ਤੇਜ਼ੀ ਨਾਲ ਵਧ ਰਹੀ ਹੈ ਭਾਰਤੀਆਂ ਦੀ ਕਮਾਈ, ਕੀ ਤੁਸੀਂ ਵੀ ਹੋ ਸਕਦੇ ਇਨ੍ਹਾਂ ਵਿੱਚ ਸ਼ਾਮਲ?, ਜਾਣੋ

Earning

10 ਕਰੋੜ ਲੋਕਾਂ ਦੀ ਸਾਲਾਨਾ ਆਮਦਨ 8 ਲੱਖ ਰੁਪਏ ਤੋਂ ਪਾਰ | Earning

ਨਵੀਂ ਦਿੱਲੀ (ਏਜੰਸੀ)। ਭਾਰਤ ਵਿੱਚ ਅਮੀਰ ਵਰਗ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜਿਉਂ-ਜਿਉਂ ਭਾਰਤੀ ਆਰਥਿਕਤਾ ਵਧ ਰਹੀ ਹੈ, ਭਾਰਤੀਆਂ ਦੀ ਖੁਸ਼ਹਾਲੀ ਵੀ ਵਧ ਰਹੀ ਹੈ। ਗਲੋਬਲ ਬੈਂਕਿੰਗ ਸਮੂਹ ਗੋਲਡਮੈਨ ਸੈਸ਼ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਦਾ ਅਮੀਰ ਵਰਗ ਤੇਜ਼ੀ ਨਾਲ ਵਧਣ ਵਾਲਾ ਹੈ ਅਤੇ ਚੰਗੀ ਕਮਾਈ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਣ ਵਾਲਾ ਹੈ। (Earning)

ਗੋਲਡਮੈਨ ਸੈਸ਼ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਇੱਕ ਰਿਪੋਰਟ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਸਾਲਾਂ ਵਿੱਚ ਭਾਰਤ ਵਿੱਚ ਖੁਸ਼ਹਾਲ ਲੋਕਾਂ ਦੀ ਗਿਣਤੀ 10 ਕਰੋੜ ਤੱਕ ਵਧ ਜਾਵੇਗੀ। ਰਿਪੋਰਟ ਤਿਆਰ ਕਰਦੇ ਸਮੇਂ ਗੋਲਡਮੈਨ ਸੈਸ਼ ਨੇ ਉਨ੍ਹਾਂ ਲੋਕਾਂ ਨੂੰ ਅਮੀਰ ਭਾਰਤੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਹੈ, ਜਿਨ੍ਹਾਂ ਦੀ ਸਾਲਾਨਾ ਕਮਾਈ 10 ਹਜ਼ਾਰ ਡਾਲਰ ਤੋਂ ਵੱਧ ਹੋਵੇਗੀ। ਭਾਰਤੀ ਮੁੱਦਰਾ ਵਿੱਚ ਇਹ ਰਕਮ ਲਗਭਗ 8 ਲੱਖ 30 ਹਜ਼ਾਰ ਰੁਪਏ ਬਣਦੀ ਹੈ।

Also Read : ਕੜਾਕੇ ਦੀ ਠੰਢ ਕਾਰਨ ਸਕੂਲਾਂ ਦੀਆਂ ਛੁੱਟੀਆਂ ’ਚ ਵਾਧਾ, ਹੁਣ ਇਸ ਦਿਨ ਖੁੱਲ੍ਹਣਗੇ ਸਕੂਲ, ਵੇਖੋ

ਗੋਲਡਮੈਨ ਸੈਸ਼ ਨੇ ਰਿਪੋਰਟ ’ਚ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ 8.30 ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਰਿਪੋਰਟ ਮੁਤਾਬਕ 2015 ਵਿੱਚ ਭਾਰਤ ਵਿੱਚ 2.4 ਕਰੋੜ ਲੋਕ ਅਜਿਹੇ ਸਨ ਜੋ ਸਾਲਾਨਾ 8.30 ਲੱਖ ਰੁਪਏ ਤੋਂ ਵੱਧ ਕਮਾ ਰਹੇ ਸਨ। ਇਸ ਸ਼੍ਰੇਣੀ ਦੇ ਲੋਕਾਂ ਦੀ ਗਿਣਤੀ ਹੁਣ 6 ਕਰੋੜ ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਪਿਛਲੇ 8 ਸਾਲਾਂ ’ਚ 8.30 ਲੱਖ ਰੁਪਏ ਤੋਂ ਵੱਧ ਦੀ ਸਾਲਾਨਾ ਆਮਦਨ ਵਾਲੇ ਲੋਕਾਂ ਦੀ ਗਿਣਤੀ ਢਾਈ ਗੁਣਾ ਵਧ ਗਈ ਹੈ।

ਇਨ੍ਹਾਂ ਕਾਰਨਾਂ ਕਰਕੇ ਵਧੀ ਭਾਰਤੀਆਂ ਦੀ ਖੁਸ਼ਹਾਲੀ | Earning

ਗੋਲਡਮੈਨ ਸੈਸ਼ ਦੀ ਰਿਪੋਰਟ ‘ਅਫਲੂਐਂਟ ਇੰਡੀਆ’ ਮੁਤਾਬਕ ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਨੂੰ ਕਈ ਕਾਰਕਾਂ ਤੋਂ ਮੱਦਦ ਮਿਲੀ ਹੈ। ਗਲੋਬਲ ਬੈਂਕਿੰਗ ਫਰਮ ਅਨੁਸਾਰ, ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਦੀ ਤੇਜ਼ੀ ਨਾਲ ਆਰਥਿਕ ਵਿਕਾਸ, ਸਥਿਰ ਮੁਦਰਾ ਨੀਤੀ ਅਤੇ ਉੱਚ ਕਰਜ਼ਾ ਵਿਕਾਸ ਨੇ ਭਾਰਤੀਆਂ ਦੀ ਖੁਸ਼ਹਾਲੀ ਨੂੰ ਹੁਲਾਰਾ ਦਿੱਤਾ ਹੈ। ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਇਸ ਸਮੇਂ ਲਗਭਗ 2,100 ਡਾਲਰ ਭਾਵ 1.74 ਲੱਖ ਰੁਪਏ ਸਾਲਾਨਾ ਹੈ।