀ ਦੋ ਨੰਬਰੀ ਕੰਮਾਂ ‘ਤੇ ਲਗਾਮ ਲੱਗੇਗੀ

ਜੀਐੱਸਟੀ ‘ਚ ਸਜ਼ਾ ‘ਚ ਤਜਵੀਜ਼ ਗਲਤ: ਕੈਲਾਸ਼ ਸਿੰਗਲਾ

ਵਪਾਰ ਮੰਡਲ ਦੇ ਸੁਰੱਖਿਅਕ ਕੈਲਾਸ਼ ਸਿੰਗਲਾ ਨੇ ਕਿਹਾ ਕਿ ਸਰਕਾਰ ਵੱਲੋਂ ਬਿਨਾਂ ਸੋਚੇ-ਸਮਝੇ ਜੀਐੱਸਟੀ ਲਾਗੂ ਕੀਤਾ ਹੈ ਜੀਐੱਸਟੀ ‘ਚ ਸਜ਼ਾ ਦੀ ਤਜਵੀਜ਼ ਗਲਤ ਹੈ ਜੀਐੱਸਟੀ ਇੱਕ ਪ੍ਰਕਾਰ ਨਾਲ ਕਾਲਾ ਕਾਨੂੰਨ ਹੈ ਜਿਸਦਾ ਕੋਈ ਫਾਇਦਾ ਨਹੀਂ ਹੈ ਜੀਐੱਸਟੀ ਦੀ ਦਸਤਕ ਨਾਲ ਹੀ ਬਾਜ਼ਾਰਾਂ ‘ਚ ਖਲਬਲੀ ਮੱਚੀ ਹੋਈ ਹੈ ਵਪਾਰੀ ਵਰਗ ਕੰਮ ਕਰਨ ਲਈ ਸੋਚ-ਵਿਚਾਰ ‘ਚ ਡੁੱਬਿਆ ਹੈ ਜੀਐੱਸਟੀ ਕਾਰਨ ਵਪਾਰੀ ਵਰਗ ਚਿੰਤਾਜਨਕ ਹੈ