ਖੁਦੀ ਛੱਡ ਕੇ ਲਗਾਤਾਰ ਸੇਵਾ-ਸਿਮਰਨ ਕਰੋ : ਪੂਜਨੀਕ ਗੁਰੂ ਜੀ

Dera sacha sauda

ਸਰਸਾ  (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਲੋਕ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੇ ਅੰਦਰ ਅਨਹਦ-ਨਾਦ, ਬਾਂਗੇ-ਇਲਾਹੀ, ਕਲਮਾ-ਏ-ਪਾਕ, ਗੌਡਜ਼ ਵਾਇਸ ਐਂਡ ਲਾਈਟ, ਲਾਈਟ ਐਂਡ ਸਾਊਂਡ, ਰੋਸ਼ਨੀ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਰੋਸ਼ਨੀ, ਅਵਾਜ਼ ਦੀ ਕਿਸੇ ਨਾਲ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ  ਕਈ ਜਗ੍ਹਾ ਸਾਨੂੰ ਸਵਾਲ ਕੀਤਾ ਗਿਆ ਕਿ ਗੁਰੂ ਜੀ, ਜੇਕਰ ਪਰਮਾਤਮਾ ਦੀ ਅਵਾਜ਼- ਰੋਸ਼ਨੀ ਨੂੰ ਸੁਣਿਆ-ਵੇਖਿਆ ਜਾ ਸਕਦਾ ਹੈ ਤਾਂ ਲਿਖ-ਬੋਲ ਕੇ ਕਿਉਂ ਨਹੀਂ ਦੱਸਿਆ ਜਾ ਸਕਦਾ? ਅਸੀਂ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਹਰ ਰੋਜ਼ ਸੂਰਜ ਨੂੰ ਵੇਖਦੇ ਹੋ ਦੱਸੋ ਕਿ ਸੂਰਜ ਦੀ ਰੋਸ਼ਨੀ ਕਿਹੋ-ਜਿਹੀ ਹੈ, ਕੀ ਤੁਸੀਂ ਸੂਰਜ ਦੀ ਕਿਸੇ ਨਾਲ ਤੁਲਨਾ ਕਰ ਸਕਦੇ ਹੋ? ਜੇਕਰ ਤੁਸੀਂ ਪਰਮਾਤਮਾ ਦੇ ਬਣਾਏ ਸੂਰਜ ਦੀ ਕਿਸੇ ਨਾਲ ਤੁਲਨਾ ਨਹੀਂ ਕਰ ਸਕਦੇ ਤਾਂ ਮਾਲਕ ਦੀ ਰੋਸ਼ਨੀ ਕਿਹੋ-ਜਿਹੀ ਹੈ, ਉਸ ਦੀ ਅਵਾਜ਼ ‘ਚ ਕਿਹੋ-ਜਿਹੀ ਮਿਠਾਸ ਹੈ, ਇਸ ਦੀ ਤੁਲਨਾ ਕਿਸ ਨਾਲ ਕਰੋਗੇ? ਮਾਲਕ ਦੀ ਅਵਾਜ਼, ਰੋਸ਼ਨੀ ਨੂੰ ਸੁਣਿਆ-ਵੇਖਿਆ ਜਾ ਸਕਦਾ ਹੈ ਪਰ ਇਹ ਵਰਣਨ ਤੋਂ ਪਰ੍ਹੇ ਹੈ ਉਸ ਨੂੰ ਲਿਖ-ਬੋਲ ਕੇ ਦੱਸਣਾ ਅਸੰਭਵ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਹ ਮਾਲਕ  ਦੀ ਧੁਨ, ਅਵਾਜ਼ ਸਾਰਿਆਂ ਦੇ ਅੰਦਰ ਹੁੰਦੀ ਹੈ ਤੁਸੀਂ ਸਿਮਰਨ ਕਰੋ ਤਾਂ ਪਤਾ ਲੱਗੇਗਾ ਨਾਮ ‘ਚ ਕੁਝ ਹੈ ਐਵੇਂ ਹੀ ਹਵਾ ‘ਚ ਤੀਰ ਛੱਡਦੇ ਰਹਿਣ ਦਾ ਕੀ ਫਾਇਦਾ ਤੁਸੀਂ ਸਿਮਰਨ ਕਰੋ, ਰਿਸਰਚ ਕਰੋ ਜੋ ਸਿਮਰਨ ਕਰਦੇ ਹਨ ਸਭ ਕੁਝ ਹਾਸਲ ਕਰ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕੁਝ ਲੋਕ ਕਹਿੰਦੇ ਹਨ ਕਿ ਇਹ ਰੂਹਾਨੀ ਜਾਮ ਕਿਉਂ ਚਲਾਇਆ ਤਾਂ ਪਰਮ ਪਿਤਾ ਜੀ ਨੇ ਬਹੁਤ ਪਹਿਲਾਂ ਹੀ ਲਿਖ ਰੱਖਿਆ ਹੈ ਕਿ ‘ਦਿਨ ਰਾਤ ਪੀਤੇ ਹੈਂ ਪ੍ਰੇਮ ਕਾ ਜਾਮ ਜੋ…’ ਪ੍ਰੇਮ ਦਾ ਜਾਮ ਅਤੇ ਰੂਹਾਨੀ ਜਾਮ ਗੱਲ ਤਾਂ ਇੱਕ ਹੀ ਹੈ ਰੂਹਾਨੀ ਜਾਮ ਵਾਲੇ ਦਿਨ ਮਸਤੀ ਵੀ ਵੇਖਣ ਵਾਲੀ ਹੁੰਦੀ ਹੈ ਉਹ ਸਤਿਗੁਰੂ, ਮਾਲਕ ਖੁਸ਼ੀਆਂ ਦੇ ਨਜ਼ਾਰੇ ਦਿੰਦਾ ਹੈ, ਮਸਤੀ ਦੀ ਲਹਿਰ ਛੱਡਦਾ ਹੈ ਅਤੇ ਉਸ ਆਲਮ ‘ਚ ਸਾਰੇ ਨੱਚਦੇ ਹਨ, ਸਿਵਾਏ ਮਨ ਦੇ ਰੋਗੀਆਂ ਤੋਂ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਦਾ ਰੋਗ ਬੜਾ ਬੁਰਾ ਹੈ ਮਨ ਦੇ ਰੋਗੀ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਇੱਥੇ ਬੈਠੇ ਹੋਏ ਵੀ ਨਜ਼ਾਰੇ ਨਹੀਂ ਮਿਲਦੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬਚਨ ਕੀਤੇ ਹਨ ਕਿ ਇਹ ਜਗ੍ਹਾ ਸੱਚਖੰਡ ਦਾ ਨਜ਼ਾਰਾ ਬਣੇਗੀ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਚਨ ਕੀਤੇ ਹਨ ਕਿ ਵੇਖਣਾ, ਇੱਥੇ ਬੜੀ ਮਸਤੀ ਹੋਇਆ ਕਰੇਗੀ ਪਰ ਫਿਰ ਤੁਹਾਡੇ ‘ਚ ਮਸਤੀ ਨਹੀਂ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮਨ ਦੇ ਬਿਮਾਰ ਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਕਾਰਨ ਇਨਸਾਨ ਕਾਮ-ਵਾਸਨਾ, ਕਰੋਧ, ਲੋਭ, ਹੰਕਾਰ, ਮਨ-ਮਾਇਆ ‘ਚ ਫਸ ਜਾਂਦਾ ਹੈ ਇਨਸਾਨ ਨਾਮ ਲੈ ਕੇ ਸਿਮਰਨ ਕਰੇ, ਦ੍ਰਿੜ੍ਹ-ਵਿਸ਼ਵਾਸ ਕਰੇ ਤਾਂ ਮਨ ਦੀ ਫੱਟੀ ਪੁਚ ਜਾਂਦੀ ਹੈ ਨਹੀਂ ਤਾਂ ਮਨ ਸਾਰਿਆਂ ਦੀ ਫੱਟੀ ਪੋਚ ਦਿੰਦਾ ਹੈ ਇਸ ਲਈ ਸਿਮਰਨ ਕਰਨਾ ਸਿੱਖੋ ਸਿਮਰਨ ਨਾਲ ਹੀ ਸਭ ਕੁਝ ਹੈ ਸਿਮਰਨ ਕਰਨ ਵਾਲੇ ਜੀਵ ਦੇ ਰਾਹ ਆਪਣੇ-ਆਪ ਖੁੱਲ੍ਹ ਜਾਂਦੇ ਹਨ ਅਤੇ ਉਹ ਕਦੇ ਨਹੀਂ ਘਬਰਾਉਂਦਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।