ਹੁਣ ਲੋਨ ਲੈਣਾ ਹੋਇਆ ਸੌਖਾ, ਆਨਲਾਈਨ ਹੋਈਆਂ 13 ਯੋਜਨਾਵਾਂ

ਫਿਲਹਾਲ, ਚਾਰ ਸ੍ਰੇਣੀਆਂ ਦੇ ਲੋਨ ਲਈ ਅਪਲਾਈ ਕਰਨ ਦੀ ਸੁਵਿਧਾ ਹੋਵੇਗੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰੇਡਿਟ-�ਿਕਡ ਸਰਕਾਰੀ ਯੋਜਨਾਵਾਂ ਲਈ ‘ਜਨ ਸਮਰੱਥ ਪੋਰਟਲ’ ਲਾਂਚ ਕੀਤਾ ਹੈ ਇਸ ਵਿਚ ਸਰਕਾਰੀ ਸਕੀਮ ਦੇ ਤਹਿਤ ਲੋਨ ਲੈਣਾ ਸੌਖਾ ਹੋ ਗਿਆ ਹੈ ਇਸ ਪੋਰਟਲ ’ਤੇ 13 ਸਰਕਾਰੀ ਸਕੀਮਾਂ ਤਹਿਤ ਲੋਨ ਲੈਣ ਲਈ ਆਨਲਾਈਨ ਅਪਲਾਈ ਕੀਤਾ ਜਾ ਸਕੇਗਾ ਫਿਲਹਾਲ ਚਾਰ ਤਰ੍ਹਾਂ ਦੇ ਲੋਨ ਲਈ ਅਪਲਾਈ ਕਰਨ ਦੀ ਸੁਵਿਧਾ ਹੋਵੇਗੀ ਇਸ ’ਚ ਸਿੱਖਿਆ, ਖੇਤੀਬਾੜੀ ਬੁਨਿਆਦੀ ਢਾਂਚਾ, ਕਾਰੋਬਾਰ ਦੀ ਸ਼ੁਰੂਆਤ ਅਤੇ ਜੀਵਨ ਨਿਭਾਹ ਲੋਨ ਸ਼ਾਮਲ ਹਨ ਲੋਨ ਅਪਲਾਈ ਤੋਂ ਲੈ ਕੇ ਉਸ ਦੀ ਮਨਜ਼ੂਰੀ ਤੱਕ, ਸਾਰਾ ਕੰਮ ਜਨ ਸਮਰੱਥ ਪੋਰਟਲ ’ਤੇ ਆਨਲਾਈਨ ਹੋਵੇਗਾ ਪੋਰਟਲ ’ਤੇ ਬਿਨੈਕਾਰ ਆਪਣੇ ਲੋਨ ਦੀ ਸਥਿਤੀ ਵੀ ਦੇਖ ਸਕਦਾ ਹੈ ਬਿਨੈਕਾਰ ਲੋਨ ਨਾ ਮਿਲਣ ’ਤੇ ਉਸ ਦੀ ਸ਼ਿਕਾਇਤ ਵੀ ਆਨਲਾਈਨ ਕਰ ਸਕੇਗਾ

ਤਿੰਨ ਦਿਨਾਂ ’ਚ ਹੋਵੇਗਾ ਸਮੱਸਿਆ ਦਾ ਹੱਲ

ਤਿੰਨ ਦਿਨਾਂ ’ਚ ਬਿਨੈਕਾਰ ਦੀ ਸ਼ਿਕਾਇਤ ਦਾ ਨਿਪਟਾਰਾ ਕਰਨਾ ਹੋਵੇਗਾ ਮਾਹਿਰਾਂ ਅਨੁਸਾਰ ਜਨ ਸਮਰੱਥ ਪੋਰਟਲ ’ਤੇ ਬਿਨੈਕਾਰ ਦੇ ਨਾਲ ਬੈਂਕ ਅਤੇ ਲੋਨ ਦੇਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਛੋਟੀਆਂ-ਵੱਡੀਆਂ ਸੰਸਥਾਵਾਂ ਵੀ ਉਪਲੱਬਧ ਹੋਣਗੀਆਂ, ਜੋ ਲੋਨ ਲਈ ਆਉਣ ਵਾਲੀਆਂ ਅਰਜ਼ੀਆਂ ’ਤੇ ਆਪਣੀ ਮਨਜ਼ੂਰੀ ਦੇਣਗੀਆਂ ਹੁਣ ਇਸ ਪੋਰਟਲ ਨਾਲ ਬੈਂਕ ਸਮੇਤ 125 ਤੋਂ ਜ਼ਿਆਦਾ ਵੱਖ-ਵੱਖ ਸੰਸਥਾਵਾਂ ਜੁੜ ਚੁੱਕੀਆਂ ਹਨ¿;

ਜਨ ਸਮਰੱਥ ਪੋਰਟਲ ਕੀ ਹੈ?

