ਪਰਾਲੀ ਨੂੰ ਨਾ ਲਾਈਂ ਅੱਗ, ਅਨਮੋਲ ਖਜ਼ਾਨਾ ਧਰਤੀ ’ਚ ਦੱਬ

ਪਰਾਲੀ ਨੂੰ ਨਾ ਲਾਈਂ ਅੱਗ, ਅਨਮੋਲ ਖਜ਼ਾਨਾ ਧਰਤੀ ’ਚ ਦੱਬ

ਲਗਭਗ ਪੰਦਰਾਂ-ਵੀਹ ਸਾਲ ਪਹਿਲਾਂ ਇਹ ਸੁਣਨ ਵਿੱਚ ਆਉਂਦਾ ਸੀ ਕਿ ਫਲਾਣੇ ਆਦਮੀ ਨੇ ਖੂਨਦਾਨ ਕੀਤਾ ਸੀ ਤਾਂ ਖੂਨ ਦੀ ਕਮੀ ਨਾਲ ਉਸ ਨੂੰ ਫਲਾਣੀ ਬਿਮਾਰੀ ਲੱਗ ਗਈ ਅਤੇ ਲੋਕ ਖੂਨਦਾਨ ਕਰਨ ਤੋਂ ਬੜਾ ਕਤਰਾਉਂਦੇ ਸਨ ਪਰ ਅੱਜ ਹਰ ਮਹੀਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਜ਼ਾਰਾਂ ਯੂਨਿਟ ਖੂਨਦਾਨ ਕਰਦੀ ਹੈ ਅਤੇ ਆਮ ਸੁਣਨ ਵਿੱਚ ਆਉਂਦਾ ਹੈ ਕਿ ਫਲਾਣੇ ਨੇ ਖੂਨਦਾਨ ਕੀਤਾ ਸੀ ਉਸ ਦਾ ਖੂਨ ਵਧ ਗਿਆ! ਫਲਾਣੇ ਨੇ ਖੂਨਦਾਨ ਕੀਤਾ ਸੀ ਉਸਦੀ ਫਲਾਣੀ ਬਿਮਾਰੀ ਖਤਮ ਹੋ ਗਈ ਇਹ ਸਭ ਸਤਿਗੁੁਰੂ ਦੀ ਕਿਰਪਾ ਹੈ ਉਹ ਜਦੋਂ ਚਾਹੇ ਥਿਉਰੀ ਬਦਲ ਸਕਦਾ ਹੈ

ਅੱਜ ਮਾਨਵਤਾ ਭਲਾਈ ਕਰਜਾਂ ਦੀ ਲੜੀ ਵਿੱਚ 91ਵੇਂ ਮਾਨਵਤਾ ਭਲਾਈ ਕਾਰਜ ਵਿੱਚ ਪੂਜਨੀਕ ਹਜ਼ੂਰ ਪਿਤਾ ਜੀ ਦਾ ਫਰਮਾਨ ਹੈ ‘ਨਾੜ ਨੂੰ ਅੱਗ ਨਹੀ ਲਾਉਣੀ’ ਅਤੇ 134ਵਾਂ ਮਾਨਵਤਾ ਭਲਾਈ ਕਾਰਜ ਕਿ ‘ਪ੍ਰਦੂਸ਼ਣ ਨਹੀਂ ਫੈਲਾਉਣਾ ਜਿੱਥੋਂ ਤੱਕ ਸੰਭਵ ਹੋ ਸਕੇ ਪ੍ਰਦੂਸ਼ਣ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ’’ ਸੋ ਸੱਚੇ ਸੌਦੇੇੇ ਦੀ ਸਾਧ-ਸੰਗਤ, ਜੋ ਕਿ ਕਿਸਾਨੀ ਨਾਲ ਸਬੰਧਤ ਹੈ, ਨੂੰ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਾਉਣੀ ਚਾਹੀਦੀ ਅਤੇ ਹੋਰਨਾਂ ਨੂੰ ਵੀ ਇਸ ਸ਼ੁੱਭ ਕੰਮ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਇਹ ਉੁਨ੍ਹਾਂ ਦੀ ਸੇਵਾ ਬਣਦੀ ਹੈ

