ਮਾਸਟਰ ਚੇਤਰਾਮ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਧੀਆਂ, ਨੂੰਹਾਂ, ਭਤੀਜੀਆਂ ਅਤੇ ਭਾਣਜੀਆਂ ਨੇ ਦਿੱਤਾ ਅਰਥੀ ਨੂੰ ਮੋਢਾ

ਬਲਾਕ ਖੂਈਆਂ ਸਰਵਰ ਦੀ ਸੂਚੀ ’ਚ ਪੰਜਵਾਂ ਸਰੀਰਦਾਨ ਹੋਇਆ ਦਰਜ

ਅਬੋਹਰ/ਖੂਈਆਂ ਸਰਵਰ (ਸੁਧੀਰ ਅਰੋੜਾ (ਸੱਚ ਕਹੂੰ)) । ਡੇਰਾ ਸੱਚਾ ਸੌਦਾ ਦੇ ਬਲਾਕ ਖੂਈਆਂ ਸਰਵਰ ਦੇ ਪਿੰਡ ਦਾਨੇਵਾਲਾ ਸਤਕੋਸੀ ਨਿਵਾਸੀ ਮਾਸਟਰ ਚੇਤਰਾਮ ਇੰਸਾਂ ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੁੱਲ ਮਾਲਕ ਦੇ ਚਰਣਾਂ ਵਿੱਚ ਜਾ ਬਿਰਾਜੇ, ਦੇ ਪਰਿਵਾਰ ਦੁਆਰਾ ਉਨ੍ਹਾਂ ਦੀ ਅੰਤਮ ਇੱਛਾ ਅਨੁਸਾਰ ਮਿ੍ਰਤਕ ਸਰੀਰ ਮਾਨਵਤਾ ਭਲਾਈ ਕਾਰਜਾਂ ਤਹਿਤ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ।

ਜਾਣਕਾਰੀ ਦਿੰਦੇ ਹੋਏ ਬਲਾਕ ਭੰਗੀਦਾਸ ਜੋਗਿੰਦਰ ਪਾਲ ਬਜਾਜ ਇੰਸਾਂ ਨੇ ਦੱਸਿਆ ਕਿ ਬਲਾਕ ਖੂਈਆਂ ਸਰਵਰ ਦੇ ਪਿੰਡ ਦਾਨੇਵਾਲਾ ਸਤਕੋਸੀ ਨਿਵਾਸੀ ਡੇਰਾ ਸੱਚਾ ਸੌਦਾ ਦੇ ਅਣਥਕ ਸੇਵਾਦਾਰ 61 ਸਾਲ ਦੇ ਮਾਸਟਰ ਚੇਤਰਾਮ ਇੰਸਾਂ ਇਸ ਸੰਸਾਰ ਨੂੰ ਤਿਆਗਕੇ ਪ੍ਰਭੂ ਚਰਣਾਂ ਵਿੱਚ ਜਾ ਬਿਰਾਜੇ ਹਨ।ਉਨ੍ਹਾਂ ਦੀ ਅੰਤਮ ਇੱਛਾ ਸੀ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। ਇਸ ਲਈ ਉਨ੍ਹਾਂ ਦੇ ਬੇਟੇ ਨਰਿੰਦਰ ਕੁਮਾਰ ਅਤੇ ਪੂਰੇ ਪਰਿਵਾਰ ਦੀ ਰਜਾਮੰਦੀ ਅਨੁਸਾਰ ਮ੍ਰਿਤਕ ਦੇਹ ਰਾਮਾਂ ਮੰਡੀ ਮੈਡੀਕਲ ਕਾਲਜ ਅਤੇ ਖੋਜ ਸੈਂਟਰ, ਰਾਮਾ ਸਿਟੀ, ਐਨ ਐਚ-24 , ਦਿੱਲੀ ਹਾਪੁਰ ਹਾਇਵੇ, ਪਿਲਖੁਵਾ ਹਾਪੁਰ ਨੂੰ ਦਾਨ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਬਲਾਕ ਖੂਈਆਂ ਸਰਵਰ ਦੀ ਸੂਚੀ ਵਿੱਚ ਇਹ ਪੰਜਵਾਂ ਸਰੀਰ ਦਾਨ ਹੈ।ਸਮੂਹ ਬਲਾਕ ਕਮੇਟੀ ਮੈਂਬਰਾਂ ਦੁਆਰਾ ਪਰਿਵਾਰ ਦਾ ਧੰਨਵਾਦ ਪ੍ਰਗਟ ਕੀਤਾ ਗਿਆ। ਉਨ੍ਹਾਂ ਦੀ ਸ਼ਵ ਯਾਤਰਾ ਨੂੰ ਪਿੰਡ ਦੀ ਮੁੱਖ ਫਿਰਨੀ ਤੋਂ ਕੱਢਿਆ ਗਿਆ ਜਿੱਥੋਂ ਵੱਡੀ ਤਾਦਾਦ ਵਿੱਚ ਇਕੱਤਰ ਹੋਏ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਬਰਾਂ ਦੁਆਰਾ ਉਨ੍ਹਾਂ ਨੂੰ ਫੁੱਲਾਂ ਨਾਲ ਸਜੀ ਐਂਬੁਲੈਂਸ ਵਿੱਚ ਅੰਤਮ ਵਿਦਾਇਗੀ ਦਿੱਤੀ ਗਈ।

