ਪੜ੍ਹ ਵਾਲੇ, ਖੇਡਣ ਵਾਲੇ, ਝੁੱਲਣ ਵਾਲੇ ਜਾਂ ਭੱਜਣ ਅਤੇ ਦਿਮਾਗ ਦੀ ਬਾਜ਼ੀ ਖੇਡਣ ਵਾਲੇ ਸਾਰਿਆਂ ਦਾ ਦੁੱਧ ਪੀਣਾ ਬਹੁਤ ਹੀ ਜਰੂਰੀ ਪੀਣ ਵਾਲਾ ਪਦਾਰਥ ਹੈ। ਕਿਉਂਕਿ ਦੁੱਧ ’ਚ ਜਿਹੜੀ ਤਾਕਤ ਹੁੰਦੀ ਹੈ ਉਹ ਤੁਹਾਡੇ ਸਰੀਰ ਨੂੰ ਚੁਸਤ ਅਤੇ ਤੰਦਰੂਸਤ ਰੱਖਦਾ ਹੈ ਤਾਂ ਇਸ ਲਈ ਵੱਡੇ-ਬਜ਼ੁਰਗ ਸ਼ੁਰੂ ਤੋਂਹੀ ਇੱਕ ਸਲਾਹ ਦਿੰਦੇ ਹਨ ਕਿ ਰੋਜ਼ ਦੁੱਧ ਪੀਣਾ ਬਹੁਤ ਹੀ ਜ਼ਰੂਰੀ ਹੈ। ਆਯੁਰਵੇਦ ਦੀ ਵੀ ਮੰਨਿਏ ਤਾਂ ਦੁੱਧ ਇੱਕ ਸੰਪੂਰਨ ਖੁਰਾਕ ਹੈ। ਜਿਹੜਾ ਸਾਡੇ ਸਰੀਰ ਦਾ ਸੰਤੁਲਿਤ ਵਿਕਾਸ ਕਰਦਾ ਹੈ। (Milk Benefit)
ਕੁਝ ਬੱਚਿਆਂ ਨੂੰ ਤਾਂ ਕੀ ਕਹੀਏ, ਵੱਡਿਆਂ ਨੂੰ ਵੀ ਦੁੱਧ ਵੇਖ ਕੇ ਮੂੰਹ ਬਣਾਉਣ ਦੀ ਆਦਤ ਹੁੰਦੀ ਹੈ। ਦੂਜੇ ਪਾਸੇ ਕੁਝ ਲੋਕ ਦੁੱਧ ਪੀਣਾ ਬਹੁਤ ਪਸੰਦ ਕਰਦੇ ਹਨ। ਪਰ ਕੁਝ ਬੱਚਿਆਂ ਨੂੰ ਪੇਟ ਭਰਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਅੱਜਕੱਲ੍ਹ ਕਈ ਅਜਿਹੀਆਂ ਚੀਜਾਂ ਬਾਜਾਰ ’ਚ ਆ ਗਈਆਂ ਹਨ ਜਿਨ੍ਹਾਂ ਨਾਲ ਬੱਚਿਆਂ ਨੂੰ ਆਸਾਨੀ ਨਾਲ ਦੁੱਧ ਪਿਲਾਇਆ ਜਾ ਸਕਦਾ ਹੈ। ਇਸ ਕਾਰਨ ਬੱਚੇ ਜਲਦੀ ਦੁੱਧ ਪੀ ਲੈਂਦੇ ਹਨ। ਕੁਝ ਵਿਦਵਾਨ ਇਹ ਵੀ ਮੰਨਦੇ ਹਨ ਕਿ ਦਿਨ ਦੇ ਮੁਕਾਬਲੇ ਰਾਤ ਨੂੰ ਦੁੱਧ ਪੀਣਾ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਰਾਤ ਨੂੰ ਦੁੱਧ ਪੀਣ ਦੇ ਕੀ ਫਾਇਦੇ ਹਨ। (Milk Benefit)
ਦੁੱਧ ’ਚ ਹੁੰਦਾ ਹੈ ਬਹੁਤ ਜ਼ਿਆਦਾ ਕੈਲਸ਼ੀਅਮ | Milk Benefit
ਸਾਡੇ ਸਰੀਰ ਦੇ ਜ਼ਿਆਦਾਤਰ ਅੰਗਾਂ, ਖਾਸ ਕਰਕੇ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤੀ ਅਤੇ ਵਿਕਾਸ ਲਈ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ, ਜੋ ਦੁੱਧ ਨਾਲ ਹੀ ਪੂਰੀ ਹੁੰਦੀ ਹੈ। ਅਜਿਹੇ ’ਚ ਜੇਕਰ ਸੰਭਵ ਹੋਵੇ ਤਾਂ ਰੋਜ਼ਾਨਾ ਰਾਤ ਨੂੰ ਗਰਮ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਊਰਜਾ ਨਾਲ ਭਰਪੂਰ ਹੁੰਦਾ ਹੈ ਦੁੱਧ | Milk Benefit
