ਚੀਨ ‘ਚ ਭੂਚਾਲ ਨਾਲ 11 ਵਿਅਕਤੀਆਂ ਦੀ ਮੌਤ
ਬੀਜਿੰਗ, ਏਜੰਸੀ। ਚੀਨ ਦੇ ਸਿਚੁਆਨ ਸੂਬੇ ‘ਚ ਸੋਮਵਾਰ ਨੂੰ ਆਏ ਭੂਚਾਲ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 122 ਹੋਰ ਜ਼ਖਮੀ ਹੋ ਗਏ। ਚੀਨ ਦੇ ਭੂਚਾਲ ਨੈਟਵਰਕ ਕੇਂਦਰ (ਸੀਈਐਨਸੀ) ਅਨੁਸਾਰ ਰਾਤ 10 ਵੱਜ ਕੇ 55 ਮਿੰਟ ‘ਤੇ ਆਏ ਭੂਚਾਲ ਦੀ ਤੀਬਰਤਾ ਰੀਐਕਟਰ ਪੈਮਾਨੇ ‘ਤੇ 6.0 ਦਰਜ ਕੀਤੀ ਗਈ। ਸੀਈਐਨਸੀ ਅਨੁਸਾਰ ਭੂਚਾਲ ਦਾ ਕੇਂਦਰ 28.43 ਡਿਗਰੀ ਉਤਰੀ ਅਕਸਾਂਸ ਅਤੇ 104.90 ਡਿਗਰੀ ਪੂਰਬੀ ਦੇਸ਼ਾਂਤਰ ‘ਚ ਜ਼ਮੀਨ ਤੋਂ 16 ਕਿਲੋਮੀਟਰ ‘ਚ ਸਥਿਤ ਸੀ। ਸੀਈਐਨਸੀ ਦੀ ਰਿਪੋਰਟ ਅਨੁਸਾਰ ਚਾਨਿੰਗ ਕਾਊਂਟੀ ‘ਚ ਮੰਗਲਵਾਰ ਨੂੰ ਸਵੇਰੇ 07:34 ਵਜੇ 5.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਆਪਾਤਕਾਲੀਨ ਪ੍ਰਬੰਧਨ ਮੰਤਰਾਲੇ ਦੇ ਆਪਾਤਕਾਲੀਨ ਵਿਭਾਗ ਨੇ ਰਾਹਤ ਅਤੇ ਬਚਾਅ ਕਾਰਜ ਲਈ ਪ੍ਰਭਾਵਿਤ ਖੇਤਰ ‘ਚ ਰਾਹਤ ਕਰਮੀਆਂ ਨੂੰ ਭੇਜਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।