ਏਟੀਐਮ ’ਚੋਂ ਨਿੱਕਲਣ ਪਾਟੇ ਨੋਟ ਤਾਂ ਚਿੰਤਾ ਨਾ ਕਰੋ

ATM

ਏਟੀਐਮ ’ਚੋਂ ਨਿੱਕਲਣ ਪਾਟੇ ਨੋਟ ਤਾਂ ਚਿੰਤਾ ਨਾ ਕਰੋ

ਅੱਜ-ਕੱਲ੍ਹ ਲਗਭਗ ਸਾਰੇ ਪਰਿਵਾਰਾਂ ਵਿਚ ਪੈਸੇ ਕੱਢਣ ਲਈ ਏਟੀਐਮ ਦਾ ਪ੍ਰਯੋਗ ਕੀਤਾ ਜਾਂਦਾ ਹੈ ਏਟੀਐਮ ’ਚੋਂ ਪੈਸਾ ਕੱਢਣ ਵਿਚ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਮਸ਼ੀਨ ’ਚੋਂ ਪਾਟੇ ਨੋਟ ਨਿੱਕਲ ਆਉਦੇ ਹਨ ਜੇਕਰ ਤੁਹਾਡੇ ਨਾਲ ਅਜਿਹਾ ਕਦੇ ਹੁੰਦਾ ਹੈ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਪਾਟੇ ਨੋਟਾਂ ਨੂੰ ਬੈਂਕ ਵਿਚ ਅਸਾਨੀ ਨਾਲ ਬਦਲਿਆ ਜਾ ਸਕਦਾ ਹੈ ਜੇਕਰ ਕੋਈ ਬੈਂਕ ਇਨ੍ਹਾਂ ਨੋਟਾਂ ਨੂੰ ਬਦਲਣ ਤੋਂ ਇਨਕਾਰ ਕਰਦਾ ਹੈ ਤਾਂ ਤੁਸੀਂ ਸ਼ਿਕਾਇਤ ਵੀ ਕਰ ਸਕਦੇ ਹੋ

ਕੀ ਹੈ ਨੋਟ ਬਦਲਣ ਦਾ ਪ੍ਰੋਸੈੱਸ

ਜੇਕਰ ਤੁਹਾਨੂੰ ਏਟੀਐਮ ’ਚੋਂ ਪਾਟੇ ਨੋਟ ਮਿਲਦੇ ਹਨ ਤਾਂ ਤੁਹਾਨੂੰ ਉਸੇ ਬੈਂਕ ਦੀ ਕਿਸੇ ਬ੍ਰਾਂਚ ਵਿਚ ਜਾਣਾ ਹੋਵੇਗਾ ਜਿਸ ਬੈਂਕ ਦਾ ਉਹ ਏਟੀਐਮ ਸੀ ਬੈਂਕ ਵਿਚ ਜਾ ਕੇ ਤੁਹਾਨੂੰ ਨੋਟ ਬਦਲਣ ਦੀ ਇੱਕ ਐਪਲੀਕੇਸ਼ਨ ਦੇਣੀ ਹੋਵੇਗੀ ਐਪਲੀਕੇਸ਼ਨ ਵਿਚ ਤੁਹਾਨੂੰ ਪੈਸੇ ਕੱਢਣ ਦੀ ਤਰੀਕ, ਏਟੀਐਮ ਦਾ ਸਥਾਨ ਆਦਿ ਦਾ ਵੇਰਵਾ ਦੇਣਾ ਹੋਏਗਾ ਐਪਲੀਕੇਸ਼ਨ ਦੇ ਨਾਲ ਏਟੀਅਮ ਤੋਂ ਮਿਲੀ ਸਲਿਪ ਨੂੰ ਦਿਖਾਉਣਾ ਹੋਏਗਾ, ਜੇਕਰ ਸਲਿਪ ਨਹੀਂ ਹੈ ਤਾਂ ਤੁਸੀਂ ਫੋਨ ਵਿਚ ਐਸਐਮਐਸ ਦਿਖਾ ਸਕਦੇ ਹੋ।

ਕੀ ਹਨ ਨਿਯਮ:

ਭਾਰਤੀ ਰਿਜ਼ਰਵ ਬੈਂਕ ਦੇ ਨਿਯਮ ਮੁਤਾਬਿਕ ਜੇਕਰ ਏਟੀਐਮ ’ਚੋਂ ਪਾਟੇ ਨੋਟ ਨਿੱਕਲਦੇ ਹਨ ਤਾਂ ਤੁਸੀਂ ਉਸ ਬੈਂਕ ਦੀ ਕਿਸੇ ਵੀ ਬ੍ਰਾਂਚ ਵਿਚ ਜਾ ਕੇ ਨੋਟ ਬਦਲ ਸਕਦੇ ਹੋ ਸਬੰਧਿਤ ਬੈਂਕ ਨੋਟ ਬਦਲਣ ਤੋਂ ਇਨਕਾਰ ਨਹੀਂ ਕਰ ਸਕਦਾ ਬੈਂਕ ਵਿਚ ਨੋਟ ਬਦਲਣ ਦੀ ਪ੍ਰਕਿਰਿਆ ਵੀ ਲੰਮੀ ਨਹੀਂ ਹੁੰਦੀ, ਪੂਰ ਤਰ੍ਹਾਂ ਸੰਤੁਸ਼ਟ ਹੋਣ ਤੋਂ ਬਾਅਦ ਬੈਂਕ ਤੁਹਾਡਾ ਨੋਟ ਤੁਰੰਤ ਬਦਲ ਸਕਦਾ ਹੈ ਰਿਜ਼ਰਵ ਬੈਂਕ ਨੇ 2017 ਦੀਆਂ ਆਪਣੀਆਂ ਗਾਈਡਲਾਈਨਸ ਵਿਚ ਸਾਰੇ ਬੈਂਕਾਂ ਨੂੰ ਆਦੇਸ਼ ਦਿੱਤਾ ਸੀ ਕਿ ਜੇਕਰ ਏਟੀਐਮ ਪਾਟੇ ਨੋਟ ਕੱਢਦਾ ਹੈ ਤਾਂ ਸਬੰਧਿਤ ਬੈਂਕ ਉਸ ਨੂੰ ਬਦਲਣ ਤੋਂ ਇਨਕਾਰ ਨਹੀਂ ਕਰ ਸਕਦਾ ਜੇਕਰ ਕੋਈ ਬੈਂਕ ਇਨਕਾਰ ਕਰਦਾ ਹੈ ਤਾਂ ਉਸ ਨੂੰ 10,000 ਤੱਕ ਦਾ ਜ਼ੁਰਮਾਨਾ ਦੇਣਾ ਹੋਵੇਗਾ।

ਬੈਂਕ ਦੀ ਹੁੰਦੀ ਹੈ ਜਿੰਮੇਵਾਰੀ:

ਏਟੀਐਮ ਵਿਚ ਪੈਸਾ ਪਾਉਣ ਦਾ ਜ਼ਿਆਦਾਤਰ ਕੰਮ ਏਜੰਸੀਆਂ ਕਰਦੀਆਂ ਹਨ ਰਿਜ਼ਰਵ ਬੈਂਕ ਦੇ ਨਿਯਮ ਮੁਤਾਬਿਕ ਜੇਕਰ ਏਟੀਐਮ ਨਕਲੀ ਜਾਂ ਪਾਟੇ ਨੋਟ ਦਿੰਦਾ ਹੈ ਤਾਂ ਇਸ ਦੀ ਜਿੰਮੇਵਾਰੀ ਬੈਂਕ ਦੀ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