Dubai Gold Price : ਦੁਨੀਆਂ ਭਰ ’ਚ ਜੇਕਰ ਸੋਨੇ ਦੇ ਬਜ਼ਾਰ ਦੀ ਗੱਲ ਕਰੀਏ ਤਾਂ ਦੁਬਈ ਹਮੇਸ਼ਾ ਇੱਕ ਖਾਸ ਮੁਕਾਮ ’ਤੇ ਖੜ੍ਹਾ ਦਿਖਾਈ ਦਿੰਦਾ ਹੈ, ਜਿੱਥੇ ਭਾਰਤ ’ਚ ਇੱਕ ਪਾਸੇ 24 ਕੈਰੇਟ ਸੋਨੇ ਦੀ ਕੀਮਤ ਐਨੀ ਜ਼ਿਆਦਾ ਹੈ ਕਿ ਲੋਕ ਇੱਕ ਨਵੇਂ ਮੋਟਰਸਾਈਕਲ ਦੀ ਕੀਮਤ ’ਚ 10 ਗ੍ਰਾਮ ਸੋਨਾ ਖਰੀਦ ਸਕਦੇ ਹਨ, ਉੱਥੇ ਹੀ ਦੁਬਈ ’ਚ ਸੋਨੇ ਦੀਆਂ ਕੀਮਤਾਂ ਐਨੀਆਂ ਘੱਟ ਹਨ ਕਿ ਖਰੀਦਦਾਰੀ ਕਰਨ ਵਾਲਿਆਂ ਲਈ ਇਹ ਇੱਕ ਲੁਭਾਉਣਾ ਬਦਲ ਬਣ ਜਾਂਦਾ ਹੈ। ਦੱਸ ਦਈਏ ਕਿ ਦੁਬਈ ’ਚ ਸੋਨਾ ਸਸਤੀਆਂ ਕੀਮਤਾਂ ’ਤੇ ਉਪਲੱਬਧ ਹੋਣ ਦੇ ਪਿੱਛੇ ਦਾ ਸਭ ਤੋਂ ਮੁੱਖ ਕਾਰਨ ਇਹ ਹੈ ਕਿ ਉੱਥੇ ਤੇਲ ਦੇ ਭੰਡਾਰ ਹਨ ਅਤੇ ਅਰਥ ਵਿਵਸਥਾ ਮਜ਼ਬੂਤ ਹੈ, ਇਸ ਤੋਂ ਇਲਾਵਾ ਦੁਬਈ ’ਚ ਗੋਲਡ ਟ੍ਰੇਡਿੰਗ ਅਤੇ ਜਵੈਲਰੀ ਬਜਾਰ ’ਤੇ ਘੱਟ ਟੈਕਸ ਅਤੇ ਆਯਾਤ ਟੈਕਸ ਲੱਗਦਾ ਹੈ, ਜਿਸ ਨਾਲ ਖਰੀਦਦਾਰਾਂ ਨੂੰ ਘੱਟ ਕੀਮਤ ’ਤੇ ਸੋਨਾ ਉਪਲੱਬਧ ਹੋ ਜਾਂਦਾ ਹੈ।
ਦੁਬਈ ਅਤੇ ਭਾਰਤ ’ਚ ਸੋਨੇ ਦੀਆਂ ਕੀਮਤਾਂ ’ਚ ਫਰਕ | Dubai Gold Price
ਤੁਹਾਨੂੰ ਦੱਸ ਦਈਏ ਕਿ ਦੁਬਈ ’ਚ ਸੋਨੇ ਦੀਆਂ ਕੀਮਤਾਂ ਭਾਰਤ ਦੇ ਮੁਕਾਬਲੇ ਕਾਫ਼ੀ ਘੱਟ ਹਨ, ਕਿਉਂਕਿ ਉੱਥੇ ਤੇਲ ਦੇ ਭੰਡਾਰ ਹਨ ਅਤੇ ਪੈਸਾ ਵੀ ਖੂਬ ਹੈ। ਜੇਕਰ ਤਾਜ਼ਾ ਰੇਟ ਦੀ ਗੱਲ ਕਰੀਏ ਤਾਂ ਦੁਬਈ ’ਚ 10 ਗ੍ਰਾਮ 24 ਕੈਰੇਟ ਗੋਲਡ ਦੀ ਕੀਮਤ 2,452.50 ਦਿਰਹਮ ਭਾਵ 55,418.42 ਰੁਪਏ ਹਨ। ਜਦੋਂਕਿ 22 ਕੈਰੇਟ ਸੋਨੇ ਦੀ ਕੀਮਤ 2212 ਦਿਰਹਮ ਭਾਵ 50265.72 ਰੁਪਏ ਹੈ, ਜਦਕਿ ਭਾਰਤ ’ਚ 10 ਗ੍ਰਾਮ 24 ਕੈਰੇਟ ਦੀ ਕੀਮਤ 70,755.00 ਰੁਪਏ ਹੈ, ਜਦਕਿ 22 ਕੈਰੇਟ ਗੋਲਡ ਦਾ ਭਾਅ 64.250 ਹੈ।
ਦੁਬਈ ਤੋਂ ਭਾਰਤ ’ਚ ਸੋਨਾ ਲਿਆਉਣ ਦੇ ਨਿਯਮ
ਦੁਬਈ ਤੋਂ ਸੋਨਾ ਖਰੀਦ ਕੇ ਭਾਰਤ ਲਿਆਉਣ ਵਾਲਿਆਂ ਲਈ ਨਿਯਮ ਕਾਫ਼ੀ ਸਖ਼ਤ ਹਨ, ਇੱਕ ਨਿਸ਼ਚਿਤ ਮਾਤਰਾ ਤੱਕ ਹੀ ਬਿਨਾ ਕਿਸੇ ਵਾਧੂ ਫੀਸ ਦੇ ਸੋਨਾ ਲਿਆਂਦਾ ਜਾ ਸਕਦਾ ਹੈ, ਜੇਕਰ ਕੋਈ ਯਾਤਰਾ ਤੈਅ ਲਿਮਿਟ ਤੋਂ ਜ਼ਿਆਦਾ ਸੋਨਾ ਲਿਆਉਂਦਾ ਹੈ ਤਾਂ ਉਸ ਨੂੰ ਉਸ ਸੋਨੇ ’ਤੇ ਟੈਕਸ ਦੇਣਾ ਪੈ ਸਕਦਾ ਹੈ। ਇਹ ਯਕੀਨੀ ਕਰਦਾ ਹੈ ਕਿ ਭਾਰਤ ’ਚ ਸੋਨੇ ਦੇ ਆਯਾਤ ’ਤੇ ਕੰਟਰੋਲ ਰਹੇ ਅਤੇ ਅਰਥ ਵਿਵਸਥਾ ’ਤੇ ਇਸ ਦਾ ਅਸੰਤੁਲਿਤ ਪ੍ਰਭਾਵ ਨਾ ਪਵੇ।
Also Read : Aam Aadmi Party: ਲੁਧਿਆਣਾ ਤੋਂ ‘ਆਪ’ ਨੇ ਮੌਜੂਦਾ ਵਿਧਾਇਕ ਪਰਾਸ਼ਰ ’ਤੇ ਪ੍ਰਗਟਾਇਆ ਭਰੋਸਾ