ਕੀ ਤੁਸੀਂ ਵੀ ਕਰਦੇ ਹੋ ਰੇਲ ’ਚ ਸਫ਼ਰ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ, 62 ਰੇਲਾਂ ਹੋਈਆਂ ਰੱਦ

Railway Stations

ਜਲੰਧਰ। ਅੱਧੇ ਤੋਂ ਜ਼ਿਆਦਾ ਬੀਤ ਚੁੱਕੇ ਨਵੰਬਰ ਮਹੀਨੇ ਤੋਂ ਬਾਅਦ ਹੁਣ ਹੌਲੀ-ਹੌਲੀ ਠੰਢ ਵੀ ਆਪਣਾ ਰੂਪ ਦਿਖਾਉਣ ਲੱਗੀ ਹੈ। ਅਗਲੇ ਮਹੀਨੇ ਤੋਂ ਧੁੰਦ ਪੈਣ ਲੱਗੇਗੀ। ਦਸੰਬਰ ਵਿੱਚ ਸੰਘਣੀ ਧੁੰਦ ਪੈਣ ਦੇ ਖਦਸ਼ੇ ਕਾਰਨ ਉੱਤਰ ਰਲੇਵੇ ਨੇ ਦੇਸ਼ ਦੇ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ 62 ਰੇਲ ਗੱਡੀਆਂ ਨੂੰ ਦਸੰਬਰ 2023 ਤੋਂ ਫਰਵਰੀ 2024 ਤੱਕ ਭਾਵ ਤਿੰਨ ਮਹੀਨਿਆਂ ਲਈ ਰੱਦ ਕਰਨ ਦਾ ਫ਼ੈਸਲਾ ਲਿਆ ਹੈ। (Travel by Train)

ਇਸ ਸਮੇਂ ਦੌਰਾਨ ਕਈ ਪ੍ਰਮੁੱਖ ਰੇਲਾਂ ਨੂੰ ਰੱਦ ਹੋਣ ਕਾਰਨ ਰੇਲ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਉੱਤਰ ਰੇਲਵੇ ਵੱਲੋਂ ਹਰ ਸਾਲ ਦਸੰਬਰ ਤੋਂ ਫਰਵਰੀ ਤੱਕ ਰੇਲਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਇਸ ਵਾਰ ਵੀ ਧੁੰਦ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੇਲਵੇ ਨੇ ਰੱਦ ਕੀਤੀਆਂ ਜਾਣ ਵਾਲੀਆ ਰੇਲਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਰੱਦ ਹੋਣ ਵਾਲੀਆਂ ਰੇਲ ਗੱਡੀਆਂ ਦੀ ਸਾਰਣੀ ਇਸ ਤਰ੍ਹਾਂ ਹੈ:

Travel by Train

Also Read : ਸਵ: ਅਵਤਾਰ ਸਿੰਘ ਤਾਰੀ ਦੀ ਯਾਦ ’ਚ 26ਵਾਂ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

LEAVE A REPLY

Please enter your comment!
Please enter your name here