ਫਿਲੀਪੀਂਸ ਦੀ ਮੱਦਦ ਲਈ ਅਸਟਰੇਲੀਆ ਭੇਜੇਗਾ ਨਿਗਰਾਨੀ ਜਹਾਜ਼

Australia,Surveillance, Aircraft, Philippine

ਏਜੰਸੀ, ਸਿਡਨੀ: ਇਸਲਾਮਿਕ ਅੱਤਵਾਦੀਆਂ ਨਾਲ ਲੜ ਰਹੇ ਫਿਲੀਪੀਂਸ ਦੀ ਮੱਦਦ ਲਈ ਅਸਟਰੇਲੀਆ ਦੋ ਫੌਜ ਨਿਗਰਾਨੀ ਜਹਾਜ਼ ਭੇਜੇਗਾ ਅਸਟਰੇਲੀਆ ਦੇ ਰੱਖਿਆ ਮੰਤਰੀ ਮੈਰਿਸ ਪਾਅਨੇ ਨੇ ਕਿਹਾ ਕਿ ਫਿਲੀਪੀਂਸ ਸਰਕਾਰ ਨੇ ਆਪਣੇ ਹਥਿਆਰਬੰਦ ਫੋਰਸਾਂ ਨੂੰ ਨਿਗਰਾਨੀ ਸਹਾਇਤਾ ਪ੍ਰਦਾਨ ਕਰਨ ਲਈ ਦੋ ਅਸਟਰੇਲਿਆਈ ਏਪੀ-3 ਸੀ ਓਰੀਅਨ ਜਹਾਜ਼ ਦੀ ਅਸਟਰੇਲੀਆ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ

ਸੁਰੱਖਿਆ ਫੋਰਸਾਂ ਅਤੇ ਬੀਆਈਐਫਐਫ ਅੱਤਵਾਦੀਆਂ ਦਰਮਿਆਨ  ਜਾਰੀ ਹੈ ਸੰਘਰਸ਼

ਫਿਲੀਪੀਂਸ ਦੇ ਦੱਖਣ-ਪੂਰਬ ਮਾਰਾਵੀ ‘ਚ ਸੁਰੱਖਿਆ ਫੋਰਸਾਂ ਅਤੇ ਬੀਆਈਐਫਐਫ ਅੱਤਵਾਦੀਆਂ ਦਰਮਿਆਨ 23 ਮਈ ਤੋਂ ਸੰਘਰਸ਼ ਜਾਰੀ ਹੈ ਸੁਰੱਖਿਆ ਫੋਰਸਾਂ ਨੇ ਮੋਰੋ ਇਸਲਾਮਿਕ ਲਿਬਰੇਸ਼ਨ ਫਰੰਟ (ਐਮਆਈਐਲਐਫ) ਨਾਲ ਵਿਚਾਰਕ ਮੱਤਭੇਦਾਂ ਕਾਰਨ ਅਲੱਗ ਹੋਏ ਬੀਆਈਐਫਐਫ ਨੂੰ ਫਿਲੀਪੀਂਸ ਦਾ ਇੱਕ ਵਿਦਰੋਹੀ ਸਮੂਹ ਕਰਾਰ ਦਿੱਤਾ ਹੈ ਬੀਆਈਐਫਐਫ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਸਮਰਥਕ ਹੈ

ਪਾਅਨੇ ਨੇ ਕਿਹਾ ਕਿ ਆਈਐੱਸ ਅਤੇ ਵਿਦੇਸ਼ੀ  ਲੜਾਕਿਆਂ ਨਾਲ ਇਸ ਖੇਤਰ ਨੂੰ ਅੱਤਵਾਦ ਦੇ ਖਤਰੇ ਨੂੰ ਵੇਖਦਿਆਂ ਇਹ ਫੈਸਲਾ ਅਸਟਰੇਲੀਆ ਦੇ ਹਿੱਤ ‘ਚ ਹੈ ਅਧਿਕਾਰਕ ਅੰਕੜਿਆਂ ਮੁਤਾਬਕ ਮਾਰਾਵੀ ‘ਤੇ ਕਬਜ਼ੇ ਨੂੰ ਲੈ ਕੇ ਚੱਲ ਰਹੇ ਸੰਘਰਸ਼ ‘ਚ ਹੁਣ ਤੱਕ 369 ਵਿਅਕਤੀਆਂ ਦੀ ਮੌਤ ਹੋ ਗਈ ਅਮਰੀਕਾ ਨੇ ਵੀ ਇਸ ਸ਼ਹਿਰ ਨੇੜੇ ਫੌਜੀਆਂ ਨੂੰ ਤਾਇਨਾਤ ਕੀਤਾ ਹੈ, ਹਾਲਾਂਕਿ ਇਹ ਉੱਥੇ ਨਹੀਂ ਲੜ ਰਹੇ ਹਨ, ਪਰ ਸੰਘਰਸ਼ ‘ਚ ਫਿਲੀਪੀਂਸ ਦੀ ਸਹਾਇਤਾ ਲਈ ਇੱਕ ਪੀ-3 ਨਿਗਰਾਨੀ ਜਹਾਜ਼ ਵੀ ਦਿੱਤਾ ਹੈ