ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਡਾ. ਧਰਮਵੀਰ ਗਾ...

    ਡਾ. ਧਰਮਵੀਰ ਗਾਂਧੀ ਕਾਂਗਰਸ ‘ਚ ਹੋਏ ਸ਼ਾਮਲ

    Dr. Dharamvir Gandhi

    ਪਟਿਆਲਾ ਲੋਕ ਸਭਾ ਹਲਕੇ ਤੋਂ ਬਣਾਇਆ ਜਾ ਸਕਦਾ ਕਾਂਗਰਸ ਵੱਲੋਂ ਉਮੀਦਵਾਰ | Dr. Dharamvir Gandhi

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਡਾਕਟਰ ਗਾਂਧੀ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਕਾਂਗਰਸ ਦੇ ਕੇਂਦਰੀ ਆਗੂਆਂ ਨੇ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ, ਵਿਧਾਨ ਸਭਾ ਵਿਚ ਵਿਰੋਧੀ ਦਲ ਆਗੂ ਪ੍ਰਤਾਪ ਸਿਘ ਬਾਜਵਾ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ। (Dr. Dharamvir Gandhi)

    Also Read : ਲੋਕ ਸਭਾ ਚੋਣਾਂ: ਪਰਨੀਤ ਕੌਰ ਛੇਵੀਂ ਵਾਰ ਚੋਣ ਮੈਦਾਨ ’ਚ

    ਡਾ. ਧਰਮਵੀਰ ਗਾਂਧੀ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਸਨ। ਉਨਾਂ ਵੱਲੋਂ ਪਰਨੀਤ ਕੌਰ ਨੂੰ ਵੱਡੇ ਅੰਤਰ ਨਾਲ ਹਰਾਇਆ ਸੀ। ‌ ਸਾਲ 2019 ਵਿੱਚ ਡਾ. ਧਰਮਵੀਰ ਗਾਂਧੀ ਚੋਣਾਂ ਹਾਰ ਰਹੇ ਸਨ।‌ ਇਸ ਵਾਰ ਪਰਨੀਤ ਕੌਰ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ, ਜਿਸ ਨੂੰ ਭਾਜਪਾ ਨੇ ਪਟਿਆਲਾ ਤੋਂ ਉਮੀਦਵਾਰ ਬਣਾਇਆ ਹੈ। ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਵੀਰ ਸਿੰਘ ਅਤੇ ਭਾਜਪਾ ਵੱਲੋਂ ਪਰਨੀਤ ਕੌਰ ਚੋਣ ਮੈਦਾਨ ਵਿੱਚ ਹਨ।

    ਲੇਖਾ-ਜੋਖਾ

    2019 ਵਿੱਚ
    ਧਰਮਵੀਰ ਗਾਂਧੀ -1,61,645
    ਪਰਨੀਤ ਕੌਰ – 5,32,027
    ਰੱਖੜਾ – 3,69, 309

    2014 ਵਿੱਚ
    ਧਰਮਵੀਰ ਗਾਂਧੀ -3,65,671
    ਪਰਨੀਤ ਕੌਰ – 3,44,729
    ਦੀਪ ਢਿਲੋਂ – 3,40,109

    LEAVE A REPLY

    Please enter your comment!
    Please enter your name here