ਗਰੀਬ ਪਰਿਵਾਰ ’ਤੇ ਅੱਗ ਨੇ ਕਹਿਰ ਢਾਹਿਆ, ਡੇਰਾ ਸ਼ਰਧਾਲੂਆਂ ਨੇ ਗਲ ਨਾਲ ਲਾਇਆ

ਪਟਿਆਲਾ: ਅੱਗ ਨਾਲ ਝੌਂਪੜੀ ਸਮੇਤ ਸੜ ਸੁਆਹ ਹੋਏ ਸਾਮਾਨ ਅਤੇ ਡੇਰਾ ਸ਼ਰਧਾਲੂਆਂ ਵੱਲੋਂ ਬਣਾ ਦਿੱਤੀ ਝੌਂਪੜੀ ਨਾਲ ਪਰਿਵਾਰ।

ਅੱਗ ਲੱਗਣ ਕਰਕੇ , ਫਰਿੱਜ, ਕੂਲਰ, ਮੋਟਰਸਾਈਕਲ, ਕੱਪੜੇ ਆਦਿ ਸਾਮਾਨ ਸੜ ਕੇ ਹੋਇਆ ਸੁਆਹ (Fire Accident)

  •  ਜੇਠ ਦੀ ਅੱਗ ਵਰ੍ਹਾਉਂਦੀ ਗਰਮੀ ਵਿੱਚ ਪਰਿਵਾਰ ਖੁੱਲ੍ਹੇ ਅਸਮਾਨ ’ਚ ਬੈਠਣ ਲਈ ਸੀ ਮਜ਼ਬੂਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅੱਗ ਲੱਗਣ ਕਾਰਨ ਗਰੀਬ ਪਰਿਵਾਰ ਦੀ ਝੌਂਪੜੀ ਸਮੇਤ ਘਰ ਦਾ ਸਾਰਾ ਸਾਮਾਨ ਸੜ ਦੇ ਸੁਆਹ ਹੋ ਗਿਆ। ਇੱਥੋਂ ਤੱਕ ਕਿ ਫਰਿੱਜ, ਕੂਲਰ, ਅਲਮਾਰੀ, ਮੋਟਰਸਾਈਕਲ, ਕੱਪੜੇ ਆਦਿ ਕੋਈ ਵੀ ਸਾਮਾਨ ਨਹੀਂ ਬਚਿਆ ਸੀ। ਲੋਕ ਆਉਂਦੇ, ਅੱਗ ਨਾਲ ਸੜੇ ਸਾਮਾਨ ਨੂੰ ਦੇਖਦੇ, ਫੋਟੋਆਂ ਖਿੱਚਦੇ ਤੇ ਬਹੁਤ ਮਾੜਾ ਹੋਇਆ ਕਹਿ ਕੇ ਚਲੇ ਜਾਂਦੇ। ਪਰਿਵਾਰ ਛੋਟੇ ਬੱਚਿਆਂ ਸਮੇਤ ਜੇਠ ਦੀ ਅੱਗ ਵਰ੍ਹਾਉਂਦੀ ਧੁੱਪ ਵਿੱਚ ਖੁੱਲ੍ਹੇ ਅਸਮਾਨ ਹੇਠ ਹੀ ਬੈਠਾ ਸੀ। ਪਰਿਵਾਰ ਦੇ ਇਸ ਹਾਲਾਤ ਬਾਰੇ ਬਲਾਕ ਬਹਾਦਰਗੜ੍ਹ ਦੀ ਸਾਧ-ਸੰਗਤ ਨੂੰ ਪਤਾ ਲੱਗਾ ਅਤੇ ਬਲਾਕ ਦੇ ਸੇਵਾਦਾਰਾਂ ਨੇ ਮੌਕਾ ਦੇਖਿਆ ਤਾਂ ਉਨ੍ਹਾਂ ਦਾ ਦਿਲ ਵਲੂੰਧਰਿਆ ਗਿਆ। ਬਲਾਕ ਬਹਾਦਰਗੜ੍ਹ ਦੇ ਸੇਵਾਦਾਰਾਂ ਨੇ ਉਕਤ ਲੋੜਵੰਦ ਪਰਿਵਾਰ ਦੀ ਮੱਦਦ ਕਰਨ ਸਮੇਤ ਉਨ੍ਹਾਂ ਦੀ ਰਿਹਾਇਸ਼ ਨੂੰ ਮੁੜ ਉਸਾਰਨ ਦਾ ਬੀੜਾ ਚੁੱਕਿਆ। Fire Accident

