ਫਿਰ ਤੋਂ ਇਮਾਨਦਾਰੀ ਦੀ ਮਿਸਾਲ ਬਣੇ ਡੇਰਾ ਸ਼ਰਧਾਲੂ ਦਰਸ਼ਨ ਸਿੰਘ ਇੰਸਾਂ

ਫਿਰ ਤੋਂ ਇਮਾਨਦਾਰੀ ਦੀ ਮਿਸਾਲ ਬਣੇ ਡੇਰਾ ਸ਼ਰਧਾਲੂ ਦਰਸ਼ਨ ਸਿੰਘ ਇੰਸਾਂ

ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਲੁਧਿਆਣਾ ਸ਼ਹਿਰ ਦੇ ਵਸਨੀਕ ਸ਼ਰਧਾਲੂ ਦਰਸ਼ਨ ਸਿੰਘ ਇੰਸਾਂ ਨੇ ਅੱਜ ਲੁਧਿਆਣਾ ਦੇ ਏ.ਡੀ.ਸੀ.ਪੀ ਅਮਨਦੀਪ ਸਿੰਘ ਬਰਾੜ ਦੇ ਗੰਨ ਮੈਨ ਸ਼ਾਹਜਿੰਦਰ ਸਿੰਘ ਪੁਲਿਸ ਮੁਲਾਜ਼ਮ ਦਾ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਦੁਬਾਰਾ ਕਾਇਮ ਕੀਤੀ। ਲੁਧਿਆਣਾ ਤੋਂ 25 ਮੈਂਬਰ ਪੂਰਨ ਚੰਦ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਰਸ਼ਨ ਇੰਸਾਂ ਨੇ ਉਨ੍ਹਾਂ ਨੂੰ ਫੋਨ ‘ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਇਕ ਪੁਲਿਸ ਮੁਲਾਜ਼ਮ ਦਾ ਪਰਸ ਮਿਲੀਆ ਹੈ।

ਜਿਸ ਵਿੱਚ ਉਸ ਦੀ ਆਈ ਡੀ ਹੈ। ਫਿਰ 25 ਮੈਂਬਰ ਪੂਰਨ ਚੰਦ ਇੰਸਾਂ ਨੇ ਲੁਧਿਆਣਾ ‘ਚ ਰਹਿੰਦੇ ਏ.ਐਸ.ਆਈ ਸੁਰਜੀਤ ਸਿੰਘ ਨੂੰ ਇਸ ਸਬੰਧੀ ਸਾਰੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਉਸ ਮੁਲਾਜ਼ਮ ਦਾ ਪਤਾ ਕਰਕੇ ਦਰਸ਼ਨ ਇੰਸਾਂ ਨੂੰ ਜਾਣਕਾਰੀ ਦੇ ਦਿੱਤੀ। ਫਿਰ ਦਰਸ਼ਨ ਸਿੰਘ ਇੰਸਾਂ, 25 ਮੈਂਬਰ ਪੂਰਨ ਚੰਦ ਇੰਸਾਂ, ਏ.ਐਸ.ਆਈ ਸੁਰਜੀਤ ਸਿੰਘ ਇੰਸਾਂ, ਬੂਟਾ ਇੰਸਾਂ, ਬਲਵੀਰ ਫੌਜੀ ਇੰਸਾਂ ਨੇ ਉਨ੍ਹਾਂ ਦੇ ਦੱਸੇ ਪਤੇ ਮੁਤਾਬਕ ਸਥਾਨ ‘ਤੇ ਪਹੁੰਚ ਕੇ ਉਨ੍ਹਾਂ ਨੂੰ ਪਰਸ ਵਾਪਸ ਕਰ ਦਿੱਤਾ।

ਦਰਸ਼ਨ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸਿਖਿਆ ਪੂਜਨੀਕ ਗੁਰੂ ਜੀ ਤੋਂ ਮਿਲੀ ਹੈ। ਇਸ ਮੌਕੇ ‘ਤੇ ਡੇਰਾ ਸ਼ਰਧਾਲੂਆਂ ਨਾਲ ਰਾਮਪਾਲ ਸਿੰਘ ਲਾਈਨ ਆਫੀਸਰ, ਏ.ਐਸ.ਆਈ ਸੁਰਜੀਤ ਸਿੰਘ, ਏ.ਐਸ.ਆਈ ਗੁਰਜੀਤ ਸਿੰਘ, ਐਮ.ਐਚ.ਸੀ ਮੁਕੇਸ਼ ਰਾਜ, ਏ.ਐਮ.ਐਚ.ਸੀ ਪਰਮਿੰਦਰ ਸਿੰਘ ਹਾਜ਼ਰ ਸਨ।

ਕਿ ਕਹਿਣਾ ਹੈ ਪੁਲਿਸ ਮੁਲਾਜ਼ਮ ਸ਼ਾਹਜਿੰਦਰ ਸਿੰਘ ਦਾ

ਉਨ੍ਹਾਂ ਦੱਸਿਆ ਕਿ ਉਹ ਲੁਧਿਆਣਾ ਦੇ ਭਾਰਤ ਨਗਰ ਚੌਂਕ ਵੱਲੋਂ ਜਾ ਰਹੇ ਸੀ ਤੇ ਰਸਤੇ ‘ਚ ਉਨ੍ਹਾਂ ਦਾ ਪਰਸ ਡਿੱਗ ਪਿਆ ਤੇ ਉਹ ਪਰਸ ਡੇਰਾ ਸ਼ਰਧਾਲੂ ਦਰਸ਼ਨ ਇੰਸਾਂ ਦੇ ਹੱਥ ਲੱਗ ਗਿਆ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਟਾਇਮ ਦੇ ਵਿੱਚ ਕੋਈ ਅਜਿਹਾ ਕੰਮ ਨਹੀ ਕਰਦਾ ਕਿ ਕਿਸੇ ਦਾ ਪਰਸ ਕੋਈ ਵਾਪਸ ਕਰ ਦੇਵੇ। ਉਨ੍ਹਾਂ ਦਰਸ਼ਨ ਇੰਸਾਂ ਦੀ ਬਹੁਤ ਪ੍ਰਸ਼ੰਸਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