ਚਿੱਟੇ ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲਈ

ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ) ਸਬ ਡਵੀਜਨ ਤਲਵੰਡੀ ਸਾਬੋ ਵਿਖੇ ਚਿੱਟੇ ਦੀ ਲਤ ਨੇ ਇੱਕ ਹੋਰ ਘਰ ਦਾ ਚਿਰਾਗ ਬੁੱਝ ਦਿੱਤਾ ਹੈ ਕਾਫੀ ਸਮੇਂ ਤੋਂ ਨਸ਼ੇ ਦੇ ਆਦੀ ਤਲਵੰਡੀ ਸਾਬੋ ਦੇ ਨੌਜਵਾਨ ਲੱਡੂ ਸਿੰਘ ਦੀ ਪੀਲੀਆ ਜਿਆਦਾ ਹੋਣ ਨਾਲ ਮੌਤ ਹੋ ਗਈ ਮ੍ਰਿਤਕ ਆਪਣੀ ਬੁੱਢੀ ਦਾਦੀ ਦਾ ਸਹਾਰਾ ਸੀ ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਛੋਟਾ ਬੱਚਾ ਵੀ ਛੱਡ ਗਿਆ ਹੈ
ਲੱਡੂ ਦੇ ਸਿਰ ‘ਤੇ ਮਾਤਾ ਪਿਤਾ ਦਾ ਸਾਇਆ ਪਹਿਲਾਂ ਹੀ ਨਹੀਂ ਸੀ ਤੇ ਉਸ ਦੀ ਬੁੱਢੀ ਦਾਦੀ ਨੇ ਹੀ ਉਸ ਦਾ ਪਾਲਣ ਪੋਸ਼ਣ ਕੀਤਾ ਭਾਵੇਂ ਕਿ ਲੱਡੂ ਦਾ ਵਿਆਹ ਕਰ ਦਿੱਤਾ ਕਿ ਉਹ ਕੰਮ ਕਾਜ ਕਰੇਗਾ ਪਰ ਵਿਆਹ ਤੋਂ ਬਾਅਦ ਨਸ਼ੇ ਜਿਆਦਾ ਕਰਨ ਲੱਗਾ ਇੱਥੋਂ ਤੱਕ ਕਿ ਪਤਨੀ ਦੀ ਕੁੱਟਮਾਰ ਵੀ ਕਰਦਾ ਸੀ ਮ੍ਰਿਤਕ ਲੱਡੂ ਦੀ ਸੱਸ ਨੇ ਦੱਸਿਆ ਕਿ ਉਸ ਦਾ ਨਸ਼ਾ ਛੁਡਾਉਣ ਲਈ ਉਸ ਨੇ ਆਪਣਾ ਸਾਰਾ ਘਰ ਲਗਾ ਦਿੱਤਾ ਇੱਥੋਂ ਤੱਕ ਕਿ ਕਰਜਾ ਵੀ ਸਿਰ ਚੜਾ ਲਿਆ ਪਰ ਉਸ ਨੇ ਨਸ਼ਾ ਨਹੀਂ ਛੱਡਿਆ ਇੱਥੋਂ ਤੱਕ ਕਿ ਉਹ ਉਸ ਨੂੰ ਆਪਣੇ ਨਾਲ ਸਹੁਰੇ ਰੱਖਣ ਲੱਗੇ ਪਰ ਉਸ ਨੇ ਸਹੁਰਾ ਪਿੰਡ ਦੇ ਨੌਜਵਾਨਾਂ ਨੂੰ ਵੀ ਨਸ਼ੇ ‘ਤੇ ਲਗਾਉਣਾ ਸ਼ੁਰੂ ਕਰ ਦਿੱਤਾ  ਇੱਥੇ ਦੱਸਣਾ ਬਣਦਾ ਹੈ ਕਰੀਬ 15 ਦਿਨ ਪਹਿਲਾਂ ਹੀ ਇਸੇ ਮੁਹੱਲੇ ਵਿੱਚ ਮਾਤਾ ਪਿਤਾ ਦੇ ਇੱਕਲੌਤੇ ਪੁੱਤਰ ਨੌਜਵਾਨ ਗੁਰਮੀਤ ਸਿੰਘ ਦੀ ਵੀ ਚਿੱਟੇ ਦੇ ਨਸ਼ੇ ਨਾਲ ਮੌਤ ਹੋ ਗਈ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।