Highway News Punjab: ਪੰਜਾਬ ਤੋਂ ਬਾਹਰ ਹਾਈਵੇਅ ’ਤੇ ਸਫਰ ਕਰਨ ਹੋਵੇਗਾ ਆਸਾਨ, ਡਰਾਈਵਰਾਂ ਨੂੰ ਮਿਲੇਗੀ ਇਹ ਸਹੂਲਤ

Highway News Punjab
Highway News Punjab: ਪੰਜਾਬ ਤੋਂ ਬਾਹਰ ਹਾਈਵੇਅ ’ਤੇ ਸਫਰ ਕਰਨ ਹੋਵੇਗਾ ਆਸਾਨ, ਡਰਾਈਵਰਾਂ ਨੂੰ ਮਿਲੇਗੀ ਇਹ ਸਹੂਲਤ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Highway News Punjab: ਪੰਜਾਬ ਤੋਂ ਬਾਹਰ ਹਾਈਵੇਅ ’ਤੇ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇੱਕ ਖੁਸ਼ਖਬਰੀ ਹੈ। ਦਰਅਸਲ, ਡੀਸੀ ਨੇ ਦੱਸਿਆ ਕਿ ਸੜਕ ਆਵਾਜਾਈ ਤੇ ਹਾਈਵੇਅ ਮੰਤਰਾਲੇ ਨੇ ਰਾਸ਼ਟਰੀ ਹਾਈਵੇਅ ਫੀਸ (ਦਰਾਂ ਤੇ ਸੰਗ੍ਰਹਿ ਦਾ ਨਿਰਧਾਰਨ) ਨਿਯਮ, 2008 ਵਿੱਚ ਸੋਧ ਕੀਤੀ ਹੈ ਤੇ ਰਾਸ਼ਟਰੀ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਅਨੁਸਾਰ, ਗੈਰ-ਵਪਾਰਕ ਕਾਰਾਂ, ਜੀਪਾਂ ਤੇ ਵੈਨਾਂ ਲਈ ਇੱਕ ਨਵਾਂ ਫਾਸਟੈਗ ਸਾਲਾਨਾ ਪਾਸ 15 ਅਗਸਤ ਤੋਂ ਲਾਗੂ ਕਰ ਦਿੱਤਾ ਗਿਆ ਹੈ। ਜੋ ਕਿ 3,000 ਰੁਪਏ ਪ੍ਰਤੀ ਸਾਲ ਦੀ ਅਦਾਇਗੀ ’ਤੇ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਹ ਖਬਰ ਵੀ ਪੜ੍ਹੋ : Asia Cup 2025: ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਜਾਰੀ, ਛੇ ਟੀਮਾਂ ਦਾ ਐਲਾਨ ਹੋਣਾ ਬਾਕੀ, ਕਦੋਂ ਤੇ ਕਿੱਥੇ ਖੇਡੇ ਜਾਣਗ…

ਉਨ੍ਹਾਂ ਕਿਹਾ ਕਿ ਗੈਰ-ਵਪਾਰਕ ਵਾਹਨਾਂ ਲਈ ਸਾਲਾਨਾ ਪਾਸ ਸਕੀਮ ਹਾਈਵੇਅ ਦੀ ਵਰਤੋਂ ਨੂੰ ਸੜਕ ਉਪਭੋਗਤਾਵਾਂ ਲਈ ਵਧੇਰੇ ਕਿਫ਼ਾਇਤੀ ਤੇ ਸੁਵਿਧਾਜਨਕ ਬਣਾਉਣ ਵੱਲ ਇੱਕ ਵੱਡਾ ਕਦਮ ਹੈ। ਐਨਐਚਏਆਈ ਲਾਗੂ ਕਰਨ ਵਾਲੀ ਇਕਾਈ ਹੋਣ ਦੇ ਨਾਤੇ, ਯੋਜਨਾ ਦੀ ਸੁਚਾਰੂ ਸ਼ੁਰੂਆਤ ਤੇ ਨਿਰੰਤਰ ਸਫਲਤਾ ਨੂੰ ਯਕੀਨੀ ਬਣਾਉਣ ਲਈ ਸੜਕ ਉਪਭੋਗਤਾਵਾਂ ਦੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ। ਡੀਸੀ ਨੇ ਕਿਹਾ ਕਿ ਜ਼ਿਲ੍ਹੇ ਦੇ ਟੋਲ ਪਲਾਜ਼ਿਆਂ ਜਿਵੇਂ ਕਿ ਜੀਦਾ, ਬੱਲੂਆਣਾ, ਸ਼ੇਖਪੁਰਾ ਤੇ ਲਹਿਰਾ ਬੇਗਾ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਫਾਸਟੈਗ ਅਧਾਰਤ ਸਾਲਾਨਾ ਪਾਸ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਤੇ ਟੋਲ ਪਲਾਜ਼ਿਆਂ ’ਤੇ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਆਵਾਜਾਈ ’ਚ ਵਿਘਨ ਨੂੰ ਰੋਕਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। Highway News Punjab

ਇਸ ਪਾਸ ਦੀ ਵੈਧਤਾ 200 ਟੋਲ-ਫ੍ਰੀ ਯਾਤਰਾਵਾਂ ਜਾਂ ਨੈਸ਼ਨਲ ਹਾਈਵੇਅ ਤੇ ਨੈਸ਼ਨਲ ਐਕਸਪ੍ਰੈਸ-ਵੇਅ ’ਤੇ ਅਧਿਕਾਰਤ ਟੋਲ ਪਲਾਜ਼ਿਆਂ ’ਤੇ ਇੱਕ ਸਾਲ ਲਈ ਹੋਵੇਗੀ। ਉਨ੍ਹਾਂ ਕਿਹਾ ਕਿ ਸਾਲਾਨਾ ਟੋਲ ਪਾਸ ਖਰੀਦਣ ਦੀ ਪ੍ਰਕਿਰਿਆ ਕਾਫ਼ੀ ਸਰਲ ਹੈ। ਸਬੰਧਤ ਵਿਅਕਤੀ ਇਹ ਪਾਸ ਘਰ ਬੈਠੇ ਔਨਲਾਈਨ ਵੀ ਹਾਸਲ ਕਰ ਸਕਦਾ ਹੈ। ਇਹ ਪਾਸ ਹਾਈਵੇਅ ਟ੍ਰੈਵਲ ਐਪ ਜਾਂ ਐੱਨਐੱਚਏਆਈ ਦੀ ਅਧਿਕਾਰਤ ਵੈੱਬਸਾਈਟ ਤੋਂ ਵੀ ਖਰੀਦਿਆ ਜਾ ਸਕਦਾ ਹੈ। ਇਹ ਪਾਸ ਟਰੱਕ, ਟੈਂਪੂ ਆਦਿ ਵਰਗੇ ਵਪਾਰਕ ਵਾਹਨਾਂ ਲਈ ਲਾਗੂ ਨਹੀਂ ਹੋਵੇਗਾ। ਉਨ੍ਹਾਂ ਨੂੰ ਮੌਜ਼ੂਦਾ ਨਿਯਮਾਂ ਅਨੁਸਾਰ ਟੋਲ ਦੇਣਾ ਪਵੇਗਾ। ਇਹ ਪਾਸ ਸਿਰਫ਼ ਨਿੱਜੀ ਕਾਰਾਂ, ਜੀਪਾਂ, ਵੈਨਾਂ ਲਈ ਹੋਵੇਗਾ।