ਇਸ ਮੌਕੇ ਬਲਾਕ ਭੰਗੀਦਾਸ ਜੋਗਿੰਦਰ ਪਾਲ ਇੰਸਾਂ, ਬਲਾਕ ਕਮੇਟੀ ਮੈਂਬਰ ਅਮਰਲਾਲ ਇੰਸਾਂ, ਸੁਭਾਸ਼ ਇੰਸਾਂ, ਅਮਨ ਇੰਸਾਂ, ਬਲਜਿੰਦਰ ਸਿੰਘ ਇੰਸਾਂ, ਗੁਰਤੇਜ ਇੰਸਾਂ, ਬਨਵਾਰੀ ਲਾਲ ਇੰਸਾਂ, ਲਾਭ ਇੰਸਾਂ, ਅਸ਼ੋਕ ਇੰਸਾਂ, ਰਜਤ ਇੰਸਾਂ, ਅਮਿ੍ਰਤ ਇੰਸਾਂ, ਮਨੂੰ ਹੁੜਿਆ, ਮੋਹਨ ਇੰਸਾਂ, ਅਵਿਨਾਸ਼ ਇੰਸਾਂ, ਭੈਣ ਸੁਰੇਸ਼ ਇੰਸਾਂ ਸਹਿਤ ਪਰਿਵਾਰਿਕ ਮੈਂਬਰ ਬਲਰਾਮ ਸਹਾਏ, ਉਮੇਸ਼ ਕੁਮਾਰ, ਰਾਕੇਸ਼ ਕੁਮਾਰ, ਰਾਮਪਾਲ ਇੰਸਾਂ, ਸਰਪੰਚ ਪ੍ਰਤਿਨਿੱਧੀ ਹਰਜਿੰਦਰ ਸਿੰਘ ਆਦਿ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਮਾਸਟਰ ਚੇਤਰਾਮ ਇੰਸਾਂ ਨੇ ਚੇਤਰਾਮ ਇੰਸਾਂ ਦੀ ਅੰਤਿਮ ਯਾਤਰਾ ’ਚ ਹਾਜ਼ਰੀ ਦਰਜ ਕਰਵਾਈ। ਇਸ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੁੱਤਰ-ਧੀ ਇੱਕ ਸਮਾਨ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਧੀ ਨੀਤੂ, ਭਤੀਜੀ ਅਮਨ, ਅਨੁਪਿ੍ਰਆ, ਭਾਣਜੀ ਨੀਲਮ, ਨਿਰਮਲਾ ਆਦਿ ਦੁਆਰਾ ਅਰਥੀ ਨੂੰ ਮੋਢਾ ਦਿੱਤਾ ਗਿਆ।

