ਰਾਮ-ਨਾਮ ਨਾਲ ਖਤਮ ਹੁੰਦੇ ਹਨ ਪਾਪ-ਕਰਮ: Dr MSG

Dera Sacha Sauda, Spirituality, Gurmeet Ram Rahim, Dr. MSG

ਸਰਸਾ (ਸਕਬ)  

ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਦਾ ਨਾਮ ਇਨਸਾਨ ਦੇ ਤਮਾਮ ਗ਼ਮ, ਚਿੰਤਾ, ਪਰੇਸ਼ਾਨੀਆਂ ਨੂੰ ਧੋ ਦਿੰਦਾ ਹੈ ਜੇਕਰ ਇਨਸਾਨ ਸੱਚੇ ਦਿਲੋਂ, ਲਗਨ, ਤੜਫ਼ ਨਾਲ ਮਾਲਕ ਦੇ ਨਾਮ ਦਾ ਸਿਮਰਨ ਕਰੇ ਪਰਮਾਤਮਾ ਦੇ ਨਾਮ ‘ਚ ਉਹ ਸ਼ਕਤੀ ਹੈ ਜੋ ਇਨਸਾਨ ਦੇ ਜਨਮਾਂ-ਜਨਮਾਂ ਦੇ ਪਾਪ-ਕਰਮਾਂ ਨੂੰ ਧੋ ਦਿੰਦੀ ਹੈ

ਪੂਜਨੀਕ ਗੁਰੂ ਜੀ ਅੱਗੇ ਫ਼ਰਮਾਉਂਦੇ ਹਨ ਕਿ ਕਈ ਵਾਰ ਲੋਕ ਕਹਿ ਦਿੰਦੇ ਹਨ ਕਿ ਜੋ ਲਿਖਿਆ ਹੈ ਉਹੀ ਹੁੰਦਾ ਹੈ ਇਹ ਗੱਲ ਸਹੀ ਹੈ ਪਰ ਮਾਲਕ ਨੇ ਆਦਮੀ ਨੂੰ ਇਹ ਤਾਕਤ ਦਿੱਤੀ ਹੈ ਕਿ ਜੇਕਰ ਲਗਾਤਾਰ ਭਗਤੀ-ਇਬਾਦਤ ਕਰੇ ਤਾਂ ਉਹ ਆਪਣੇ ਕਰਮਾਂ ਨੂੰ ਬਦਲ ਸਕਦਾ ਹੈ ਬੁਰੇ ਕਰਮਾਂ ਨੂੰ ਬਦਲ ਕੇ ਚੰਗੇ-ਨੇਕ ਕਰਮ ਕਰ ਸਕਦਾ ਹੈ ਬਾਕੀ 84 ਲੱਖ ਸਰੀਰਾਂ ਵਿੱਚੋਂ ਕਿਸੇ ਕੋਲ ਵੀ ਅਜਿਹਾ ਅਧਿਕਾਰ ਨਹੀਂ ਹੈ ਪਰਮਾਤਮਾ ਨੇ ਇਨਸਾਨ ਨੂੰ ਸ਼ਕਤੀ ਦਿੱਤੀ ਹੈ ਕਿ ਇਨਸਾਨ ਮਾਲਕ ਦੀ ਭਗਤੀ-ਇਬਾਦਤ ਕਰਕੇ ਮਨ ਨਾਲ ਲੜਦਾ ਹੋਇਆ ਆਵਾਗਮਨ ਤੋਂ ਅਜ਼ਾਦ ਹੋ ਸਕਦਾ ਹੈ ਅਤੇ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕਦਾ ਹੈ

