Ashirwad scheme in Punjab
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਕੀਮਾਂ ਦੇ ਕੇ ਖੁਸ਼ ਕਰ ਰਹੀਆਂ ਹਨ। ਇਸ ਤਹਿਤ ਪੰਜਾਬ ਸਰਕਾਰ ਨੇ ਵੀ ਲੜਕੀਆਂ ਲਈ ਆਸ਼ੀਰਵਾਦ ਸਕੀਮ ਜਾਰੀ ਕੀਤੀ ਹੋਈ ਹੈ। ਪੰਜਾਬ ਸਰਕਾਰ ਨੇ ਸੱਤ ਜ਼ਿਲ੍ਹਿਆਂ ਦੀਆਂ ਧੀਆਂ ਨੂੰ ਤੋਹਫ਼ਾ ਦਿੱਤਾ ਹੈ। ਇਸ ਸਬੰਧੀ ਪੰਜਾਬ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਚੰਡੀਗੜ੍ਹ ਵਿਚ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਆਸ਼ਿਰਵਾਦ ਸਕੀਮ ਦੇ ਫੰਡਾਂ ਦਾ ਵੇਰਵਾ ਦੱਸਿਆ ਗਿਆ। ਪ੍ਰੈੱਸ ਕਾਨਫ਼ਰੰਸ ਦੌਰਾਨ ਬਲਜੀਤ ਵੱਲੋਂ ਜਾਣਕਾਰੀ ਦਿੱਤੀ ਗਈ ਕਿ 7 ਜ਼ਿਲ੍ਹਿਆਂ ਵਿਚ 34 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਉਨ੍ਹਾਂ ਦੱਸਿਆ ਕਿ ਐੱਸ.ਸੀ. ਬੱਚਿਆਂ ਨੂੰ 27.32 ਕਰੋੜ ਦੀ ਰਾਸ਼ੀ ਵੰਡੀ ਗਈ ਹੈ ਜਦਕਿ ਓ. ਬੀ. ਸੀ. ਅਤੇ ਈ. ਡਬਲਿਊ. ਐੱਸ. ਨੂੰ 7.28 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਕੋਈ ਨਵੀਂ ਸਕੀਮ ਸ਼ੁਰੂ ਕੀਤੀ ਜਾਂਦੀ ਹੈ ਤਾਂ ਉਸ ਵਿਚ ਦਿੱਕਤਾਂ ਵੀ ਆਉਂਦੀਆਂ ਹਨ ਅਤੇ ਉਸ ਨੂੰ ਟਰਾਂਸਪੈਰੇਂਸੀ ਨਾਲ ਚਲਾਉਣ ਲਈ ਜਦੋਂ ਸਰਕਾਰ ਦਾ ਮੰਤਵ ਹੋਵੇ ਤਾਂ ਮੁਸ਼ਕਿਲਾਂ ਹੋਰ ਵੱਧ ਜਾਂਦੀਆਂ ਹਨ। ਇਸ ਦੌਰਾਨ ਜਾਂਚ ਵਿਭਾਗ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਹੁਤ ਸਾਰੇ ਬੱਚੇ ਜੋਕਿ ਘਰ ਬੈਠੇ ਅਪਲਾਈ ਨਹੀਂ ਕਰ ਸਕਦੇ ਸਨ ਜਾਂ ਕੁਝ ਪੜ੍ਹੇ ਲਿਖੇ ਨਹੀਂ ਸਨ, ਜੋਕਿ ਪ੍ਰਾਈਵੇਟ ਕੈਫੇ ਵਿਚ ਜਾ ਕੇ ਵੀ ਅਪਲਾਈ ਕਰਦੇ ਸਨ। ਇਸ ਦੀ ਜਦੋਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ ਤਾਂ ਬਹੁਤ ਸਾਰੇ ਕੇਸ ਅਜਿਹੇ ਪਾਏ ਗਏ, ਜੋ ਵਾਜਿਬ ਨਹੀਂ ਸਨ।
ਆਈਆਂ ਦਿੱਕਤਾਂ ਦਾ ਦਿੱਤਾ ਵੇਰਵਾ | Ashirwad scheme in Punjab
ਵਿਭਾਗ ਵੱਲੋਂ ਇਸ ਸਕੀਮ ਨੂੰ ਟਰਾਂਸਪੈਰੈਂਸੀ ਨਾਲ ਚਲਾਉਣ ਅਤੇ ਜਿਹੜੇ ਬੱਚੇ ਇਸ ਸਕੀਮ ਦੇ ਲਾਭਪਾਤਰ ਸਨ, ਉਨ੍ਹਾਂ ਤੱਕ ਇਸ ਸਕੀਮ ਨੂੰ ਪਹੁੰਚਾਉਣ ਲਈ ਸਾਨੂੰ ਹੇਠਲੇ ਪੱਧਰ ਤੱਕ ਜਾ ਕੇ ਇਸ ਦੀ ਜਾਂਚ ਕਰਨੀ ਪਈ ਹੈ ਅਤੇ ਜਿਹੜੀ ਸਕੀਮ ਨੇ ਬੱਚਿਆਂ ਨੂੰ ਜਲਦੀ ਲਾਭ ਦੇਣਾ ਸੀ, ਉਸ ਵਿਚ ਦੇਰੀ ਹੋਈ। ਇਸ ਸਕੀਮ ਵਿਚ ਕੁਝ ਮੋਡੀਫਿਕੇਸ਼ਨਸ ਵੀ ਕੀਤੀਆਂ ਗਈਆਂ ਹਨ ਅਤੇ ਇਸ ਸਕੀਮ ਨੂੰ ਹੁਣ ਸੇਵਾ ਕੇਂਦਰ ਨਾਲ ਜੋੜਿਆ ਜਾ ਰਿਹਾ ਹੈ ਤਾਂਕਿ ਬੱਚੇ ਸੇਵਾ ਕੇਂਦਰ ਵਿਚ ਜਾ ਕੇ ਅਪਲਾਈ ਕਰਨ ਅਤੇ ਲੋੜਵੰਦ ਬੱਚਿਆਂ ਤੱਕ ਇਹ ਸਕੀਮ ਪਹੁੰਚੇ। ਅਸੀਂ ਜਲਦੀ ਹੀ ਇਹ ਸੇਵਾਵਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਬੱਚੀਆਂ ਤੱਕ ਮੁਹੱਈਆ ਕਰਵਾਉਣ ਜਾ ਰਹੇ ਹਾਂ। (Shagun Scheme)
Also Read : PSPCL ਨੇ ਹਰੀ ਊਰਜਾ ਨੂੰ ਦਿੱਤਾ ਹੁਲਾਰਾ