ਸਰੀਰਦਾਨ ਦੀ ਮੁਹਿੰਮ ਸ਼ਲਾਘਾਯੋਗ

ਡੇਰਾ ਸੱਚਾ ਸੌਦਾ ਸ਼ਰਧਾਲੂ ਚੇਤਰਾਮ ਇੰਸਾਂ ਦੇ ਦੇਹਾਂਤ ਉਪਰੰਤ ਸਰੀਰਦਾਨ ਸਬੰਧੀ ਪਿੰਡ ਦੇ ਸਰਪੰਚ ਪ੍ਰਤਿਨਿੱਧੀ ਹਰਜਿੰਦਰ ਸਿੰਘ ਦੁਆਰਾ ਕਿਹਾ ਗਿਆ ਕਿ ਅਜੋਕੇ ਯੁੱਗ ਵਿੱਚ ਕੋਈ ਵੀ ਕਿਸੇ ਨੂੰ ਸਰੀਰ ਦਾ ਵਾਲ ਤੱਕ ਨਹੀਂ ਦਿੰਦਾ ਪਰ ਇਸ ਪਰਿਵਾਰ ਨੇ ਡੇਰਾ ਸੱਚਾ ਸੌਦਾ ਨਾਲ ਜੁੜ ਹੋਣ ਕਾਰਨ ਸਰੀਰ ਦਾਨ ਕਰਨ ਵਰਗਾ ਮਹਾਨ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰੀਰ ਦਾਨ ਕਰਨ ਨਾਲ ਡਾਕਟਰੀ ਵਿਗਿਆਨ ਵੱਲੋਂ ਨਵੀਂਆਂ ਖੋਜਾਂ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਡੇਰਾ ਸੱਚਾ ਸੌਦਾ ਦੀ ਇਸ ਸ਼ਲਾਘਾਯੋਗ ਮੁਹਿੰਮ ਦਾ ਹਿੱਸਾ ਬਨਣਾ ਚਾਹੀਦਾ ਹੈ ਤਾਂਕਿ ਮੈਡੀਕਲ ਦੇ ਵਿਦਿਆਰਥੀ ਚੰਗੀ ਪੜ੍ਹਾਈ ਕਰਕੇ ਮਰੀਜਾਂ ਦਾ ਬਿਹਤਰ ਇਲਾਜ ਕਰ ਸਕਣ।

ਉੱਚ ਧਾਰਮਿਕ ਵਿਚਾਰਾਂ ਦੇ ਧਨੀ ਸਨ ਚੇਤਰਾਮ ਇੰਸਾਂ

ਸਿੱਖਿਆ ਵਿਭਾਗ ਪੰਜਾਬ ਵੱਲੋਂ ਸੁਪਰਗਰੇਡ ਵਨ ਚੰਡੀਗੜ੍ਹ ਤੋਂ ਰਿਟਾਇਰਡ ਬਲਰਾਮ ਸਹਾਏ ਨੇ ਦੱਸਿਆ ਕਿ ਚੇਤਰਾਮ ਇੰਸਾਂ ਉਨ੍ਹਾਂ ਦੇ 5 ਭੈਣ ਭਰਾਵਾਂ ਤੋਂ ਸਭ ਤੋਂ ਛੋਟੇ ਸਨ। ਉਹ ਲੰਬੇ ਅਰਸੇ ਤੋਂ ਬਚਪਨ ਤੋਂ ਹੀ ਉੱਚ ਧਾਰਮਿਕ ਵਿਚਾਰਾਂ ਦੇ ਮਾਲਿਕ ਸਨ।ਪਿੰਡ ਵਿੱਚ ਕਿਸੇ ਦਾ ਵੀ ਸੁੱਖ ਦੁੱਖ ਹੁੰਦਾ ਤਦ ਉਹ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਹਮੇਸ਼ਾ ਗੁਰੂ ਜੀ ਦੀਆਂ ਪ੍ਰੇਰਣਾਵਾਂ ’ਤੇ ਫੁੱਲ ਚੜਾਏ।ਲੰਬੇ ਸਮੇਂ ਤੱਕ ਪਿੰਡ ਦੇ ਭੰਗੀਦਾਸ ਦੀ ਸੇਵਾ ਵੀ ਨਿਭਾਈ । ਦਰਬਾਰ ਵਿੱਚ ਵੀ ਸੇਵਾ ਕਾਰਜਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ।ਲੋਕਾਂ ਨੂੰ ਡੇਰਾ ਸੱਚਾ ਸੌਦਾ ਦਰਬਾਰ ਨਾਲ ਜੋੜਿਆ ਤੇ ਜਾਂਦੇ ਹੋਏ ਵੀ ਆਪਣਾ ਸਰੀਰਦਾਨ ਕਰਵਾਕੇ ਦੂਜਿਆਂ ਲਈ ਪ੍ਰੇਰਨਾਸਰੋਤ ਬਣੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.