ਇਹ ਵੀ ਪੜ੍ਹੋ: ਘਰ ਤੋਂ ਲਾਪਤਾ ਹੋਈ ਔਰਤ ਲਈ ਮਸੀਹਾ ਬਣੇ ਡੇਰਾ ਸ਼ਰਧਾਲੂ

ਜਾਣਕਾਰੀ ਅਨੁਸਾਰ ਪਟਿਆਲਾ ਦੇ ਨੇੜਲੇ ਪਿੰਡ ਚੌਰਾ ਵਿਖੇ ਜਿੱਥੇ ਸੁਖਪਾਲ ਸਿੰਘ ਪੁੱਤਰ ਸੰਤੋਖ ਸਿੰਘ, ਜੋ ਕਿ ਆਪਣੇ ਪਰਿਵਾਰ ਸਮੇਤ ਆਪਣੇ ਪਲਾਟ ਵਿੱਚ ਝੌਂਪੜੀ ਬਣਾ ਕੇ ਰਹਿੰਦਾ ਸੀ ਤੇ ਕੰਮ-ਕਾਰ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਉਨ੍ਹਾਂ ਦੀ ਝੌਂਪੜੀ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੇ ਅਜਿਹਾ ਸਪਾਰਕ ਕੀਤਾ ਕਿ ਉਨ੍ਹਾਂ ਦੀ ਝੌਂਪੜੀ ਨੂੰ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਉਨ੍ਹਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਸੁਖਪਾਲ ਸਿੰਘ ਨੇ ਦੱਸਿਆ ਕਿ ਅੱਗ ਕਾਰਨ ਉਨ੍ਹਾਂ ਦਾ ਮੋਟਰਸਾਈਕਲ, ਫਰਿੱਜ, ਕੂਲਰ, ਅਲਮਾਰੀ, ਕੱਪੜੇ ਸਮੇਤ ਝੌਂਪੜੀ ਮੱਚ ਗਈ। ਇੱਥੋਂ ਤੱਕ ਕਿ ਪਰਿਵਾਰ ਦੀ ਬਜ਼ੁਰਗ, ਜੋ ਕਿ ਕੈਂਸਰ ਦੀ ਮਰੀਜ਼ ਸੀ, ਉਸ ਦੇ ਇਲਾਜ ਲਈ 70 ਹਜਾਰ ਰੁਪਏ ਇਕੱਠਾ ਕੀਤਾ ਸੀ, ਉਹ ਵੀ ਅੱਗ ਦੀ ਭੇਟ ਚੜ੍ਹ ਗਿਆ। ਉਨ੍ਹਾਂ ਦੇ ਸਿਰ ਤੋਂ ਛੱਤ ਲੱਥ ਜਾਣ ਤੋਂ ਬਾਅਦ ਉਹ ਜੇਠ ਦੀ ਧੁੱਪ ਵਿੱਚ ਰਹਿਣ ਨੂੰ ਮਜ਼ਬੂਰ ਹੋ ਗਏ।

