ਦੂਰਦਰਸ਼ਨ ਰੋਬੋਕਾਨ 2022 ਦੇ ਅੰਤਰਰਾਸ਼ਟਰੀ ਮੁੱਖ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ

ਦੂਰਦਰਸ਼ਨ ਰੋਬੋਕਾਨ 2022 ਦੇ ਅੰਤਰਰਾਸ਼ਟਰੀ ਮੁੱਖ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ

(ਏਜੰਸੀ) ਨਵੀਂ ਦਿੱਲੀ। ਦੂਰਦਰਸ਼ਨ ਅਗਲੇ ਸਾਲ ਅਗਸਤ ਵਿੱਚ ਰੋਬੋਕਾਨ 2022 ਦੇ ਅੰਤਰਰਾਸ਼ਟਰੀ ਮੁੱਖ ਸਮਾਗਮ ਦੀ ਮੇਜ਼ਬਾਨੀ ਕਰੇਗਾ। ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੁਆਰਾ ਜਾਰੀ ਪ੍ਰੈਸ ਨੋਟ ਅਨੁਸਾਰ, ਏਬੀਯੂ ਰੋਬੋਕਾਨ ‘ਏਸ਼ੀਆ-ਪੈਸੀਫਿਕ ਬ੍ਰੌਡਕਾਸਟਿੰਗ ਯੂਨੀਅਨ’ ਦੁਆਰਾ ਆਯੋਜਿਤ ਕੀਤੇ ਜਾਣ ਵਾਲੀ ਰੋਬੋਟ ਮੁਕਾਬਲਾ ਹੈ ਤੇ ਹਰ ਸਾਲ ਵੱਖ-ਵੱਖ ਮੈਂਬਰ ਦੇਸ਼ਾਂ ਵੱਲੋਂ ਇਸਦਾ ਆਯੋਜਨ ਕੀਤਾ ਜਾਂਦਾ ਹੈ।

ਇਸ ਦਾ ਆਯੋਜਨ ਸਾਲ 2022 ਵਿੱਚ ਦਿੱਲੀ ਵਿੱਚ ਕੀਤਾ ਜਾਵੇਗਾ। ਏਬੀਯੂ ਰੋਬੋਕਾਨ 2021 ਦਾ ਆਯੋਜਨ ਚੀਨ ਨੇ ਕੀਤਾ ਗਿਆ ਸੀ, ਜਿਸ ਵਿੱਚ ਭਾਰਤ ਵੱਲੋਂ ਮੁਕਾਬਲੇ ਦੇ ਮੁੱਖ ਮੁਕਾਬਲੇ ‘ਚ ਅਹਿਮਦਾਬਾਦ ਵਿੱਚ ਨਿਰਮਾ ਯੂਨੀਵਰਸਿਟੀ ਅਤੇ ਗੁਜਰਾਤ ਟੈਕਨੋਲੋਜੀਕਲ ਯੂਨੀਵਰਸਿਟੀ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ। ਪ੍ਰਸਾਰ ਭਾਰਤੀ ਬੋਰਡ ਦੀ ਮੈਂਬਰ ਸ਼ਾਇਨਾ ਐਨਸੀ ਨੇ ਸਾਰੇ ਇੰਜੀਨੀਅਰਿੰਗ ਵਿਦਿਆਰਥੀਆਂ, ਖਾਸ ਕਰਕੇ ਲੜਕਿਆਂ ਨੂੰ ਦੂਰਦਰਸ਼ਨ ਵੱਲੋਂ ਅਗਲੇ ਸਾਲ ਹੋਣ ਵਾਲੇ ਰੋਬੋਕਾਨ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