Rajasthan Weather: ਭਾਰੀ ਮੀਂਹ ਕਾਰਨ ਜੋਧਪੁਰ ’ਚ ਰੁੜ੍ਹਿਆ ਰੇਲਵੇ ਟ੍ਰੈਕ, ਬਾਂਸਵਾੜਾ, ਧੌਲਪੁਰ ’ਚ 4 ਡੈਮਾਂ ਦੇ ਗੇਟ ਖੋਲ੍ਹੇ, ਅਹਿਮਦਾਬਾਦ ਨੈਸ਼ਨਲ ਹਾਈਵੇਅ ਜਾਮ

Rajasthan Weather
Rajasthan Weather: ਭਾਰੀ ਮੀਂਹ ਕਾਰਨ ਜੋਧਪੁਰ ’ਚ ਰੁੜ੍ਹਿਆ ਰੇਲਵੇ ਟ੍ਰੈਕ, ਬਾਂਸਵਾੜਾ, ਧੌਲਪੁਰ ’ਚ 4 ਡੈਮਾਂ ਦੇ ਗੇਟ ਖੋਲ੍ਹੇ, ਅਹਿਮਦਾਬਾਦ ਨੈਸ਼ਨਲ ਹਾਈਵੇਅ ਜਾਮ

ਭਾਰੀ ਮੀਂਹ ਕਾਰਨ ਟਰੇਨ ਰੋਕੀ

  • ਪਾਣੀ ਭਰਨ ਕਰਕੇ ਅਹਿਮਦਾਬਾਦ ਨੈਸ਼ਨਲ ਹਾਈਵੇਅ ਹੋਇਆ ਜਾਮ

ਜੈਪੁਰ (ਸੱਚ ਕਹੂੰ ਨਿਊਜ਼)। Rajasthan Weather: ਰਾਜਸਥਾਨ ’ਚ ਭਾਰੀ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਜੋਧਪੁਰ, ਬੀਕਾਨੇਰ ਸੰਭਾਗ ਦੇ ਜ਼ਿਲ੍ਹਿਆਂ ’ਚ ਭਾਰੀ ਮੀਂਹ ਪਿਆ। ਜੈਪੁਰ ’ਚ ਮੰਗਲਵਾਰ ਦੇਰ ਰਾਤ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਊਦੈਪੁਰ ’ਚ ਵੀ ਐਤਵਾਰ ਤੋਂ ਪੈ ਰਹੀ ਮੀਂਹ ਕਾਰਨ ਜ਼ਿਲ੍ਹੇ ਦੇ ਜ਼ਿਆਦਾਤਰ ਡੈਮਾਂ ਤੇ ਨਦੀਆਂ ’ਚ ਪਾਣੀ ਆਉਣਾ ਲਗਾਤਾਰ ਜਾਰੀ ਹੈ। ਲੇਕਸਿਟੀ ’ਚ ਅੱਜ ਵੀ ਰੂਕ-ਰੂਕ ਕੇ ਮੀਂਹ ਪੈ ਰਿਹਾ ਹੈ। ਟੋਂਕ ’ਚ ਵੀ ਭਾਰੀ ਮੀਂਹ ਕਾਰਨ ਚਾਫਲ ਨਦੀ ਉਫਾਨ ’ਤੇ ਹੈ।

ਮੰਗਲਵਾਰ ਨੂੰ ਨਦੀ ਕਿਨਾਰੇ ਇੱਕ ਨੌਜਵਾਨ ਮੋਟਰਸਾਈਕਲ ਸਮੇਤ ਫਸ ਗਿਆ। ਨੌਜਵਾਨ ਨੂੰ ਕਰੀਬ 11 ਘੰਟਿਆਂ ਬਾਅਦ ਬੁੱਧਵਾਰ ਨੂੰ ਕੱਢਿਆ ਗਿਆ। ਜੋਧਪੁਰ ’ਚ ਭਾਰੀ ਮੀਂਹ ਕਾਰਨ ਬੁੱਧਵਾਰ ਨੂੰ ਤਿੰਵਰੀ ’ਚ ਜੋਧਪੁਰ-ਜੈਸਲਮੇਰ ਟ੍ਰੈਕ ਰੁੜ੍ਹ ਗਿਆ। ਇਸ ਕਾਰਨ ਰਾਨੀਖੇਤ ਐਕਸਪ੍ਰੈੱਸ ਨੂੰ ਰੋਕਿਆ ਗਿਆ ਹੈ। ਅੱਜ ਵੀ ਸੂਬੇ ਦੇ 31 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ ਜਾਰੀ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਨੇ 7 ਸਤੰਬਰ ਨੂੰ ਰਾਜਸਥਾਨ ’ਚ ਮਾਨਸੂਨ ਦੇ ਸਰਗਰਮ ਰਹਿਣ ਦੀ ਸੰਭਾਵਨਾ ਹੈ। Rajasthan Weather

