ਪੰਜਾਬ ’ਚ ਨਸ਼ੇ ਦੀ ਸਮੱਸਿਆ : ਨੌਜਵਾਨਾਂ ਦਾ ਭਵਿੱਖ ਖ਼ਤਰੇ ’ਚ

Drug Problem Punjab
ਪੰਜਾਬ ’ਚ ਨਸ਼ੇ ਦੀ ਸਮੱਸਿਆ : ਨੌਜਵਾਨਾਂ ਦਾ ਭਵਿੱਖ ਖ਼ਤਰੇ ’ਚ

Drug Problem Punjab: ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਇੱਕ ਗੰਭੀਰ ਮੁੱਦਾ ਬਣ ਚੁੱਕੀ ਹੈ। ਸੂਬੇ ਵਿੱਚ ਨੌਜਵਾਨ ਵੱਡੀ ਗਿਣਤੀ ਵਿਚ ਨਸ਼ਿਆਂ ਦੀ ਲਤ ਕਾਰਨ ਆਪਣਾ ਤੇ ਆਪਣੇ ਪਰਿਵਾਰਾਂ ਦਾ ਭਵਿੱਖ ਖਤਰੇ ਵਿਚ ਪਾ ਰਹੇ ਹਨ। ਸਰਕਾਰੀ ਅੰਕੜਿਆਂ ਮੁਤਾਬਕ, ਹਜ਼ਾਰਾਂ ਲੋਕ ਹਰ ਸਾਲ ਨਸ਼ਿਆਂ ਕਾਰਨ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਇਸ ਸਮੱਸਿਆ ਦਾ ਮੂਲ ਕਾਰਨ ਨਸ਼ੀਲੀਆਂ ਦਵਾਈਆਂ ਦੀ ਅਸਾਨੀ ਨਾਲ ਉਪਲੱਬਧਤਾ ਅਤੇ ਹੈਰੋਇਨ, ਥਿਨਰ ਅਤੇ ਬਹੁਤ ਸਾਰੀਆਂ ਹੋਰ ਨਜਾਇਜ਼ ਦਵਾਈਆਂ ਦੀ ਖੁੱਲ੍ਹੀ ਵਿਕਰੀ ਹੈ। Drug Problem Punjab

ਇਹ ਖਬਰ ਵੀ ਪੜ੍ਹੋ : Haryana Assembly in Chandigarh: ਚੰਡੀਗੜ੍ਹ ਦਾ ਤਕਨੀਕੀ ਪੇਚ

ਨਸ਼ਿਆਂ ਦੇ ਦੌਰ ਨੇ ਪਿੰਡਾਂ-ਸ਼ਹਿਰਾਂ-ਕਸਬਿਆਂ ਕਿਤੋਂ ਦੇ ਨੌਜਵਾਨਾਂ ਨੂੰ ਨਹੀਂ ਬਖ਼ਸ਼ਿਆ ਸਰਕਾਰ ਨੇ ਕਈ ਨਸ਼ਾ ਮੁਕਤੀ ਕੇਂਦਰ ਖੋਲ੍ਹੇ ਹਨ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ, ਪਰ ਇਹ ਕਦਮ ਅਜੇ ਵੀ ਪ੍ਰਭਾਵਸ਼ਾਲੀ ਸਾਬਤ ਨਹੀਂ ਹੋ ਰਹੇ। ਅਧਿਕਾਰੀ ਅਤੇ ਪੁਲਿਸ ਸਿਸਟਮ ਨਸ਼ੇ ਦੇ ਸੌਦਾਗਰਾਂ ਤੱਕ ਪਹੁੰਚਣ ਵਿੱਚ ਅਸਫਲ ਰਹੇ ਹਨ। ਇਹ ਸਮੱਸਿਆ ਇਸ ਗੱਲ ਦੀ ਸਪੱਸ਼ਟ ਚਿਤਾਵਨੀ ਹੈ ਕਿ ਜੇਕਰ ਸਖਤ ਕਦਮ ਨਾ ਚੁੱਕੇ ਗਏ, ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਨਸ਼ੇ ਦੀ ਲਤ ਤੋਂ ਬਚਾਉਣਾ ਔਖਾ ਹੋ ਜਾਵੇਗਾ।

ਇਸ ਸਮੱਸਿਆ ਨੂੰ ਖਤਮ ਕਰਨ ਲਈ ਸਿਰਫ ਕਾਨੂੰਨੀ ਕਾਰਵਾਈ ਨਹੀਂ, ਸਗੋਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਲੋੜੀਂਦੀ ਹੈ। ਪਰਿਵਾਰਾਂ ਨੂੰ ਵੀ ਆਪਣੇ ਬੱਚਿਆਂ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ, ਅਤੇ ਨੌਜਵਾਨਾਂ ਨੂੰ ਆਪਣੀ ਤੰਦਰੁਸਤੀ ਅਤੇ ਸਿੱਖਿਆ ਦੀ ਅਹਿਮੀਅਤ ਦੇ ਰਾਹ ’ਤੇ ਲਿਆਉਣ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ। ਸੋਚਣ ਦਾ ਸਮਾਂ ਆ ਗਿਆ ਹੈ ਕਿ ਆਖਰ ਸਾਡੇ ਨੌਜਵਾਨਾਂ ਦਾ ਭਵਿੱਖ ਕਿੱਧਰ ਜਾ ਰਿਹਾ ਹੈ। ਇਹ ਸਮੇਂ ਦੀ ਮੰਗ ਹੈ ਕਿ ਸਮਾਜਿਕ ਸੰਗਠਨ, ਸੂਚਨਾ ਦੇ ਸਾਧਨ ਤੇ ਲੋਕ ਮਿਲ ਕੇ ਇਸ ਸਮੱਸਿਆ ਵਿਰੁੱਧ ਸੰਘਰਸ਼ ਕਰਨ, ਤਾਂ ਜੋ ਪੰਜਾਬ ਨੂੰ ਇੱਕ ਨਸ਼ਾ ਮੁਕਤ ਸੂਬਾ ਬਣਾਇਆ ਜਾ ਸਕੇ। Drug Problem Punjab

ਅਮਨਦੀਪ ਕੌਰ,
ਬਾਬਾ ਫਰੀਦ ਕਾਲਜ ਆਫ ਐਜੂਕੇਸ਼ਨ, ਬਠਿੰਡਾ