 ਬਲਾਕ ਬਹਾਦਰਗੜ੍ਹ ਦੀ ਸਾਧ-ਸੰਗਤ ਨੇ ਨਵੀਂ ਰਿਹਾਇਸ਼, ਰਾਸ਼ਨ ਸਮੇਤ ਹੋਰ ਸਾਮਾਨ ਦੇ ਕੇ ਕੀਤੀ ਮੱਦਦ

ਉੁਨ੍ਹਾਂ ਕੋਲ ਕਾਫ਼ੀ ਲੋਕ ਆਏ ਤੇ ਫੋਟੋਆਂ ਖਿੱਚੀਆਂ, ਪਰ ਕੋਈ ਮੱਦਦ ਨਹੀਂ ਕੀਤੀ। ਇਸ ਦਾ ਪਤਾ ਜਦੋਂ ਡੇਰਾ ਸ਼ਰਧਾਲੂਆਂ ਨੂੰ ਲੱਗਾ ਤਾਂ ਉਨ੍ਹਾਂ ਮੱਦਦ ਕਰਨ ਦਾ ਬੀੜਾ ਚੁੱਕਿਆ। ਬਲਾਕ ਬਹਾਦਰਗੜ੍ਹ ਦੇ 85 ਮੈਂਬਰ ਬਾਵਾ ਸਿੰਘ ਨੇ ਦੱਸਿਆ ਕਿ ਉਕਤ ਪਰਿਵਾਰ ਮੱਦਦ ਦਾ ਹੱਕਦਾਰ ਸੀ। ਬਲਾਕ ਬਹਾਦਰਗੜ੍ਹ ਦੀ ਸਾਧ-ਸੰਗਤ ਵੱਲੋਂ ਇਸ ਪਰਿਵਾਰ ਨੂੰ ਕੁਝ ਹੀ ਸਮੇਂ ਵਿੱਚ ਰਿਹਾਇਸ਼ ਬਣਾ ਕੇ ਦਿੱਤੀ ਗਈ ਤਾਂ ਜੋ ਇਹ ਤਪਦੀ ਗਰਮੀ ਤੋਂ ਬਚ ਸਕਣ। ਇਸ ਤੋਂ ਇਲਾਵਾ ਇੱਕ ਪੁਰਾਣਾ ਕੁੂਲਰ ਸਮੇਤ ਫਰਿੱਜ਼ ਦਾ ਵੀ ਇੰਤਜਾਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਪਰਿਵਾਰ ਨੂੰ ਰਾਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ ਤੇ ਹੋਰ ਮੱਦਦ ਦਾ ਵੀ ਭਰੋਸਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਦਿਹਾੜੀ-ਦੱਪਾ ਕਰਕੇ ਹੀ ਆਪਣਾ ਗੁਜ਼ਾਰਾ ਚਲਾ ਰਿਹਾ ਹੈ। Fire Accident

Fire Accident

ਸਾਧ-ਸੰਗਤ ਵੱਲੋਂ ਕੀਤੇ ਇਸ ਉਪਰਾਲੇ ਦੀ ਆਮ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ 15 ਮੈਂਬਰਾਂ ਵਿੱਚ ਰਾਮ ਸਿੰਘ, ਗੁਰਤਾਰ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ ਭੋਲਾ, ਹਰਫੂਲ ਸਿੰਘ, ਹਰਪ੍ਰੀਤ ਸਿੰਘ, ਗੁਰਜੰਟ ਸਿੰਘ, ਕਰਨੈਲ ਸਿੰਘ, ਪ੍ਰੇਮੀ ਸੇਵਕ ਦਰਸ਼ਨ ਸਿੰਘ ਸਮੇਤ ਹੋਰ ਸਾਧ-ਸੰਗਤ ਮੌਜੂਦ ਸੀ।

ਡੇਰਾ ਪ੍ਰੇਮੀਆਂ ਨੇ ਬਾਂਹ ਫੜ੍ਹੀ: ਸੁਖਪਾਲ ਸਿੰਘ

ਇਸ ਮੌਕੇ ਸੁਖਪਾਲ ਸਿੰਘ ਨੇ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਪਰਿਵਾਰ ਦੀ ਬਾਂਹ ਫੜ੍ਹੀ ਹੈ। ਉਨ੍ਹਾਂ ਵੱਲੋਂ ਪੂਜਨੀਕ ਗੁਰੂ ਜੀ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ ਗਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲੋੜਵੰਦਾਂ ਦੀ ਮੱਦਦ ਕਰਕੇ ਇਨਸਾਨੀਅਤ ਦਾ ਫਰਜ਼ ਅਦਾ ਕਰ ਰਹੀ ਹੈ। ਉਸਨੇ ਕਿਹਾ ਕਿ ਉਨ੍ਹਾਂ ਕੋਲ ਕਾਫ਼ੀ ਲੋਕ ਆਏ, ਪਰ ਡੇਰਾ ਪ੍ਰੇਮੀਆਂ ਨੇ ਉਨ੍ਹਾਂ ਨੂੰ ਤਪਦੀ ਗਰਮੀ ’ਚ ਛਾਂ ਦਾ ਸਹਾਰਾ ਦਿੱਤਾ ਹੈ, ਜਿਸ ਲਈ ਉਹ ਵਾਰ-ਵਾਰ ਧੰਨ ਕਹਿੰਦੇ ਹਨ। Fire Accident