ਡੈਮ ਓਵਰਫਲੋਅ, ਲਗਾਤਾਰ ਛੱਡਿਆ ਜਾ ਰਿਹੈ ਪਾਣੀ | Rajasthan Weather

ਮਾਨਸੂਨ ਦੇ ਮੁੜ ਸਰਗਰਮ ਹੋਣ ਕਾਰਨ ਉਦੈਪੁਰ ਦੇ ਸਵਰੂਪਸਾਗਰ ਤੇ ਉਦੈਸਾਗਰ ਡੈਮ ਦੇ ਗੇਟਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਬਾਂਸਵਾੜਾ ਦਾ ਮਾਹੀ ਬਜਾਜ ਡੈਮ ਵੀ ਭਰ ਗਿਆ ਹੈ। ਮੰਗਲਵਾਰ ਤੋਂ ਇੱਥੇ ਪਾਣੀ ਦੀ ਨਿਕਾਸੀ ਦਾ ਕੰਮ ਚੱਲ ਰਿਹਾ ਹੈ। ਧੌਲਪੁਰ ਦੇ ਪਰਵਤ ਡੈਮ ਦੇ 2 ਗੇਟ ਖੋਲ੍ਹਣ ਨਾਲ ਡੈਮ ’ਚ ਪਾਣੀ ਦਾ ਪੱਧਰ ਵੀ ਘੱਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਟੋਂਕ ਤੇ ਬੂੰਦੀ ਸਮੇਤ ਕਈ ਜ਼ਿਲ੍ਹਿਆਂ ’ਚ ਨਦੀਆਂ ਦੇ ਪਾਣੀ ਦਾ ਪੱਧਰ ਵੀ ਲਗਾਤਾਰ ਵਧ ਰਿਹਾ ਹੈ।

Read This : Rajasthan Weather Update: ਭਾਰੀ ਮੀਂਹ ਬਣਿਆ ਕਾਲ, ਛੱਤ ਡਿੱਗਣ ਕਾਰਨ 2 ਭਰਾਵਾਂ ਦੀ ਮੌਤ

ਰੇਲ ਗੱਡੀਆਂ ਪ੍ਰਭਾਵਿਤ, ਨੈਸ਼ਨਲ ਹਾਈਵੇਅ ਬੰਦ | Rajasthan Weather

ਜੋਧਪੁਰ ਡਿਵੀਜਨਲ ਰੇਲਵੇ ਮੈਨੇਜਰ ਪੰਕਜ ਕੁਮਾਰ ਸਿੰਘ ਨੇ ਦੱਸਿਆ ਕਿ ਓਸੀਅਨ ਤੇ ਤਿਨਵਾੜੀ ਰੇਲਵੇ ਸਟੇਸ਼ਨਾਂ ਵਿਚਕਾਰ ਬਹੁਤ ਜ਼ਿਆਦਾ ਪਾਣੀ ਭਰ ਗਿਆ ਹੈ। ਰਾਨੀਖੇਤ ਐਕਸਪ੍ਰੈਸ ਨੂੰ ਓਸੀਅਨ ਵਿਖੇ ਰੋਕ ਦਿੱਤਾ ਗਿਆ ਹੈ। ਜੈਸਲਮੇਰ-ਕਾਠਗੋਦਾਮ ਐਕਸਪ੍ਰੈਸ ਦਾ ਰੂਟ ਬਦਲ ਦਿੱਤਾ ਗਿਆ ਹੈ। ਹੁਣ ਇਹ ਟਰੇਨ ਬਦਲੇ ਹੋਏ ਰੂਟ ’ਤੇ ਫਲੋਦੀ, ਬੀਕਾਨੇਰ, ਰਤਨਗੜ੍ਹ ਤੇ ਚੁਰੂ ਤੋਂ ਹੁੰਦੀ ਹੋਈ ਅੱਜ ਕਾਠਗੋਦਾਮ ਜਾਵੇਗੀ। ਇਸ ਤੋਂ ਇਲਾਵਾ ਸਾਬਰਮਤੀ ਐਕਸਪ੍ਰੈਸ ਤੇ ਰੁਨੀਚਾ ਸਪੈਸਲ ਟਰੇਨਾਂ ਵੀ ਪ੍ਰਭਾਵਿਤ ਹੋਣਗੀਆਂ। ਇਸ ਦੇ ਨਾਲ ਹੀ ਉਦੈਪੁਰ ’ਚ ਭਾਰੀ ਮੀਂਹ ਕਾਰਨ ਸਵੇਰੇ 7 ਵਜੇ ਤੋਂ ਹੀ ਉਦੈਪੁਰ-ਅਹਿਮਦਾਬਾਦ ਰਾਸ਼ਟਰੀ ਰਾਜਮਾਰਗ ’ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗਾ ਹੋਇਆ ਹੈ। ਕਈ ਥਾਵਾਂ ’ਤੇ ਹਾਈਵੇ ’ਤੇ ਪਾਣੀ ਭਰ ਗਿਆ ਹੈ। Rajasthan Weather