ਦੁਤੀ ਦੀ ਚਾਂਦੀ-ਚਾਦੀ

100 ਤੋਂ ਬਾਅਦ 200 ਮੀਟਰ ਵੀ ਜਿੱਤਿਆ ਚਾਂਦੀ ਤਗਮਾ | Silver

ਜਕਾਰਤਾ, (ਏਜੰਸੀ)। ਭਾਰਤ ਦੀ ਦੁਤੀ ਚੰਦ ਨੇ 100 ਮੀਟਰ ‘ਚ ਚਾਂਦੀ ਤਗਮਾ ਜਿੱਤਣ ਤੋਂ ਬਾਅਦ 200 ਮੀਟਰ ‘ਚ ਵੀ ਕਮਾਲ ਦਾ ਫਰਾਟਾ ਭਰਦੇ ਹੋਏ ਏਸ਼ੀਆਈ ਖੇਡਾਂ ‘ਚ ਬੁੱਧਵਾਰ ਨੂੰ ਇੱਕ ਵਾਰ ਫਿਰ ਚਾਂਦੀ ਤਗਮਾ ਜਿੱਤ ਲਿਆ ਦੁਤੀ 100 ਮੀਟਰ ‘ਚ ਬਹਿਰੀਨ ਦੀ ਅਡਿਡਿਓਂਗ ਓਡਿਯੋਂਗ ਤੋਂ ਫੋਟੋ ਫਿਨਿਸ਼ ‘ਚ ਪੱਛੜ ਕੇ ਚਾਂਦੀ ਤਗਮੇ ‘ਤੇ ਠਹਿਰ ਗਈ ਸੀ ਅਤੇ 200 ਮੀਟਰ ‘ਚ ਵੀ ਉਸਨੂੰ ਓਡਿਯੋਂਗ ਨੇ ਹੀ ਪਿੱਛੇ ਛੱਡਿਆ ਓਡਿਯੋਂਗ ਨੇ 22.96 ਸੈਕਿੰਡ ਦਾ ਸਮਾਂ ਲਿਆ ਜਦੋਂਕਿ ਦੁਤੀ ਨੇ 23.20 ਸੈਕਿੰਡ ਦਾ ਸਮਾਂ ਲਿਆ ਚੀਨ ਦੀ ਵੇਈ ਨੇ 23.27 ਸੈਕਿੰਡ ‘ਚ ਕਾਂਸੀ ਤਗਮਾ ਜਿੱਤਿਆ। (Silver)

ਓੜੀਸ਼ਾ ਦੀ ਇਸ ਅਥਲੀਟ ਨੇ 150 ਮੀਟਰ ਤੱਕ ਆਪਣੀ ਚੁਣੌਤੀ ਬਣਾਈ ਰੱਖੀ ਪਰ ਆਖ਼ਰੀ 25 ਮੀਟਰ ‘ਚ ਓਡਿਯੋਂਗ ਉਸਤੋਂ ਅੱਗੇ ਹੀ ਨਜ਼ਰ ਆਈ ਦੁਤੀ ਨੇ ਤਗਮੇ ਨੂੰ ਆਪਣੇ ਹੱਥੋਂ ਖ਼ਿਸਕਣ ਨਹੀਂ ਦਿੱਤਾ ਅਤੇ ਆਖ਼ਰੀ ਜ਼ੋਰ ਲਾਂਉਂਦਿਆਂ ਭਾਰਤ ਨੂੰ ਅਥਲੈਟਿਕਸ ‘ਚ ਆਪਣਾ ਦੂਸਰਾ ਚਾਂਦੀ ਤਗਮਾ ਦਿਵਾ ਦਿੱਤਾ ਭਾਰਤ ਦਾ ਇਹਨਾਂ ਖੇਡਾਂ ‘ਚ ਇਹ 52ਵਾਂ ਤਗਮਾ ਹੈ ਅਥਲੈਟਿਕਸ ‘ਚ ਭਾਰਤ ਹੁਣ ਤੱਕ ਤਿੰਨ ਸੋਨ ਅਤੇ 9 ਚਾਂਦੀ ਸਮੇਤ 12 ਤਗਮੇ ਜਿੱਤ ਚੁੱਕਾ ਹੈ ਦੁਤੀ ਪਿਛਲੇ ਸਾਲ ਭੁਵਨੇਸ਼ਵਰ ‘ਚ ਹੋਈ ਏਸ਼ੀਆਈ ਚੈਂਪੀਅਨਸ਼ਿਪ ‘ਚ 100 ਮੀਟਰ ‘ਚ ਤੀਸਰੇ ਅਤੇ 200 ਮੀਟਰ ‘ਚ ਚੌਥੇ ਸਥਾਨ ‘ਤੇ ਰਹੀ ਸੀ ਪਰ ਇਸ ਵਾਰ ਦੋਵੇਂ ਹੀ ਮੁਕਾਬਲਿਆਂ ‘ਚ ਉਸਨੇ ਚਾਂਦੀ ਤਗਮੇ ਜਿੱਤੇ ਏਸ਼ੀਆਈ ਖੇਡਾਂ ‘ਚ ਦੁਤੀ ਦੇ ਇਹ ਪਹਿਲੇ ਤਗਮੇ ਹਨ। (Silver)