ਰਿੰਕੂ ਛਾਬੜਾ ਇੰਸਾਂ ਨੇ ਇਲਾਜ ਅਧੀਨ ਇੱਕ ਮਰੀਜ਼ ਨੂੰ ਖੂਨ ਦੀ ਲੋੜ ਪੈਣ ‘ਤੇ ਕੀਤਾ 74ਵੀਂ ਵਾਰ Blood Donation
ਮਲੋਟ (ਮਨੋਜ)। ਬਲਾਕ ਮਲੋਟ ਦੇ ਸੇਵਾਦਾਰ ਐਮਰਜੈਂਸੀ ਦੌਰਾਨ ਇਲਾਜ ਅਧੀਨ ਮਰੀਜ਼ ਨੂੰ ਖੂਨ ਦੀ ਲੋੜ ਪੈਦ ‘ਤੇ ਖੂਨਦਾਨ (Blood Donation) ਕਰ ਰਹੇ ਹਨ ਅਤੇ ਇਹ ਖੂਨਦਾਨੀ ਸੇਵਾਦਾਰ ਇਸ ਸੇਵਾ ਵਿੱਚ ਇੰਨੇ ਕੁ ਰੁਝੇ ਹੋਏ ਹਨ ਕਿ ਆਪਣੇ ਕੰਮ ਕਾਰ ਜਾਂ ਘਰੇਲੂ ਕੰਮ ਕਾਰਾਂ ਦਾ ਪਰਵਾਹ ਨਾ ਕਰਦੇ ਹੋਏ ਲਗਾਤਾਰ ਇਸ ਸੇਵਾ ਨੂੰ ਪਹਿਲ ਦੇ ਆਧਾਰ ਤੇ ਮਨੁੱਖਤਾ ਦੀ ਸੇਵਾ ਸਮਝ ਕੇ ਕਰ ਰਹੇ ਹਨ। ਇਸੇ ਮਨੁੱਖਤਾ ਦੀ ਸੇਵਾ ਨੂੰ ਮੁੱਖ ਸਮਝਦੇ ਹੋਏ ਮਲੋਟ ਦੀ ਖੂਨਦਾਨ ਸੰਮਤੀ ਦੇ ਸੇਵਾਦਾਰ ਰਿੰਕੂ ਛਾਬੜਾ ਨੇ ਐਮਰਜੈਂਸੀ ਦੌਰਾਨ ਇੱਕ ਮਰੀਜ਼ ਨੂੰ ਖੂਨ ਦੀ ਲੋੜ ਪਈ ਤਾਂ ਉਸਨੇ ਮਲੋਟ ਦੇ ਬਲੱਡ ਬੈਂਕ ਵਿੱਚ ਆਪਣਾ ਇੱਕ ਯੂਨਿਟ ਖੂਨਦਾਨ ਕਰਕੇ ਆਪਣਾ ਫਰਜ਼ ਨਿਭਾਇਆ।
ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਉਹ ਅਤੇ ਉਸਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਹੈ ਅਤੇ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਉਸਨੇ ਖੂਨਦਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੱਜ 74ਵੀਂ ਵਾਰ ਖੂਨਦਾਨ ਕਰਕੇ ਮਨ ਨੂੰ ਬਹੁਤ ਖੁਸ਼ੀ ਹੋਈ ਕਿ ਕਿਸੇ ਮਰੀਜ਼ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪੈਣ ‘ਤੇ ਉਸਦਾ ਖੂਨ ਕੰਮ ਆ ਗਿਆ ।
ਇਸ ਮੌਕੇ ਸਰਕਾਰੀ ਹਸਪਤਾਲ ਮਲੋਟ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸੁਨੀਲ ਬਾਂਸਲ, ਭਾਰਤ ਵਿਕਾਸ ਪਰਿਸ਼ਦ ਪੰਜਾਬ (ਸੰਸਕਾਰ) ਦੇ ਵਾਇਸ ਪ੍ਰਧਾਨ ਰਜਿੰਦਰ ਪਪਨੇਜਾ, ਮਲੋਟ ਸ਼ਾਖਾ ਦੇ ਪ੍ਰਧਾਨ ਸੁਰਿੰਦਰ ਮਦਾਨ, ਬਲਾਕ ਮਲੋਟ ਦੇ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ, ਅਜਾਦ ਸੇਵਾ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਮਿੱਡਾ, ਪ੍ਰੇਮੀ ਸੇਵਕ ਮੱਖਣ ਇੰਸਾਂ, ਰੋਬਿਨ ਗਾਬਾ ਇੰਸਾਂ, ਸੁਨੀਲ ਇੰਸਾਂ, ਡਾ. ਇਕਬਾਲ ਇੰਸਾਂ ਅਤੇ ਬਿੰਟੂ ਪਾਲ ਇੰਸਾਂ ਨੇ ਖੂਨਦਾਨੀ ਸੇਵਾਦਾਰ ਰਿੰਕੂ ਛਾਬੜਾ ਦੀ ਪ੍ਰਸੰਸਾ ਕੀਤੀ।