ਠੰਢ ਤੋਂ ਏਦਾਂ ਕਰੋ ਬਚਾਅ

ਠੰਢ ਤੋਂ ਏਦਾਂ ਕਰੋ ਬਚਾਅ

ਠੰਢ ਅਤੇ ਸੀਤ ਹਵਾਵਾਂ ਦੇ ਚੱਲਦਿਆਂ ਸਰੀਰ ਨੂੰ ਕੁਦਰਤੀ ਤੌਰ ’ਤੇ ਫਿੱਟ ਰੱਖਣਾ ਬਹੁਤ ਜਰੂਰੀ ਹੁੰਦਾ ਹੈ। ਕਿਉਂਕਿ ਠੰਢੀਆਂ ਹਵਾਵਾਂ ਨਾਲ ਸਰੀਰ ਵਿੱਚ ਅਕੜੇਵਾਂ ਅਤੇ ਖੁਸ਼ਕੀ ਆ ਜਾਂਦੀ ਹੈ। ਇਸ ਲਈ ਠੰਢੀ ਸਰਦ ਰੁੱਤ ਵਿੱਚ ਆਪਣੇ ਰਹਿਣ-ਸਹਿਣ ਅਤੇ ਖਾਣ-ਪੀਣ ਵਿੱਚ ਕਦੇ ਵੀ ਲਾਪ੍ਰਵਾਹੀ ਨਾ ਵਰਤੋ ਸਗੋਂ ਆਪਣੇ ਖਾਣ-ਪੀਣ ਤੋਂ ਲੈ ਕੇ ਹਰ ਕੰਮ-ਕਾਜ ਦਾ ਟਾਈਮ ਟੇਬਲ ਬਣਾ ਕੇ ਰੱਖੋ। ਤਾਂ ਜੋ ਸਾਡਾ ਸਰੀਰ ਠੰਢ ਤੋਂ ਵੀ ਬਚਿਆ ਰਹੇ ਅਤੇ ਕੰਮ-ਧੰਦਾ ਵੀ ਚੱਲਦਾ ਰਹੇ।

ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਇਨ੍ਹਾਂ ਪੰਜ ਤੱਤਾਂ ਦੇ ਨਾਲ ਹੀ ਸਾਡੇ ਸਰੀਰ ਦੀਆਂ ਅੰਦਰੂਨੀ ਤੇ ਬਾਹਰੀ ਕਿਰਿਆਵਾਂ ਚੱਲਦੀਆਂ ਹਨ। ਇਸ ਲਈ ਆਪਣੇ ਖਾਣ-ਖੁਰਾਕ ਅਤੇ ਪਹਿਰਾਵੇ ਦਾ ਖਾਸ ਖਿਆਲ ਰੱਖੋ ਭਾਵ ਖੁਰਾਕ ਤੇ ਪਹਿਰਾਵੇ ਪ੍ਰਤੀ ਪੂਰੇ ਸੁਚੇਤ ਰਹੋ।

ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਕਿ ਠੰਢ ਵਿੱਚ ਕੰਮ-ਕਾਰ ਕਿਵੇਂ ਨਿਪਟਾਈਏ। ਜਿਵੇਂ ਕਹਿ ਲਵੋ ਘਰ-ਬਾਹਰ, ਔਰਤ-ਮਰਦ ਨੂੰ ਆਪੋ-ਆਪਣੇ ਕੰਮ ਤਾਂ ਕਰਨੇ ਹੀ ਪੈਂਦੇ ਹਨ ਪਰ ਇਸਦੇ ਨਾਲ-ਨਾਲ ਕੜਾਕੇ ਦੀ ਠੰਢ ਤੋਂ ਬਚਣ ਲਈ ਉਪਾਅ ਵੀ ਕਰਨੇ ਹੀ ਪੈਂਦੇ ਹਨ। ਕਿਉਂਕਿ ਜਿੰਦਗੀ ਚਲਾਉਣ ਲਈ ਕਾਰੋਬਾਰ ਵੀ ਬਹੁਤ ਜਰੂਰੀ ਹੈ ਤੇ ਸਰੀਰਕ ਤੰਦਰੁਸਤੀ ਵੀ ਬਹੁਤ ਜਰੂਰੀ ਹੈ। ਜਿਵੇਂ ਆਪਾਂ ਘਰੋਂ ਬਾਹਰ ਕੰਮ ਕਰਨ ਜਾਂਦੇ ਹਾਂ ਤੇ ਸਭ ਤੋਂ ਪਹਿਲਾਂ ਗਰਮ ਕੱਪੜੇ ਪਾਓ, ਉਸ ਤੋਂ ਬਾਅਦ ਸਕੂਟਰ, ਮੋਟਰਸਾਈਕਲ ਦੀ ਥਾਂ ਜੇ ਹੋ ਸਕੇ ਤਾਂ ਬੱਸ ਜਾਂ ਟ੍ਰੇਨ ’ਤੇ ਕੰਮ ’ਤੇ ਜਾਣਾ ਸੀਤ ਠੰਢ ਵਿੱਚ ਜਿਆਦਾ ਬਿਹਤਰ ਰਹੇਗਾ ਇਸ ਨਾਲ ਆਪਾਂ ਸੀਤ ਲਹਿਰ ਤੋਂ ਬਚ ਸਕਦੇ ਹਾਂ।

ਔਰਤਾਂ ਵੀ ਜਿਆਦਾ ਠੰਢ ਤੋਂ ਬਚਣ ਲਈ ਅੰਦਰ ਵਾਲੇ ਕੰੰਮ ਪਹਿਲਾਂ ਕਰਨ ਅਤੇ ਪਾਣੀ ਤੇ ਬਾਹਰ ਵਾਲੇ ਕੰਮ ਧੁੱਪ ਵਿੱਚ ਕਰਨ, ਨਾਲ-ਨਾਲ ਆਪ ਵੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਗਰਮ ਤੇ ਤਾਜਾ ਭੋਜਨ ਦੇਣ ਕਿਉਂਕਿ ਬੇਹਾ ਭੋਜਨ ਖਾਣ ਨਾਲ ਬਿਮਾਰੀਆਂ ਲੱਗਦੀਆਂ ਹਨ। ਠੰਢੀਆਂ ਚੀਜਾਂ ਦਾ ਸੇਵਨ ਘੱਟ ਹੀ ਕਰੋ, ਜ਼ਿਆਦਾਤਰ ਸੁੱਕੇ ਮੇਵੇ, ਪਿੰਨੀਆਂ, ਪੰਜੀਰੀ ਆਦਿ ਕੜਾਕੇ ਦੀ ਠੰਢ ਤੋਂ ਬਚਾਈ ਰੱਖਦੇ ਹਨ। ਹੁਣ ਚੱਲਦੇ ਹਾਂ ਆਪਾਂ ਆਪਣੇ ਸੌਣ ਵਾਲੇ ਕਮਰੇ ਅਤੇ ਬਿਸਤਰੇ ਵੱਲ ਜੋ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਸਭ ਤੋਂ ਵੱਧ ਸਹਾਈ ਹੁੰਦਾ ਹੈ। ਸਰਦ ਰੁੱਤ ਵਿੱਚ ਸੌਣ ਵਾਲਾ ਕਮਰਾ ਨਿੱਘਾ ਹੋਣਾ ਤੇ ਬਿਸਤਰਾ ਗਰਮ ਹੋਣਾ, ਸੌਫਟ ਹੋਣਾ, ਸਾਫ-ਸੁਥਰਾ ਹੋਣਾ ਲਾਜ਼ਮੀ ਹੈ। ਜਿਸ ਨਾਲ ਆਪਾਂ ਠੰਢ ਤੋਂ ਬਚ ਸਕਦੇ ਹਾਂ ਅਤੇ ਚੰਗੀ ਨੀਂਦ ਲੈ ਸਕਦੇ ਹਾਂ ਅਤੇ ਦੁਬਾਰਾ ਕੰਮ ਕਰਨ ਯੋਗ ਹੋ ਜਾਦੇ ਹਾਂ।