ਜੇਕਰ ਕਿਸੇ ਚੀਜ ’ਚ ਪ੍ਰੋਟੀਨ ਹੈ ਤਾਂ ਉਹ ਦੁੱਧ ਹੈ। ਦੁੱਧ ’ਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਲਈ ਹਰ ਰਾਤ ਦੁੱਧ ਪੀਣ ਦੀ ਆਦਤ ਬਣਾਓ। ਰੋਜ਼ਾਨਾ ਰਾਤ ਨੂੰ ਇੱਕ ਗਲਾਸ ਗਰਮ ਦੁੱਧ ਪੀਣ ਨਾਲ ਅਗਲੇ ਦਿਨ ਊਰਜਾ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਦੁੱਧ ਪੀਣ ਨਾਲ ਮਾਸਪੇਸ਼ੀਆਂ ਦੇ ਵਿਕਾਸ ’ਚ ਵੀ ਮਦਦ ਮਿਲਦੀ ਹੈ।
ਕਬਜ਼ ਹੁੰਦੀ ਹੈ ਦੂਰ
ਜੇਕਰ ਤੁਹਾਨੂੰ ਰੋਜ਼ਾਨਾ ਕਬਜ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਦੁੱਧ ਪੀਣ ਨਾਲ ਤੁਹਾਡੀ ਕਬਜ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਕਬਜ ਦੀ ਸਮੱਸਿਆ ਨਾਲ ਲੜ ਰਹੇ ਲੋਕਾਂ ਲਈ ਗਰਮ ਦੁੱਧ ਦਵਾਈ ਦੇ ਰੂਪ ’ਚ ਕਾਰਗਰ ਮੰਨਿਆ ਜਾਂਦਾ ਹੈ।
ਥਕਾਵਟ ਭਜਾਓ
ਅੱਜ ਦੇ ਸਮੇਂ ’ਚ ਲੋਕ ਆਪਣੇ ਕੰਮ ’ਚ ਇੰਨੇ ਰੁੱਝ ਗਏ ਹਨ ਕਿ ਉਹ ਆਪਣੇ ਵੱਲ ਧਿਆਨ ਨਹੀਂ ਦੇ ਪਾ ਰਹੇ ਹਨ। ਅਜਿਹੀ ਸਥਿਤੀ ’ਚ, ਥਕਾਵਟ ਅਤੇ ਚਿੜਚਿੜਾਪਨ ਹੋਣਾ ਲਾਜਮੀ ਹੈ। ਅਜਿਹੇ ’ਚ ਤੁਹਾਨੂੰ ਗਰਮ ਦੁੱਧ ਨੂੰ ਰੁਟੀਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਗਲੇ ਦੀ ਪਰੇਸ਼ਾਨੀ ’ਚ ਫਾਇਦੇਮੰਦ ਹੁੰਦਾ ਹੈ ਦੁੱਧ
ਜੇਕਰ ਤੁਹਾਨੂੰ ਗਲੇ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਰੋਜਾਨਾ ਰਾਤ ਨੂੰ ਕੋਸੇ ਦੁੱਧ ਦੀ ਵਰਤੋਂ ਕਰਨ ਨਾਲ ਗਲੇ ਨਾਲ ਜੁੜੀ ਕੋਈ ਸਮੱਸਿਆ ਨਹੀਂ ਹੁੰਦੀ। ਜੇਕਰ ਤੁਹਾਨੂੰ ਗਲੇ ’ਚ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਤਾਂ ਦੁੱਧ ’ਚ ਇਕ ਚੁਟਕੀ ਕਾਲੀ ਮਿਰਚ ਮਿਲਾ ਕੇ ਪੀਣਾ ਸ਼ੁਰੂ ਕਰ ਦਿਓ। ਦਰਦ ਦੂਰ ਹੋ ਜਾਵੇਗਾ।
ਤਣਾਅ ਤੋਂ ਛੁਟਕਾਰਾ
ਘਰ ਜਾਂ ਦਫਤਰ ’ਚ ਕੰਮ ਦਾ ਬੋਝ ਕਈ ਵਾਰ ਵਿਅਕਤੀ ਨੂੰ ਤਣਾਅ ’ਚ ਭਰ ਦਿੰਦਾ ਹੈ, ਅਜਿਹੀ ਸਥਿਤੀ ’ਚ ਹਲਕਾ ਗਰਮ ਦੁੱਧ ਤੁਹਾਨੂੰ ਤਣਾਅ ਤੋਂ ਮੁਕਤ ਕਰੇਗਾ ਅਤੇ ਤੁਸੀਂ ਰਾਹਤ ਮਹਿਸੂਸ ਕਰੋਗੇ। ਇਸ ਦੇ ਨਾਲ ਹੀ ਰੋਜਾਨਾ ਦੁੱਧ ਪੀਣ ਨਾਲ ਤੁਹਾਨੂੰ ਚੰਗੀ ਨੀਂਦ ਵੀ ਆਉਂਦੀ ਹੈ ਅਤੇ ਇਨਸੌਮਨੀਆ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ। ਇਸ ਲਈ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਗਰਮ ਦੁੱਧ ਪੀਣਾ ਚਾਹੀਦਾ ਹੈ ਤਾਂ ਕਿ ਰਾਤ ਨੂੰ ਚੰਗੀ ਅਤੇ ਪੂਰੀ ਨੀਂਦ ਆ ਸਕੇ।