ਰੂਹਾਨੀਅਤ: ਆਤਮ-ਵਿਸ਼ਵਾਸ ਲਈ ਇੱਕੋ-ਇੱਕ ਤਰੀਕਾ ਨਾਮ ਦਾ ਸਿਮਰਨ

God Sent Saints, Revered Guru Ji

ਰੂਹਾਨੀਅਤ: ਆਤਮ-ਵਿਸ਼ਵਾਸ ਲਈ ਇੱਕੋ-ਇੱਕ ਤਰੀਕਾ ਨਾਮ ਦਾ ਸਿਮਰਨ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਫ਼ਰਮਾਉਦੇ ਹਨ ਕਿ ਇਨਸਾਨ ਇਸ ਸੰਸਾਰ ’ਚ ਕਿਸੇ ਹੋਰ ਕਾਰਨ ਕਰਕੇ ਨਹੀਂ ਸਗੋਂ ਆਪਣੇ ਕਰਮਾਂ ਕਾਰਨ ਦੁਖੀ, ਪਰੇਸ਼ਾਨ ਹੈ ਆਪਣੇ ਪਾਪ-ਕਰਮ, ਖੁਦ ਦੀਆਂ ਬੁਰਾਈਆਂ ਵਧਦੀਆਂ ਜਾਂਦੀਆਂ ਹਨ ਤਾਂ ਇਨਸਾਨ ਦੇ ਦੁੱਖ-ਪਰੇਸ਼ਾਨੀਆਂ ’ਚ ਵਾਧਾ ਹੁੰਦਾ ਜਾਂਦਾ ਹੈ ਖੁਦ ਦੀਆਂ ਉਹ ਬੁਰੀਆਂ ਆਦਤਾਂ, ਪਰੇਸ਼ਾਨੀਆਂ ਇਸ ਜਨਮ ਦੀਆਂ ਹੋ ਸਕਦੀਆਂ ਹਨ, ਜਨਮਾਂ-ਜਨਮਾਂ ਦੇ ਪਾਪ-ਕਰਮਾਂ ਦੀਆਂ ਹੋ ਸਕਦੀਆਂ ਹਨ ਇਨ੍ਹਾਂ ਪਰੇਸ਼ਾਨੀਆਂ ਤੋਂ ਜੇਕਰ ਇਨਸਾਨ ਬਚਣਾ ਚਾਹੇ ਤਾਂ ਉਹ ਆਪਣੇ ਆਤਮ-ਵਿਸ਼ਵਾਸ ਨੂੰ ਬੁਲੰਦ ਕਰੇ।

ਪੂਜਨੀਕ ਗੁਰੂ ਜੀ MSG ਫ਼ਰਮਾਉਦੇ ਹਨ ਕਿ ਆਤਮ-ਵਿਸ਼ਵਾਸ ਜੇਕਰ ਤੁਹਾਡੇ ਅੰਦਰ ਹੈ ਤਾਂ ਤੁਸੀਂ ਆਪਣੇ ਅੰਦਰ ਦੀਆਂ ਤਮਾਮ ਬੁਰੀਆਂ ਆਦਤਾਂ, ਪਰੇਸ਼ਾਨੀਆਂ ਨੂੰ ਪਲ ’ਚ ਦੂਰ ਕਰ ਸਕਦੇ ਹੋ ਆਤਮ-ਵਿਸ਼ਵਾਸ ਸਭ ਤੋਂ ਛੇਤੀ ਜੇਕਰ ਵਧਦਾ ਹੈ ਤਾਂ ਉਸ ਦਾ ਇੱਕੋ-ਇੱਕ ਉਪਾਅ ਸਿਮਰਨ ਹੈ, ਭਗਤੀਇਬਾਦਤ ਹੈ ਜਦੋਂ ਤੁਸੀਂ ਸਿਮਰਨ ਕਰੋਗੇ ਤਾਂ ਤੁਹਾਡੇ ਅੰਦਰ ਸਹਿਣਸ਼ਕਤੀ ਵਧੇਗੀ।

ਜੇਕਰ ਸਹਿਣਸ਼ਕਤੀ ਵਧੇਗੀ ਤਾਂ ਤੁਸੀਂ ਅੰਦਰ ਦੀਆਂ ਬੁਰਾਈਆਂ ’ਤੇ ਜਿੱਤ ਹਾਸਲ ਕਰ ਸਕੋਗੇ ਕੋਈ ਤੁਹਾਨੂੰ ਬੁਰਾ ਕਹਿੰਦਾ ਹੈ, ਗਾਲ ਦਿੰਦਾ ਹੈ ਤਾਂ ਸਹਿਣਸ਼ਕਤੀ ਵਧਣ ਕਾਰਨ ਉਸ ਦਾ ਤੁਹਾਡੇ ’ਤੇ ਕੋਈ ਅਸਰ ਨਹੀਂ ਹੋਵੇਗਾ ਨਹੀਂ ਤਾਂ ਇੰਜ ਲੱਗਦਾ ਹੈ ਜਿਵੇਂ ਨੰਗੀਆਂ ਤਾਰਾਂ ਨੂੰ ਛੂਹ ਲਿਆ ਹੋਵੇ ਜ਼ਰਾ ਜਿੰਨੀ ਗੱਲ ਕਿਸੇ ਨੂੰ ਕਹਿ ਦਿਓ ਤਾਂ ਉਹ ਤਿਲਮਿਲਾ ਜਾਂਦਾ ਹੈ ਗੁੱਸੇ ’ਚ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਅੱਜ ਆਤਮ-ਵਿਸ਼ਵਾਸ ਕਿਸੇ ਦੇ ਅੰਦਰ ਹੈ ਹੀ ਨਹੀਂ।

ਉਨ੍ਹਾਂ ਦੇ ਅੰਦਰ ਜ਼ਰੂਰ ਹੈ ਜਿਨ੍ਹਾਂ ਨੂੰ ਆਪਣੇ ਸਤਿਗੁਰੂ, ਮੌਲਾ ’ਤੇ ਦਿ੍ਰੜ੍ਹ ਵਿਸ਼ਵਾਸ ਹੈ ਸਿਮਰਨ ਕਰਦੇ ਹਨ, ਮਾਂ-ਬਾਪ ਦੇ ਚੰਗੇ ਸੰਸਕਾਰ ਹਨ ਉਨ੍ਹਾਂ ਦੇ ਅੰਦਰ ਇਹ ਭਾਵਨਾ ਰਹਿੰਦੀ ਹੈ ਕਿ ਉਹ ਆਪਣੇ ਅੱਲ੍ਹਾ-ਮੌਲਾ ਦੇ ਹੁਕਮ ਅਨੁਸਾਰ ਮਾਲਕ ਦੀ ਭਗਤੀ-ਇਬਾਦਤ ਕਰਦੇ ਹੋਏ ਸਭ ਦਾ ਭਲਾ ਮੰਗਦੇ ਰਹਿੰਦੇ ਹਨ ਜਦੋਂ ਤੁਸੀਂ ਸਭ ਦਾ ਭਲਾ ਮੰਗਦੇ ਹੋ ਤਾਂ ਮਾਲਕ ਤੁਹਾਡਾ ਭਲਾ ਜ਼ਰੂਰ ਕਰਦਾ ਹੈ ਕਿਉਂਕਿ ਜਿਹੋ-ਜਿਹੀ ਤੁਹਾਡੀ ਭਾਵਨਾ ਹੈ, ਉਹੋ-ਜਿਹਾ ਤੁਹਾਨੂੰ ਫ਼ਲ ਜ਼ਰੂਰ ਮਿਲੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here