ਜਨ ਸਮਰੱਥ ਇੱਕ ਡਿਜ਼ੀਟਲ ਪੋਰਟਲ ਹੈ ਜਿੱਥੇ ਇੱਕ ਹੀ ਪਲੇਟਫਾਰਮ ’ਤੇ 13 ਕੇ੍ਰਡਿਟ �ਿਕਡ ਸਰਕਾਰੀ ਯੋਜਨਾਵਾਂ ਜੁੜੀਆਂ ਹੋਈਆਂ ਹਨ ਲਾਭਪਾਤਰੀ ਡਿਜ਼ੀਟਲ ਤਰੀਕੇ ਨਾਲ ਸੌਖੇ¿; ਤਰੀਕੇ ਨਾਲ ਆਪਣਾ ਸਟੇਟਸ ਜਾਂਚ ਸਕਦੇ ਹਨ, ਯੋਗ ਸਕੀਮਾਂ ਦੀ ਆਨਲਾਈਨ ਅਪਲਾਈ ਕਰ ਸਕਦੇ ਹਨ ਤੇ ਡਿਜ਼ੀਟਲ ਮਨਜ਼ੂਰੀ ਵੀ ਲੈ ਸਕਦੇ ਹਨ

ਇਸ ’ਤੇ ਕਿਵੇਂ ਕਰ ਸਕੋਗੇ ਅਪਲਾਈ?

ਵਰਤਮਾਨ ’ਚ 4 ਲੋਨ ਸ੍ਰੇਣੀਆਂ ਹਨ ਅਤੇ ਹਰੇਕ ਲੋਨ ਸ੍ਰੇਣੀ ਦੇ ਤਹਿਤ ਕਈ ਯੋਜਨਾਵਾਂ ਹਨ ਆਪਣੀ ਤਰਜ਼ੀਹ ਵਾਲੀ ਲੋਨ ਕੈਟਾਗਰੀ ਲਈ ਤੁਹਾਨੂੰ ਪਹਿਲਾਂ ਕੁਝ ਸੌਖੇ ਸਵਾਲਾਂ ਦੇ ਜਵਾਬ ਦੇਣੇ ਹੋਣਗੇ ਜਿਸ ’ਚ ਤੁਸੀਂ ਆਪਣੀ ਯੋਗਤਾ ਜਾਂਚ ਸਕੋਗੇ ਕਿਸੇ ਸਕੀਮ ਲਈ ਯੋਗ ਹੋਣ ’ਤੇ ਤੁਸੀਂ ਅਪਲਾਈ ਕਰ ਸਕੋਗੇ ਇਸ ਤੋਂ ਬਾਅਦ ਤੁਹਾਨੂੰ ਡਿਜ਼ੀਟਲ ਮਨਜ਼ੂਰੀ ਮਿਲ ਸਕੇਗੀ

ਕੀ ਕੋਈ ਵੀ ਲੋਨ ਲਈ ਅਪਲਾਈ ਕਰ ਸਕਦਾ ਹੈ?

ਹਾਂ, ਕੋਈ ਵੀ ਲੋਨ ਲਈ ਅਪਲਾਈ ਕਰ ਸਕਦਾ ਹੈ ਪਹਿਲਾਂ ਤੁਹਾਨੂੰ ਆਪਣੀ ਜਰੂਰਤ ਦੀ ਲੋਨ ਸ਼੍ਰੇਣੀ ’ਚ ਯੋਗਤਾ ਦੀ ਜਾਂਚ ਕਰਨੀ ਹੋਵੇਗੀ ਅਤੇ ਜੇਕਰ ਤੁਸੀਂ ਯੋਗ ਹੋ ਤਾਂ ਆਨਲਾਈਨ ਅਪਲਾਈ ਪ੍ਰਕਿਰਿਆ ਦੇ ਜ਼ਰੀਏ ਅਪਲਾਈ ਕਰ ਸਕਦੇ ਹੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