ਦੋ੍ਰਪਦੀ ਮੁਰਮੂ ਹੋਣਗੇ ਐਨਡੀਏ ਦੇ ਰਾਸ਼ਟਰਪਤੀ ਉਮੀਦਵਾਰ

ਦੋ੍ਰਪਦੀ ਮੁਰਮੂ ਹੋਣਗੇ ਐਨਡੀਏ ਦੇ ਰਾਸ਼ਟਰਪਤੀ ਉਮੀਦਵਾਰ

(ਸੱਚ ਕਹੂੰ ਨਿੳਜ਼)
ਨਵੀਂ ਦਿੱਲੀl ਦੇਸ਼ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਗਠਜੋੜ ਐਨਡੀਏ ਨੇ ਆਪਣੇ ਉਮੀਦਵਾਰ ਲਈ ਦ੍ਰੋਪਦੀ ਮੁਰਮੂ (64) ਦੇ ਨਾਂਅ ’ਤੇ ਸਹਿਮਤੀ ਬਣਾ ਲਈ ਹੈ ਇਹ ਫੈਸਲਾ ਭਾਜਪਾ ਸੰਸਦੀ ਮੈਂਬਰ ਦੀ ਮੀਟਿੰਗ ’ਚ ਲਿਆ ਗਿਆ ਇਸ ਮੀਟਿੰਗ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਹਿੱਸਾ ਲਿਆ ਦੋ੍ਰਪਦੀ ਓਡੀਸ਼ਾ ਨਾਲ ਸਬੰਧਤ ਆਦਿਵਾਸ ਮਹਿਲਾ ਆਗੂ ਹੈl
ਮੁਰਮੂ ਵਰਤਮਾਨ ਸਮੇਂ ’ਚ ਝਾਰਖੰਡ ਦੇ ਰਾਜਪਾਲ ਵਜੋਂ ਸੇਵਾ ਨਿਭਾ ਰਹੇ ਹਨ ਜ਼ਿਕਰਯੋਗ ਹੈ ਕਿ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਯਸ਼ਵੰਤ ਸਿਨਹਾ ਨੂੰ ਆਪਣਾ ਸਾਂਝਾ ਉਮੀਦਵਾਰ ਬਣਾਇਆ ਗਿਆ ਹੈ ਅਗਲੇ ਮਹੀਨੇ 18 ਜੁਲਾਈ ਨੂੰ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਪੈ ਰਹੀਆਂ ਹਨl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here