ਆਰਥਿਕ ਤੰਗੀ ਕਾਰਨ ਕਿਸਾਨ ਨੇ ਗੱਡੀ ਥੱਲੇ ਆ ਕੇ ਕੀਤੀ ਖੁਦਕੁਸੀ

ਆਰਥਿਕ ਤੰਗੀ ਕਾਰਨ ਕਿਸਾਨ ਨੇ ਗੱਡੀ ਥੱਲੇ ਆ ਕੇ ਕੀਤੀ ਖੁਦਕੁਸੀ

ਸੰਗਤ ਮੰਡੀ, (ਮਨਜੀਤ ਨਰੂਆਣਾ/ਸੁਖਤੇਜ ਧਾਲੀਵਾਲ) ਸਥਾਨਕ ਮੰਡੀ ਨਜਦੀਕ ਮੰਡੀ ਦੇ ਇੱਕ ਕਿਸਾਨ ਵੱਲੋਂ ਬਠਿੰਡਾ-ਬੀਕਾਨੇਰ ਰੇਲਵੇ ਲਾਇਨ ‘ਤੇ ਸਵੇਰ ਸਮੇਂ ਇੱਕ ਕਿਸਾਨ ਵੱਲੋਂ ਆਰਥਿਕ ਤੰਗੀ ਦੇ ਚੱਲਦਿਆਂ ਗੱਡੀ ਥੱਲੇ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੇਲਵੇ ਪੁਲਿਸ ਚੌਂਕੀ ਦੇ ਮੁਨਸੀ ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੱਖਣ ਸਿੰਘ (51) ਪੁੱਤਰ ਕਰਤਾਰ ਸਿੰਘ ਵਾਸੀ ਸੰਗਤ ਮੰਡੀ ਕੋਲ ਪੰਜ ਏਕੜ ਜ਼ਮੀਨ ਸੀ ਜਿਸ ਨੇ ਤਿੰਨ ਲੱਖ ਬੈਂਕ ‘ਤੇ ਸਾਢੇ ਤਿੰਨ ਲੱਖ ਆੜਤੀਆਂ ਦਾ ਕਰਜ਼ ਦੇਣਾ ਸੀ, ਜਿਸ ਕਾਰਨ ਉਹ ਆਰਥਿਕ ਤੰਗੀ ਦੇ ਚੱਲਦਿਆਂ ਪ੍ਰੇਸ਼ਾਨ ਰਹਿੰਦਾ ਸੀ।

ਇਸੇ ਪ੍ਰੇਸ਼ਾਨੀ ‘ਚ ਹੀ ਉਸ ਨੇ ਗੱਡੀ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਵੱਲੋਂ ਮ੍ਰਿਤਕ ਦੇ ਲੜਕੇ ਗੁਰ ਅਵਤਾਰ ਸਿੰਘ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here