ਦੁਨੀਆਂਦਾਰੀ ਮੁਤਾਬਿਕ ਵੀ ਇਹ ਅਜ਼ਮਾਈ ਗਈ ਗੱਲ ਹੈ ਕਿ ਨਾੜ ਨੂੰ ਖੇਤ ਵਿਚ ਵਾਹੁਣ ਨਾਲ ਕਿਸਾਨ ਦੀ ਉਪਜ ਵਿੱਚ ਲਗਭਗ 10 ਫੀਸਦੀ ਦਾ ਵਾਧਾ ਹੁੰਦਾ ਹੈ ਅਤੇ ਇਹ ਫੀਸਦੀ ਲਗਾਤਾਰ ਵਧਦੀ ਜਾਂਦੀ ਹੈ ਜੋ ਕੁਝ ਇਸ ਲੇਖ ਵਿੱਚ ਲਿਖਿਆ ਜਾ ਰਿਹਾ ਹੈ ਇਹ ਕੇਵਲ ਪੜਿ੍ਹਆ ਜਾਂ ਸੁਣਿਆ ਨਹੀਂ ਹੈ ਬਲਕਿ ਅਜ਼ਮਾਇਆ ਹੋਇਆ ਹੈ ਮੈਂ ਆਪਣੇ ਖੇਤਾਂ ਵਿੱਚ ਲਗਭਗ 14 ਸਾਲ ਤੋਂ ਅੱਗ ਨਹੀਂ ਲਾਈ ਨਾੜ ਨੂੰ ਖੇਤ ਵਿੱਚ ਦਬਾਉਣ ਦਾ ਤਰੀਕਾ ਅਤੇ ਫਸਲ ਬੀਜਣ ਦਾ ਢੰਗ ਸਹੀ ਹੋਵੇ ਤਾਂ ਰਿਜ਼ਲਟ 100 ਫੀਸਦੀ ਲਾਭਦਾਇਕ ਮਿਲਦਾ ਹੈ ਨਾੜ ਨੂੰ ਖੇਤ ਵਿੱਚ ਦਬਾਉਣ ਨਾਲ ਮੁੱਖ ਤਿੰਨ ਲਾਭ ਹੁੰਦੇ ਹਨ:-

  • 1. ਫਸਲ ਦੇ ਝਾੜ ਵਿੱਚ ਵਾਧਾ ਹੁੰਦਾ ਹੈ
  • 2. ਖਾਦਾਂ ਦੀ ਬੱਚਤ ਹੁੰਦੀ ਹੈ
  • 3. ਫਸਲਾਂ ਤੋਂ ਪੈਦਾ ਹੋਈ ਖੁਰਾਕ ਦੀ ਗੁਣਵੱਤਾ ਬਿਹਤਰ ਹੁੰਦੀ ਹੈ

ਪੌਦੇ ਨੂੰ ਸਹੀ ਤਰੀਕੇ ਨਾਲ ਵਧਣ-ਫੁੱਲਣ ਲਈ 16 ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ ਜਿਹਨਾਂ ਵਿੱਚ 4 ਮੁੱਖ ਤੱਤ (ਪੋਟਾਸ਼, ਜਿੰਕ, ਨਾਈਟ੍ਰੋਜਨ ਅਤੇ ਫਾਸਫੋਰਸ) ਹਨ ਅਤੇ 12 ਛੋਟੇ ਤੱਤ (ਲੋਹਾ, ਮੈਗਨੀਜ, ਕਾਪਰ, ਬੋਰੇਨ, ਕੈਲਸ਼ੀਅਮ ਆਦਿ) ਹਨ ਇਹਨਾਂ ਸਾਰੇ ਖੁਰਾਕੀ ਤੱਤਾਂ ਦਾ ਮੁੱਖ ਸੋਮਾ ਜੋ ਕਿ ਰੂੜੀ, ਘਾਹ-ਫੂਸ ਅਤੇ ਕਣਕ-ਝੋਨੇ ਦੇ ਨਾੜ ਦੇ ਰੂਪ ਵਿੱਚ ਹੁੰਦਾ ਹੈ ਜੋ ਕਿ ਧਰਤੀ ਵਿੱਚ ਦੱਬ ਕੇ ਕੰਪੋਸਟ ਦੇ ਰੂਪ ਵਿੱਚ ਸੂਖਮ ਜੀਵਾਂ ਦੁਆਰਾ ਕੁਝ ਸਮੇਂ ਬਾਅਦ ਖੁਰਾਕੀ ਤੱਤਾਂ ਵਿੱਚ ਤਬਦੀਲ ਹੋੋ ਜਾਂਦਾ ਹੈ ਅਤੇ ਅਗਲੀਆਂ ਫਸਲਾਂ ਲਈ ਭਰਪੂਰ ਖੁਰਾਕ ਦਾ ਸੋਮਾ ਸਾਬਤ ਹੁੰਦਾ ਹੈ