ਜ਼ਿਆਦਾ ਠੰਢ ਵਿੱਚ ਆਪਾਂ ਨੂੰ ਖਾਂਸੀ, ਜੁਕਾਮ, ਬੁਖਾਰ ਆਦਿ ਬਿਮਾਰੀਆਂ ਆਣ ਘੇਰਦੀਆਂ ਹਨ। ਇਨ੍ਹਾਂ ਤੋਂ ਬਚਣ ਲਈ ਸਾਨੂੰ ਗਰਮ ਸੂਪ ਤਾਜਾ ਬਣਿਆ ਹੋਇਆ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਕੋਸੇ ਪਾਣੀ ਨਾਲ ਰੋਜ਼ਾਨਾ ਇਸ਼ਨਾਨ ਕਰਨਾ ਚਾਹੀਦਾ ਹੈ ਇਸ ਨਾਲ ਸਰੀਰ ਰਿਸ਼ਟ, ਪੁਸ਼ਟ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਆਪਾਂ ਠੰਢ ਤੋਂ ਬਚ ਕੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ।

ਇਸ ਸਭ ਦੇ ਨਾਲ ਪਰਮਾਤਮਾ ਦੇ ਨਾਮ ਨਾਲ ਜਿੰਨਾ ਵੀ ਟਾਈਮ ਆਪਣੇ ਘਰ, ਬਾਹਰ ਦੇ ਕੰਮਾਂ ਵਿੱਚੋਂ ਕੱਢ ਸਕੋ ਉਨਾ ਕੁ ਟਾਈਮ ਜਰੂਰ ਜੁੜੋ ਅਤੇ ਹਮੇਸ਼ਾ ਜੁੜੇ ਰਹੋ ਜਿਸ ਨਾਲ ਆਪਾਂ ਸਰੀਰਕ ਅਤੇ ਆਤਮਿਕ ਤੰਦਰੁਸਤੀ ਪਾ ਸਕਦੇ ਹਾਂ। ਸੋ ਸਾਨੂੰ ਹਮੇਸ਼ਾ ਸਰਦ ਰੁੱਤ ਵਿੱਚ ਹੱਢ-ਚੀਰਵੀਂ ਠੰਢ ਤੇ ਸੀਤ ਲਹਿਰ ਤੋਂ ਬਚਣ ਲਈ ਛੋਟੇ-ਛੋਟੇ ਉਪਾਅ ਕਰਦੇ ਰਹਿਣਾ ਚਾਹੀਦਾ ਹੈ ਤੇ ਲੋੜ ਪੈਣ ’ਤੇ ਡਾਕਟਰ ਦੀ ਸਲਾਹ ਵੀ ਲੈ ਲੈਣੀ ਚਾਹੀਦੀ ਹੈ। ਤਾਂ ਜੋ ਠੰਢੀ ਰੁੱਤ ਵਿੱਚ ਸਰੀਰ ਨੂੰ ਤੰਦਰੁਸਤ ਰੱਖ ਸਕੀਏ।
ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ
ਮੋ. 94786-58384

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋਠੰਢ ਅਤੇ ਸੀਤ ਹਵਾਵਾਂ ਦੇ ਚੱਲਦਿਆਂ ਸਰੀਰ ਨੂੰ ਕੁਦਰਤੀ ਤੌਰ ’ਤੇ ਫਿੱਟ ਰੱਖਣਾ ਬਹੁਤ ਜਰੂਰੀ ਹੁੰਦਾ ਹੈ। ਕਿਉਂਕਿ ਠੰਢੀਆਂ ਹਵਾਵਾਂ ਨਾਲ ਸਰੀਰ ਵਿੱਚ ਅਕੜੇਵਾਂ ਅਤੇ ਖੁਸ਼ਕੀ ਆ ਜਾਂਦੀ ਹੈ। ਇਸ ਲਈ ਠੰਢੀ ਸਰਦ ਰੁੱਤ ਵਿੱਚ ਆਪਣੇ ਰਹਿਣ-ਸਹਿਣ ਅਤੇ ਖਾਣ-ਪੀਣ ਵਿੱਚ ਕਦੇ