ਬਲਾਕ ਪੱਧਰੀ ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ 5 ਲੋੜਵੰਦਾਂ ਨੂੰ ਵੰਡਿਆਂ ਰਾਸ਼ਨ

ਸੱਚ ਕਹੂੰ ਦੀ ਹੋਰ ਤਰੱਕੀ ਲਈ ਸਾਧ ਸੰਗਤ ਨੇ ਕੀਤੇ ਪ੍ਰਣ

ਬੁੱਟਰ ਬੱਧਨੀ\ ਅਜੀਤਵਾਲ, (ਕਿਰਨ ਰੱਤੀ)। ਡੇਰਾ ਸੱਚਾ ਸੌਦਾ ਦੇ ਸਥਾਪਨਾ ਮਹੀਨੇ ਨੂੰ ਸਮਰਪਿਤ ਬਲਾਕ ਪੱਧਰੀ ਨਾਮ ਚਰਚਾ ਬਲਾਕ ਬੁੱਟਰ ਬੱਧਨੀ ਦੇ ਪਿੰਡ ਬੱਧਨੀ ਖੁਰਦ ਵਿਖੇ ਹੋਈ ਜਿਸ ਦੀ ਕਾਰਵਾਈ ਬਲਾਕ ਭੰਗੀਦਾਸ ਸੁਭਾਸ਼ ਕੁਮਾਰ ਇੰਸਾਂ ਨੇ ਨਿਭਾਈ ਨਾਮ ਚਰਚਾ ਵਿਚ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੇ ਤੇ ਕਵੀ ਰਾਜ਼ ਵੀਰਾਂ ਵੱਲੋਂ ਮਾਲਕ ਦਾ ਗੁਣਗਾਣ ਸ਼ਬਦਾਂ ਰਾਹੀਂ ਗਾ ਕੇ ਕੀਤਾ ਗਿਆ ਅਤੇ ਦਰਬਾਰ ਵੱਲੋਂ ਵਿਸੇਸ਼ ਤੌਰ ’ਤੇ ਪਹੁੰਚੀ ਭੈਣ ਗੁਰਚਰਨ ਇੰਸਾਂ ਤੇ ਪਿ੍ਰਥੀ ਇੰਸਾਂ ਨੇ ਜਿੱਥੇ ਸਾਧ ਸੰਗਤ ਨੂੰ ਨੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਵੱਧ ਤੋਂ ਵੱਧ ਕਰਨ ਲਈ ਪ੍ਰੇਰਿਆ ਉੱਥੇ ਸਾਧ ਸੰਗਤ ਨੂੰ ਵੱਧ ਸੱਚ ਕਹੂੰ ਅਖਬਾਰ ਘਰ-ਘਰ ਪਹੁੰਚਾਉਣ ਦੀ ਜਿਉ ਹੀ ਅਪੀਲ ਕੀਤੀ ਤਾਂ ਸਾਧ ਸੰਗਤ ਨੇ ਹੱਥ ਖੜੇ ਕਰਕੇ ਵਿਸ਼ਵਾਸ਼ ਦੁਆਇਆ ਕਿ ਉਹ ਸੱਚ ਕਹੂੰ ਦੀ ਹੋਰ ਤਰੱਕੀ ਲਈ ਦਿਨ ਰਾਤ ਇੱਕ ਕਰਨਗੇ।

ਨਾਮ ਚਰਚਾ ਦੌਰਾਨ ਵੱਲੋ 5 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਗਰਮੀ ਦੇ ਮੱਦੇ ਨਜਰ ਪੰਛੀਆਂ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕਟੋਰੇ ਵੰਡੇ। ਇਸ ਮੌਕੇ ਸੁਜਾਨ ਭੈਣਾਂ, 45 ਮੈਂਬਰ ਫ਼ਨਬਸਪ;ਰੈਪੀ, 45 ਮੈਂਬਰ ਰਣਜੀਤ ਇੰਸਾਂ, 25 ਗੁਲਸ਼ਨ ਇੰਸਾਂ, ਬਲਾਕ ਕਮੇਟੀ ਦੇ 15 ਮੈਂਬਰ ਰਣਇੰਦਰ ਸਿੰਘ, ਸਾਧੂ ਇੰਸਾਂ 15 ਮੈਬਰ, ਮਹਿੰਗਾ ਸਿੰਘ 15 ਮੈਬਰ, ਹਰਜਿੰਦਰ ਸਿੰਘ ਇੰਸਾਂ 15 ਮੈਬਰ, 15 ਮੈਬਰ ਸ਼ਮਸ਼ੇਰ ਇੰਸਾਂ, ਤਰਸੇਮ ਮੀਨੀਆਂ, ਭਗਵਾਨ ਦਾਸ ਇੰਸਾਂ ਜੁਮੇਵਾਰ ਜਿਲ੍ਹਾ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਮੈਬਰ ਤੇ ਵੱਖ-ਵੱਖ ਪਿੰਡਾਂ ਦੇ ਭੰਗੀਦਾਸ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.