ਸਿੱਟੇ ਵਜੋਂ ਫਸਲ ਦਾ ਝਾੜ ਵਧਦਾ ਹੈ ਬਿਨਾ ਅੱਗ ਵਾਲੇ ਖੇਤਾਂ ਵਿੱਚ ਝੋਨੇ ਦੀ ਪੀ ਆਰ 122 ਕਿਸਮ ਦਾ ਝਾੜ 95 ਮਣ ਅਤੇ ਆਲੂ 400 ਗੱਟਾ ਪ੍ਰਤੀ ਏਕੜ ਆਮ ਗੱਲ ਹੈ, ਪਰ ਜਿਸ ਖੇਤ ਵਿੱਚ ਅੱਗ ਲਾਈ ਜਾਂਦੀ ਹੈ ਉਸ ਖੇਤ ਵਿੱਚ ਸਾਰੇ ਖੁਰਾਕੀ ਤੱਤਾਂ ਦੀ ਮਾਂ ਜੈਵਿਕ ਮਾਦਾ ਅਤੇ ਬਾਪ ਸੂਖਮ ਜੀਵ ਸੜ ਕੇ ਸੁਆਹ ਹੋ ਜਾਂਦੇ ਹਨ, ਜਿਸ ਨਾਲ ਖੁਰਾਕੀ ਤੱਤਾਂ ਦੀ ਖੇਤ ਵਿੱਚ ਕਟੌਤੀ ਆ ਜਾਂਦੀ ਹੈ ਪੌਦਾ ਬਹੁਤ ਸਾਰੇ ਛੋਟੇ ਖੁਰਾਕੀ ਤੱਤਾਂ ਦੀ ਘਾਟ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਪੂਰਾ ਝਾੜ ਨਹੀਂ ਦੇ ਸਕਦਾ ਸਿੱਟੇ ਵਜੋਂ ਫਸਲ ਦਾ ਪੂਰਾ ਝਾੜ ਨਹੀਂ ਮਿਲਦਾ

ਦੂਸਰਾ ਫਾਇਦਾ ਅੱਗ ਨਾ ਲਾਉਣ ਨਾਲ ਖਾਦਾਂ ਦੀ ਬੱਚਤ ਹੁੰਦੀ ਹੈ ਜਿਸ ਖੇਤ ਵਿੱਚ ਅੱਗ ਨਹੀਂ ਲਾਈ ਜਾਂਦੀ ਉਸ ਵਿੱਚ ਸਾਰੇ ਦੇ ਸਾਰੇ ਸੂਖਮ ਤੱਤਾਂ ਦੀ ਪੂਰਤੀ ਜੈਵਿਕ ਮਾਦੇ ਦੁਆਰਾ ਹੋ ਜਾਂਦੀ ਹੈ ਤੇ ਮੁੱਖ ਤੱਤ ਵੀ ਘੱਟ ਮਾਤਰਾ ਵਿੱਚ ਪਾਉਣੇ ਪੈਂਦੇ ਹਨ ਇਹ ਵੇਖਿਆ ਗਿਆ ਹੈ ਕਿ ਅੱਗ ਵਾਲੇ ਖੇਦਾਂ ਵਿੱਚ ਮੈਗਨੀਜ਼, ਸਲਫਰ ਅਤੇ ਲੋਹਾ ਆਦਿ ਤੱਤਾਂ ਦੀ ਘਾਟ ਆਮ ਦਿਸਦੀ ਹੈ ਤੇ ਕਿਸਾਨ ਵੀਰ ਇਹਨਾਂ ਤੱਤਾਂ ਦੀ ਪੂਰਤੀ ਲਈ ਮਹਿੰਗੇ ਭਾਅ ਖਰੀਦ ਕੇ ਆਪਣੀ ਲੁੱਟ ਕਰਵਾਉਂਦੇ ਹਨ ਪਰ ਬਿਨਾਂ ਅੱਗ ਵਾਲੇ ਖੇਤਾਂ ਵਿੱਚ ਇਨ੍ਹਾਂ ਤੱਤਾਂ ਦੀ ਫਸਲਾਂ ਉੱਪਰ ਕੋਈ ਘਾਟ ਨਹੀਂ ਆਉਂਦੀ ਅਤੇ ਕਿਸਾਨਾਂ ਦੇ ਇਹ ਸਾਰੇ ਖਰਚੇ ਬਚ ਜਾਂਦੇ ਹਨ ਇੱਥੋਂ ਤੱਕ ਕਿ ਆਲੂ, ਜੋ ਕਿ ਬਹੁਤ ਝਾੜ ਦੇਣ ਵਾਲੀ ਫਸਲ ਹੈ, ਲਈ ਵੀ ਮੁੱਖ ਤੱਤਾਂ ਤੋਂ ਬਿਨਾਂ ਕੋਈ ਤੱਤ ਬਜਾਰ ਵਿੱਚੋਂ ਖਰੀਦ ਕੇ ਨਹੀਂ ਪਾਉਣੇ ਪੈਂਦੇ

