ਦੋਵਾਂ ਜਹਾਨਾਂ ‘ਚ ਸਾਥ ਦਿੰਦਾ ਹੈ ਪਰਮਾਰਥ : ਪੂਜਨੀਕ ਗੁਰੂ ਜੀ

saint DR. MSG anmol bachan

ਦੋਵਾਂ ਜਹਾਨਾਂ ‘ਚ ਸਾਥ ਦਿੰਦਾ ਹੈ ਪਰਮਾਰਥ : ਪੂਜਨੀਕ ਗੁਰੂ ਜੀ

ਸਰਸਾ,(ਸੱਚ ਕਹੂੰ ਨਿਊਜ਼) (anmol bachan) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੱਚੇ ਦਾਤਾ, ਰਹਿਬਰ ਦੇ ਪਰਉਪਕਾਰ ਗਿਣਾਏ ਨਹੀਂ ਜਾ ਸਕਦੇ ਉਨ੍ਹਾਂ ਹਰ ਜੀਵ ‘ਤੇ ਦਇਆ-ਮਿਹਰ, ਰਹਿਮਤ ਦੀ ਬੇਇੰਤਹਾ ਵਰਖਾ ਕੀਤੀ ਜਿਸ ਨੇ ਬਚਨਾਂ ‘ਤੇ ਅਮਲ ਕੀਤਾ, ਕਰ ਰਹੇ ਹਨ ਤੇ ਕਰਦੇ ਰਹਿਣਗੇ, ਉਨ੍ਹਾਂ ‘ਤੇ ਮਾਲਕ ਦਾ ਰਹਿਮੋ-ਕਰਮ ਕਈ ਗੁਣਾ ਵੱਧ ਵਰਸ ਰਿਹਾ ਹੈ, ਵਰਸਦਾ ਸੀ ਤੇ ਵਰਸਦਾ ਰਹੇਗਾ ਜੋ ਜੀਵ ਆਪਣੇ ਸਤਿਗੁਰੂ, ਮਾਲਕ ‘ਤੇ ਦ੍ਰਿੜ੍ਹ-ਵਿਸ਼ਵਾਸ ਰੱਖਦੇ ਹਨ,ਮਾਲਕ ਉਨ੍ਹਾਂ ਨੂੰ ਅੰਦਰ-ਬਾਹਰ ਕੋਈ ਕਮੀ ਨਹੀਂ ਛੱਡਦਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਕਲਿਯੁਗ ‘ਚ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਜੀਵ ਚਲਦਾ-ਫਿਰਦਾ, ਉੱਠਦਾ, ਬੈਠਦਾ, ਕੰਮ-ਧੰਦਾ ਕਰਦਾ  ਹੋਇਆ ਜਿੰਨਾ ਵੀ ਸਿਮਰਨ ਕਰਦਾ ਹੈ, ਉਸ ਤੋਂ ਕਈ ਗੁਣਾ ਵੱਧ  ਫਲ ਮਿਲਦਾ ਹੈ ਪਰ ਇਸ ਘੋਰ ਕਲਿਯੁਗ ‘ਚ ਇਨਸਾਨ ਆਪਣੇ-ਆਪਣੇ ਕੰਮ-ਧੰਦਿਆਂ ‘ਚ ਉਲਝੇ ਹੋਏ ਹਨ ਇਨਸਾਨ ਨੇ ਖੁਦਗਰਜ਼ੀ ਦੀ ਚਾਰਦੀਵਾਰੀ ਬਣਾ ਰੱਖੀ ਹੈ ਤੇ ਇਸ ‘ਚ ਇਨਸਾਨ ਆਪਣੇ ਲਈ ਕਮਾਉਣਾ, ਆਪਣੇ ਲਈ ਜਿਉਣਾ, ਸੌਣਾ, ਜਾਗਣਾ ਤੇ ਇੱਕ ਦਿਨ ਆਪਣੇ ਲਈ ਹੀ ਮਰ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਇਨਸਾਨ ਪਰਮਾਰਥ  ਤੋਂ ਬਹੁਤ ਦੂਰ ਹੈ ਭਾਵੇਂਕਿ ਪਸ਼ੂ-ਪਰਿੰਦੇ ਵੀ ਪਰਮਾਰਥ ਕਰਦੇ ਹੋਏ ਨਜ਼ਰ ਆਉਂਦੇ ਹਨ, ਕੋਈ ਬਿਮਾਰ ਹੋ ਜਾਵੇ ਤਾਂ ਇੱਕ-ਦੂਜੇ ਦੀ ਮੱਦਦ ਕਰਦੇ ਹਨ

