6.2 ਮਾਪੀ ਗਈ ਭੂਚਾਲ ਦੀ ਤੀਬਰਤਾ
ਜਕਾਰਤਾ, ਏਜੰਸੀ।
ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ ‘ਚ ਭੂਚਾਲ ਅਤੇ ਉਸ ਤੋਂ ਬਾਅਦ ਆਈ ਸੁਨਾਮੀ ਦੇ ਕਾਰਨ ਭਾਰੀ ਤਬਾਹੀ ਮੱਚਣ ਦੇ ਚਾਰ ਦਿਨ ਬਾਅਦ ਮੰਗਲਵਾਰ ਨੂੰ ਦੱਖਣ ‘ਚ ਫਲੋਰਸ ਦੀਪ ਕੋਲ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਗਰਭ ਸਰਵੇਖਣ (ਯੂਐਸਜੀਐਸ) ਨੇ ਦੱਸਿਆ ਕਿ ਭੂਚਾਲ ਦੇ ਕੇਂਦਰ ਫਲੋਰਸ ‘ਚ ਏਂਡੇ ਦੇ ਦੱਖਣ ਪੱਛਮ ‘ਚ ਸੀ। ਇਸ ਦੀ ਤੀਬਰਤਾ ਰੀਐਕਟਰ ਪੈਮਾਨੇ ‘ਤੇ ਪਹਿਲਾਂ 6.2 ਮਾਪੀ ਗਈ ਪਰ ਬਾਅਦ ‘ਚ ਯੂਐਸਜੀਐਸ ਨੇ ਦੱਸਿਆ ਕਿ ਇਸ ਦੀ ਤੀਬਰਤਾ 5.9 ਸੀ। ਭੂਚਾਲ ਕਾਰਨ ਜਾਨ ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ। ਸੁਲਾਵੇਸੀ ਦੀਪ ‘ਚ ਆਏ ਭੂਚਾਲ ਅਤੇ ਸੁਨਾਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1200 ‘ਤੇ ਪਹੁੰਚ ਗਈ ਹੈ ਅਤੇ 61 ਵਿਦੇਸ਼ੀ ਨਾਗਰਿਕਾਂ ਸਮੇਤ ਬਹੁਤ ਸਾਰੇ ਲੋਕ ਲਾਪਤਾ ਹਨ ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਗੰਭੀਰ ਰੂਪ ‘ਚ ਜ਼ਖਮੀ 540 ਲੋਕਾਂ ਦਾ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਕੀਤਾ ਜਾ ਰਿਹਾ ਹੈ। Earthquake
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।