ਤੀਸਰਾ ਫਾਇਦਾ ਬਿਨਾਂ ਅੱਗ ਵਾਲੇ ਖੇਤਾਂ ਵਿੱਚ ਪੈਦਾ ਹੋਈ ਫਸਲ ਅੱਗ ਵਾਲੇ ਖੇਤਾਂ ਵਿਚਲੀ ਫਸਲ ਤੋਂ ਵਧੇਰੇ ਗੁਣਕਾਰੀ ਹੁੰਦੀ ਹੈ ਕਿਸੇ ਖੇਤ ਵਿੱਚ ਪੈਦਾ ਹੋਈ ਫਸਲ ਦੀ ਗੁਣਵੱਤਾ ਉਸ ਖੇਤ ਵਿੱਚ ਮੌਜੂਦ ਖੁਰਾਕੀ ਤੱਤਾਂ ਦੇ ਸੰਤੁਲਨ ’ਤੇ ਨਿਰਭਰ ਕਰਦੀ ਹੈ ਜੇਕਰ ਕਿਸੇ ਖੇਤ ਵਿੱਚ ਖੁਰਾਕੀ ਤੱਤਾਂ ਦੀ ਮੌਜੂਦਗੀ ਉਸੇ ਅਨੁਪਾਤ ਵਿੱਚ ਹੈ ਜਿਸ ਅਨੁਪਾਤ ਵਿੱਚ ਪੌਦੇ ਦੀ ਚਾਹਤ ਹੈ ਯਾਨੀ ਕਿ ਸੰਤੁਲਿਤ ਰੂਪ ਵਿੱਚ ਹੈ ਤਾਂ ਉਸ ਪੌੌਦੇ ਤੋਂ ਪੈਦਾ ਹੋਈ ਖੁਰਾਕ ਮਨੁੱਖ ਲਈ ਲਾਹੇਵੰਦ ਹੋਵੇਗੀ ਅਤੇ ਮਨੁੱਖੀ ਸਰੀਰ ਵਿੱਚ ਸਹੀ ਤਰੀਕੇ ਨਾਲ ਜ਼ਜ਼ਬ ਹੋਵੇਗੀ ਅਗਰ ਜਮੀਨ ਵਿਚਲੇ ਖੁਰਾਕੀ ਤੱਤ ਪੌਦੇ ਦੀ ਚਾਹਤ ਦੇ ਅਨੁਕੂਲ ਨਹੀਂ ਹਨ ਤਾਂ ਪੌਦੇ ਤੋਂ ਪੈਦਾ ਹੋਈ ਖੁਰਾਕ ਮਨੁੱਖ ਲਈ ਜ਼ਹਿਰੀਲੀ ਹੋਵੇਗੀ ਅਤੇ ਇਨਸਾਨ ਲਈ ਕਈ ਬਿਮਾਰੀਆਂ ਦਾ ਕਾਰਨ ਬਣੇਗੀ ਜੈਵਿਕ ਮਾਦੇ ਨੂੰ ਸਾੜਨ ਨਾਲ ਛੋਟੇ ਤੱਤਾਂ ਦੀ ਮਾਤਰਾ ਬਹੁਤ ਘਟ ਜਾਂਦੀ ਹੈ

