ਯੂਕ੍ਰੇਨ ਦੇ ਓਡੇਸਾ ’ਚ ਡਰੋਨ ਹਮਲੇ ’ਚ 8 ਜਣਿਆਂ ਦੀ ਮੌਤ

Ukraine

ਕੀਵ (ਏਜੰਸੀ)। ਯੂਕ੍ਰੇਨ ਦੇ ਦੱਖਣੀ ਬੰਦਰਗਾਹ ਸ਼ਹਿਰ ਓਡੇਸਾ ’ਚ ਸ਼ਨਿੱਚਰਵਾਰ ਸਵੇਰੇ ਇੱਕ ਡਰੋਨ ਦੇ ਇੱਕ ਇਮਾਰਤ ’ਤੇ ਹਮਲਾ ਕਰਨ ਨਾਲ ਘੱਟ ਤੋਂ ਘੱਟ ਅੱਠ ਜਣਿਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜਖ਼ਮੀ ਹੋ ਗਏ। ਐਮਰਜੈਂਸੀ ਹਾਲਤ ਲਈ ਰਾਜ ਸੇਵਾ ਨੇ ਟੇਲੀਗ੍ਰਾਮ ’ਤੇ ਇਹ ਜਾਣਕਾਰੀ ਦਿੱਤੀ ਹੈ। (Ukraine)

ਅਭਿਯੋਜਕ ਜਨਰਲ ਦੇ ਦਫ਼ਤਰ ਅਨੁਸਾਰ ਰੂਸੀ ਫੌਜ ਦੁਆਰਾ ਦਾਗੇ ਗਏ ਡਰੋਨ ਨੇ ਓਡੇਸਾ ਦੇ ਰਿਹਾਹਿਸ਼ੀ ਖੇਤਰ ’ਚ ਨੌਂ ਮੰਜਲਾ ਅਪਾਰਟਮੈਂਟ ਬਲਾਕ ’ਤੇ ਹਮਲਾ ਕੀਤਾ। ਹਮਲੇ ’ਚ 18 ਘਰ ਤਬਾਹ ਹੋ ਗਏ। ਸ਼ਨਿੱਚਰਵਾਰ ਸ਼ਾਮ ਤੱਕ ਹਮਲੇ ਵਾਲੀ ਜਗ੍ਹਾ ’ਤੇ ਤਲਾਸ਼ੀ ਅਭਿਆਨ ਜਾਰੀ ਸੀ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੇ ਹਵਾਈ ਸੁਰੱਖਿਲਾ ਬਲਾਂ ਨੇ ਤੇਨਿਨਗ੍ਰਾਦ ਖੇਤਰ ’ਚ ਇੱਕ ਯੂਕ੍ਰੇਨੀ ਡਰੋਨ ਨੂੰ ਨਸ਼ਟ ਕਰ ਦਿੱਤਾ। ਇਹ ਫਿਨਲੈਂਡ ਦੀ ਖਾੜੀ ਦੀ ਹੱਦ ’ਤੇ ਹਨ, ਅਤੇ ਸ਼ਨਿੱਚਰਵਾਰ ਨੂੰ ਬੇਲਗੋਰੋਡ ਖੇਤਰ ’ਚ ਇੱਕ ਦੂਜੇ ਨੂੰ ਨਸ਼ਟ ਕਰ ਦਿੱਤਾ। ਕਿਸੇ ਦੇ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ।

Also Read : ਪੰਜਾਬੀਆਂ ਨੂੰ ਮਿਲਿਆ ਇੱਕ ਹੋਰ ਤੋਹਫ਼ਾ, ਇਲਾਜ਼ ਦੀ ਚਿੰਤਾ ਖ਼ਤਮ

LEAVE A REPLY

Please enter your comment!
Please enter your name here