ਪਾਕਿਸਤਾਨ ‘ਚ ਆਤਮਘਾਤੀ ਹਮਲੇ ‘ਚ 11 ਮੌਤਾਂ

Suicid, Attack, Pakistan

ਏਜੰਸੀ ,ਕਵੇਟਾ:ਪਾਕਿਸਤਾਨ ‘ਚ ਬਲੋਚਿਸਤਾਨ  ਸੂਬੇ ਦੀ ਰਾਜਧਾਨੀ ਕਵੇਟਾ ‘ਚ ਸ਼ੁੱਕਰਵਾਰ ਸਵੇਰੇ ਇੱਕ ਜ਼ੋਰਦਾਰ ਕਾਰ ਬੰਬ ਧਮਾਕੇ ‘ਚ ਚਾਰ ਪੁਲਿਸ ਅਧਿਕਾਰੀਆਂ ਸਮੇਤ 11 ਵਿਅਕਤੀਆਂ ਦੀ ਮੌਤ ਹੋ ਗਈ

ਬਲੋਚਿਸਤਾਨ ਸੂਬੇ ਦੇ ਪੁਲਿਸ ਜਨਰਲ ਡਾਇਰੈਕਟਰ ਅਬਦੁੱਲ ਰੱਜਾਕ ਚਿਮਾ ਨੇ ਦੱਸਿਆ ਕਿ ਹਮਲਾਵਰ ਨੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਇੱਕ ਕਾਰ ‘ਚ ਧਮਾਕਾ ਕਰ ਦਿੱਤਾ

ਕਵੇਟਾ ‘ਚ ਸਿਵਿਲ ਹਸਪਤਾਲ ਦੇ ਬੁਲਾਰੇ ਵਸੀਮ ਬੇਗ ਨੇ ਦੱਸਿਆ ਕਿ 11 ਲਾਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਹਮਲੇ ‘ਚ 9 ਸੁਰੱਖਿਆ ਮੁਲਾਜ਼ਮਾਂ ਸਮੇਤ 19 ਵਿਅਕਤੀ ਜ਼ਖ਼ਮੀ ਹੋ ਗਏ ਸਿਵਿਲ ਹਸਪਤਾਲ ਦੇ ਇੱਕ ਡਾਕਟਰ ਫਰੀਦ ਸੁਮਾਲੇਨ ਨੇ ਦੱਸਿਆ ਕਿ ਹਮਲੇ ‘ਚ ਮਾਰੇ ਗਏ ਵਿਅਕਤੀਆਂ ‘ਚ ਚਾਰ ਪੁਲਿਸ ਅਧਿਕਾਰੀ ਸ਼ਾਮਲ ਹਨ