ਜਦੋਂ ਕਿ ਮੁੱਖ ਤੱਤ ਨਾਈਟ੍ਰੋਜਨ, ਫਾਸਫੋਰਸ ਕਿਸਾਨ ਵੱਲੋਂ ਬਜਾਰ ਵਿੱਚੋਂ ਕਾਫੀ ਮਾਤਰਾ ਵਿੱਚ ਖਰੀਦ ਕੇ ਪਾ ਦਿੱਤੇ ਜਾਂਦੇ ਹਨ ਇਸ ਤਰ੍ਹਾਂ ਖੁਰਾਕੀ ਤੱਤਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਫਸਲ ਦੀ ਗੁਣਵੱਤਾ ਬਹੁਤ ਡਿੱਗ ਜਾਂਦੀ ਹੈ ਇਹ ਅਜ਼ਮਾਇਆ ਗਿਆ ਕਿ ਬਿਨਾਂ ਅੱਗ ਵਾਲੇ ਖੇਤਾਂ ਵਿੱਚ ਪੈਦਾ ਕੀਤੇ ਆਲੂਆਂ ਦੀ ਗੁਣਵੱਤਾ ਇੰਨੀ ਵਧੀਆ ਹੋ ਜਾਂਦੀ ਹੈ ਕਿ ਉਹ ਗਰਮੀ ਪ੍ਰਤੀ ਕਾਫੀ ਸਹਿਣਸ਼ੀਲ ਹੋ ਜਾਂਦੇ ਹਨ ਅਤੇ ਛੇਤੀ ਖਰਾਬ ਨਹੀਂ ਹੁੰਦੇ ਸਬਜ਼ੀ ਵੀ ਬੜੀ ਸੁਆਦਲੀ ਬਣਦੀ ਹੈ

ਸੋ ਆਪਣੇੇ ਖੇਤ ਵਿੱਚ ਅੱਗ ਲਾਉਣਾ ਇਨਸਾਨ ਲਈ ਆਪਣੇ ਭਵਿੱਖ ਨੂੰ ਅੱਗ ਲਾਉਣ ਦੇ ਸਮਾਨ ਹੈ ਖੇਤ ਵਿੱਚ ਅੱਗ ਲਾ ਕੇ ਇਨਸਾਨ ਉਹਨਾਂ ਵਫਾਦਾਰ ਸੂਖਮ ਜੀਵਾਂ ਨੂੰ ਤਬਾਹ ਕਰਦਾ ਹੈ ਜੋ ਇਨਸਾਨ ਲਈ ਅੰਮ੍ਰਿਤ ਤਿਆਰ ਕਰਦੇ ਹਨ ਇਨਸਾਨ ਇਨਸਾਨ ਹੋ ਕੇ ਵੀ ਉਨ੍ਹਾਂ ਨਾਲ ਵਿਸ਼ਵਾਸਘਾਤ ਕਰ ਰਿਹਾ ਹੈ ਅੱਗ ਲਾ ਕੇ ਇਨਸਾਨ ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਜ਼ਹਿਰ ਪੈਦਾ ਕਰ ਰਿਹਾ ਹੈ ਸੋ ਸਾਨੂੰ ਆਪਣੇ ਖੇਤ ਵਿੱਚ ਬਿਲਕੁਲ ਅੱਗ ਨਹੀਂ ਲਾਉਣੀ ਚਾਹੀਦੀ ਇਸ ਤਰ੍ਹਾਂ ਅਸੀਂ ਸਤਿਗੁਰੂ ਜੀ ਦੇ ਮਾਨਵਤਾ ਭਲਾਈ ਲਈ ਕੀਤੇ ਗਏ ਬਚਨਾਂ ਉੱਪਰ ਫੁੱਲ ਚੜ੍ਹਾ ਸਕਦੇ ਹਾਂ
ਸਾਰਜੰਟ ਸਿੰਘ ਇੰਸਾਂ,
ਪਿੰਡ-ਕੋਟਲੀ ਅਬਲੂ (ਕੋਠੇ ਰੋੜਾਂ ਵਾਲੇ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