ਆਪ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨੀ ਹੋਵੇ, ਕੰਮ-ਧੰਦੇ ‘ਚ ਕੋਈ ਰੁਕਾਵਟ ਹੋਵੇ ਤਾਂ ਇਨਸਾਨ ਮਿਹਨਤ ਕਰੇ ਹਿੰਦੂ ਧਰਮ ‘ਚ ਲਿਖਿਆ ਹੈ ਕਿ ਮਿਹਨਤ ਕਰੇ ਅਗਰ ਇਨਸਾਨ ਤਾਂ ਸਹਾਇਤਾ ਕਰੇ ਭਗਵਾਨ ਇਸਲਾਮ ਧਰਮ ‘ਚ ਆਉਂਦਾ ਹੈ ਕਿ ਹਿੰਮਤੇ ਮਰਦਾਂ, ਮੱਦਦ-ਏ-ਖੁਦਾ ਇਸ ਲਈ ਮਿਹਨਤ ਤੁਸੀਂ ਕਰਨੀ ਹੈ ਅਤੇ ਸਿਮਰਨ, ਭਗਤੀ-ਇਬਾਦਤ ਕਰਦੇ ਹੋ ਤਾਂ ਮਾਲਕ ਤੁਹਾਡੀ ਮੱਦਦ ਵੀ ਜ਼ਰੂਰ ਕਰੇਗਾ ਇਸ ਲਈ ਸਿਮਰਨ, ਭਗਤੀ ਕਰਦੇ ਰਹੋ

ਆਪ ਜੀ ਨੇ ਫ਼ਰਮਾਉਂਦੇ ਹਨ ਮਾਲਕ ਦਾ ਨਾਮ ਜਪਦੇ ਰਹੋ ਇਹ ਨਾ ਸੋਚੋ ਕਿ ਇਸ ਦਾ ਫਲ ਤਾਂ ਨਹੀਂ ਮਿਲਦਾ ਇਸ ਤਰ੍ਹਾਂ ਤੁਹਾਡੇ ਕਰਮਾਂ ਦੀ ਕੋਈ ਰੁਕਾਵਟ ਹੋ ਸਕਦੀ ਹੈ, ਜਿਸ ਕਾਰਨ ਦੇਰ-ਸਵੇਰ ਹੋ ਸਕਦੀ ਹੈ ਨਹੀਂ ਤਾਂ ਮਾਲਕ ਦਾ ਨਾਮ ਹਮੇਸ਼ਾ ਤੋਂ ਕੰਮ ਕਰਦਾ ਸੀ, ਕਰਦਾ ਹੈ ਅਤੇ ਕਰਦਾ ਹੀ ਰਹੇਗਾ ਇਨਸਾਨ ਤੁਰਦੇ, ਬੈਠ ਕੇ, ਲੇਟ ਕੇ, ਕੰਮ-ਧੰਦਾ ਕਰਦਾ ਹੋਇਆ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਰਹੇ ਤਾਂ ਅੰਦਰੋਂ-ਬਾਹਰੋਂ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ

ਆਪ ਜੀ ਫ਼ਰਮਾਉਂਦੇ ਹਨ ਕਿ ਜਿਸ ਤਰ੍ਹਾਂ ਮੈਲ਼ ਨਾਲ ਭਰਿਆ ਹੋਇਆ ਕੋਈ ਕੱਪੜਾ ਹੋਵੇ ਉਸ ਨੂੰ ਸਾਬਣ ਲਾ ਕੇ ਧੋਤਾ ਜਾਵੇ ਜਾਂ ਕੋਈ ਚੰਗਾ ਪਾਊਡਰ ਹੋਵੇ, ਉਸ ਨਾਲ ਕੱਪੜੇ ਨੂੰ ਧੋਤਾ ਜਾਵੇ ਤਾਂ ਕੱਪੜੇ ਦੀ ਮੈਲ਼ ਨਿੱਕਲ ਜਾਂਦੀ ਹੈ ਇਸੇ ਤਰ੍ਹਾਂ ਤੁਹਾਡੇ ਜਨਮਾਂ-ਜਨਮਾਂ ਦੇ ਪਾਪ-ਕਰਮ ਅਤੇ ਇਸ ਜਨਮ ਦੇ ਪਾਪ-ਕਰਮ, ਜਿਸ ਦਾ ਫਲ ਤੁਸੀਂ ਭੋਗੋਗੇ ਜਾਂ ਭੋਗ ਰਹੇ ਹੋ, ਉਨ੍ਹਾਂ ਤੋਂ ਜੇਕਰ ਬਚਣਾ ਚਾਹੁੰਦੇ ਹੋ ਤਾਂ ਸਤਿਸੰਗ ਰੂਪੀ ਪਾਣੀ ‘ਚ ਮਿਲਣ ਵਾਲੇ ਰਾਮ-ਨਾਮ ਦੇ ਸਾਬਣ ਨਾਲ ਸਰੀਰ ਰੂਪੀ ਕੱਪੜੇ ਨੂੰ ਧੋਵੋਗੇ, ਆਤਮਾ ਨੂੰ ਧੋਵੋਗੇ ਤਾਂ ਆਤਮਾ ਤੋਂ ਮੈਲ ਸਾਫ਼ ਹੋ ਜਾਵੇਗੀ ਅਤੇ ਤੁਸੀਂ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਹੋ ਜਾਓਗੇ

