ਸੇਵਾਦਾਰਾਂ ਵੱਲੋਂ ਤਿੰਨ ਯੂਨਿਟ ਖੂਨਦਾਨ

ਸੇਵਾਦਾਰਾਂ ਵੱਲੋਂ ਤਿੰਨ ਯੂਨਿਟ ਖੂਨਦਾਨ

ਸਮਾਣਾ, (ਸੁਨੀਲ ਚਾਵਲਾ)। ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ’ਤੇ ਚਲਦਿਆਂ ਬਲਾਕ ਸਮਾਣਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਇੱਕ ਮਰੀਜ਼ ਨੂੰ ਖੂਨਦਾਨ ਕਰਕੇ ਜਾਨ ਬਚਾਈ ਗਈ। ਇਸ ਮੌਕੇ ਬਲਾਕ ਭੰਗੀਦਾਸ ਲਲਿਤ ਇੰਸਾਂ ਨੇ ਦੱਸਿਆ ਕਿ ਸ਼ਾਲੂ ਪਤਨੀ ਕਰਮਜੀਤ ਕੁਮਾਰ ਵਾਸੀ ਪਿੰਡ ਦੇਦਨਾ ਦਾ ਸਮਾਣਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ ਤੇ ਸ਼ਨੀਵਾਰ ਨੂੰ ਭੈਣ ਸ਼ਾਲੂ ਦੇ ਲੜਕਾ ਹੋਣ ਤੋਂ ਬਾਅਦ ਸ਼ਾਲੂ ਦੀ ਤਬੀਅਤ ਇਕ ਦਮ ਵਿਗੜ ਗਈ ਤੇ ਸਮਾਣਾ ਦੇ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਭੈਣ ਸ਼ਾਲੂ ਦੇ ਪਤੀ ਕਰਮਜੀਤ ਕੁਮਾਰ ਦਾ ਸਮਾਣਾ ਦੇ ਜਿੰਮੇਵਾਰਾਂ ਕੋਲ ਫੋਨ ਆਇਆ ਕਿ ਉਸਦੀ ਪਤਨੀ ਦੀ ਤਬੀਅਤ ਕਾਫੀ ਖਰਾਬ ਹੈ, ਡਾਕਟਰਾਂ ਵਲੋਂ ਐਮਰਜੈਂਸੀ ਵਿਚ ਤਿੰਨ ਯੂਨਿਟ ਖੂਨ ਇੱਕਠਾ ਕਰਨ ਲਈ ਕਿਹਾ ਹੈ

ਲਲਿਤ ਇੰਸਾਂ ਨੇ ਦੱਸਿਆ ਕਿ ਜਿੰਮੇਵਾਰਾਂ ਵੱਲੋਂ ਬਿਨ੍ਹਾਂ ਕਿਸੇ ਦੇਰੀ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਜੀਵਨ ਇੰਸਾਂ, ਪਵਨ ਇੰਸਾਂ ਤੇ ਪਰਮਿੰਦਰ ਇੰਸਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਖੂਨਦਾਨ ਕਰਨ ਲਈ ਭੇਜ਼ ਦਿੱਤਾ। ਇਸ ਮੌਕੇ ਭੈਣ ਸ਼ਾਲੂ ਦੇ ਪਤੀ ਕਰਮਜੀਤ ਕੁਮਾਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਡੇਰਾ ਪ੍ਰੇਮੀ ਖੂਨਦਾਨ ਨਾ ਕਰਦੇ ਤਾਂ ਉਸਦੀ ਪਤਨੀ ਦੀ ਤਬੀਅਤ ਹੋਰ ਵਿਗੜ ਜਾਂਦੀ, ਉਨ੍ਹਾਂ ਪੂਜਨੀਕ ਗੁਰੂ ਜੀ ਤੇ ਡੇਰਾ ਪ੍ਰੇਮੀਆਂ ਵੱਲੋਂ ਖੂਨਦਾਨ ਕਰਨ ਲਈ ਤਹਿਦਿਲੋ ਧੰਨਵਦਾ ਕੀਤਾ।

ਇਸ ਮੌਕੇ ਸੇਵਾਦਾਰ ਜੀਵਨ ਇੰਸਾਂ, ਪਵਨ ਇੰਸਾਂ ਤੇ ਪਰਮਿੰਦਰ ਇੰਸਾਂ ਨੇ ਖੂਨਦਾਨ ਕਰਨ ਉਪਰੰਤ ਕਿਹਾ ਕਿ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਦਿਖਾਏ ਰਸਤੇ ’ਤੇ ਚਲਦਿਆਂ ਅੱਜ ਖੂਨਦਾਨ ਕਰ ਸਕੇ ਹਾਂ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਜਰੂਰਤਮੰਦਾਂ ਦੀ ਮਦਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜਦੋ ਤੱਕ ਇਹ ਸਰੀਰ ਹੈ ਇਸੇ ਤਰ੍ਹਾਂ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.