ਝੁੰਡ ‘ਚ ਰਹਿਣ ਵਾਲੇ ਪਸ਼ੂਆਂ ‘ਚ ਕਿਸੇ ਨੂੰ ਸੱਟ ਲੱਗ ਜਾਵੇ ਤਾਂ ਉਸ ਨੂੰ ਆਪਣੇ ਵਿਚਕਾਰ ਲੈ ਕੇ ਚਾਰੇ ਪਾਸੇ ਝੁੰਡ ਬਣਾ ਲੈਂਦੇ ਹਨ ਕਿ ਕੋਈ ਉਸ ਨੂੰ ਨਾ ਮਾਰੇ ਪਰ ਇਨਸਾਨ ਇੰਜ ਨਹੀਂ ਕਰਦਾ ਕਿਸੇ ਨੂੰ ਸੱਟ ਲੱਗੀ ਹੈ ਤਾਂ ਉਸ ਨੂੰ ਕੋਈ ਨਹੀਂ ਚੁੱਕਦਾ, ਸਗੋਂ ਲੋਕ ਕਹਿੰਦੇ ਹਨ ਕਿ ਕੌਣ ਝੰਜਟ ਮੁੱਲ ਲਵੇ ਤਰ੍ਹਾਂ-ਤਰ੍ਹਾਂ ਦੀਆਂ ਅਜ਼ੀਬੋ-ਗਰੀਬ ਗੱਲਾਂ ਹਨ ਤੇ ਇਸੇ ‘ਚ ਉਲਝੇ ਹੋਏ ਇਨਸਾਨ ਇਸ ਦੁਨੀਆਂ ਤੋਂ ਚਲੇ ਜਾਂਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਜੀਵਾਂ ਨੂੰ ਪਰਮਾਰਥ ਕਰਨ ਦੀ ਸਿੱਖਿਆ ਦਿੱਤੀ

ਇਹ ਨਹੀਂ ਕਿ ਇਨਸਾਨ ਨੂੰ ਖੁਦ ਲਈ ਨਹੀਂ ਕਮਾਉਣਾ ਚਾਹੀਦਾ, ਸਗੋਂ ਆਪਣੇ ਲਈ ਕਮਾਓ, ਬਣਾਓ ਪਰ ਅਜਿਹਾ ਨਾ ਹੋਵੇ ਕਿ ਆਪਣੇ ਲਈ ਹੀ ਜਿਉਣਾ ਸਿੱਖ ਜਾਓ ਤੇ ਆਖ਼ਰ ਗੁਜ਼ਰ ਜਾਓ ਇਸ ਲਈ ਆਪਣੇ ਲਈ ਕਮਾਓ ਪਰ ਸਮਾਂ ਕੱਢ ਕੇ ਪਰਮਾਰਥ ਵੀ ਜ਼ਰੂਰ ਕਰੋ ਕਿਉਂਕਿ ਪਰਮਾਰਥ ਹੀ ਦੋਵਾਂ ਜਹਾਨਾਂ ‘ਚ ਸਾਥ ਦਿੰਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਬਚਨਾਂ ‘ਤੇ ਅਮਲ ਕਰੋ, ਪਰਮਾਰਥ ਕਰੋ ਪੁਰਸ਼ਾਰਥ ਭਾਵ ਹਿੰਮਤ ਕਰੋ ਕਿਉਂਕਿ ਹਿੰਮਤ ਤੋਂ ਬਿਨਾਂ ਇਸ ਘੋਰ ਕਲਿਯੁਗ ‘ਚ ਨਾ ਹੀ ਨਾਮ ਜਪਿਆ ਜਾਂਦਾ ਹੈ ਤੇ ਨਾ ਹੀ ਪਰਮਾਰਥ ਹੋ ਸਕਦਾ ਹੈ ਇਸ ਲਈ ਤੁਸੀਂ ਹਿੰਮਤ ਨਾਲ ਸਿਮਰਨ ਕਰੋ ਇਸ ਨਾਲ ਤੁਸੀਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਓਗੇ ਤੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।