ਆਪ ਜੀ ਫ਼ਰਮਾਉਂਦੇ ਹਨ ਕਿ ਜਾਣੇ-ਅਣਜਾਣੇ ‘ਚ ਕੋਈ ਪਾਪ-ਕਰਮ ਹੋ ਜਾਂਦਾ ਹੈ ਅਤੇ ਉਸ ਤੋਂ ਬਚਣ ਦਾ ਇੱਕੋ-ਇੱਕ ਉਪਾਅ ਪ੍ਰਭੂ ਦੇ ਨਾਮ ਦਾ ਸਿਮਰਨ ਹੈ ਹੋਰ ਕੋਈ ਤਰੀਕਾ ਨਹੀਂ ਹੈ ਜੋ ਤੁਹਾਡੇ ਪਾਪ-ਕਰਮ ਨੂੰ ਬਦਲ ਸਕੇ ਤੁਸੀਂ ਸਿਮਰਨ ਕਰੋ ਅਤੇ ਲਗਨ ਨਾਲ ਸੇਵਾ ਕਰੋ ਸੇਵਾ-ਸਿਮਰਨ ਨਾਲ ਹੀ ਮਨ ਰੁਕਦਾ ਹੈ ਨਹੀਂ ਤਾਂ ਮਨ ਬੜੀ ਜ਼ਬਰਦਸਤ ਤਾਕਤ ਹੈ

ਆਪ ਜੀ ਅੱਗੇ ਫ਼ਰਮਾਉਂਦੇ ਹਨ ਕਿ ਇਨਸਾਨ ਜੋ ਨੈਗੇਟਿਵ, ਬੁਰੇ ਵਿਚਾਰ ਦਿੰਦਾ ਹੈ, ਉਸ ਨੂੰ ਮਨ ਕਿਹਾ ਜਾਂਦਾ ਹੈ ਇਸ ਲਈ ਮਨ ਨਾਲ ਲੜਨਾ ਸਿੱਖੋ ਮਨ ਨਾਲ ਲੜਨਾ ਹੀ ਕਲਿਯੁਗ ‘ਚ ਸੱਚੀ ਭਗਤੀ ਹੈ ਮਨ ਨਾਲ ਸਿਮਰਨ ਤੇ ਸੇਵਾ ਦੁਆਰਾ ਹੀ ਲੜਿਆ ਜਾ ਸਕਦਾ ਹੈ ਨਹੀਂ ਤਾਂ ਮਨ ਹਮੇਸ਼ਾ ਭਾਰੀ ਰਹਿੰਦਾ ਹੈ ਅਤੇ ਕਦੇ ਢਿੱਲਾ ਨਹੀਂ ਪੈਂਦਾ ਮਨ ਨਾਲ ਲੜਦੇ ਹੋਏ ਜੇਕਰ ਤੁਸੀਂ ਅੱਗੇ ਵਧੋਗੇ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਤੁਹਾਡੇ ‘ਤੇ ਇੱਕ ਦਿਨ ਜ਼ਰੂਰ ਵਰ੍ਹੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।