ਸਾਡੇ ਨਾਲ ਸ਼ਾਮਲ

Follow us

12.9 C
Chandigarh
Monday, February 23, 2026
More
    Home ਰੂਹਾਨੀਅਤ ਅਨਮੋਲ ਬਚਨ ਮਾਲਕ ਨਾਲ ਮਿਲਣ...

    ਮਾਲਕ ਨਾਲ ਮਿਲਣ ਵਾਲੇ ਕਰਮ ਕਰੋ : ਪੂਜਨੀਕ ਗੁਰੂ ਜੀ

    Saint Dr MSG

    ਮਾਲਕ ਨਾਲ ਮਿਲਣ ਵਾਲੇ ਕਰਮ ਕਰੋ : ਪੂਜਨੀਕ ਗੁਰੂ ਜੀ

    ਸਰਸਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ?ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਇਸ ਦੁਨੀਆ ’ਚ ਆਉਂਦਾ ਹੈ, ਅੱਲ੍ਹਾ, ਵਾਹਿਗੁਰੂ, ਰਾਮ ਨੇ ਇਨਸਾਨ ਨੂੰ ਬਣਾਇਆ ਕਿ ਇਹ ਦੁਨੀਆ ’ਚ ਆ ਕੇ ਚੰਗੇ-ਨੇਕ ਕਰਮ ਕਰੇ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਯਾਦ ਕਰੇ ਤਾਂ ਕਿ ਜਨਮ-ਮਰਨ ਦਾ ਚੱਕਰ ਹਮੇਸ਼ਾ ਲਈ ਖ਼ਤਮ ਹੋ ਜਾਵੇ ਜਿਉਂਦੇ-ਜੀਅ ਪਰਮਾਨੰਦ ਦੀ ਪ੍ਰਾਪਤੀ ਹੋਵੇ, ਸਾਰੀਆਂ ਲੱਜਤਾਂ, ਖੁਸ਼ੀਆਂ, ਮਨੁੱਖ ਦੀ ਝੋਲੀ ’ਚ ਪੈਣ ਇਨਸਾਨ ਮਨ-ਮਾਇਆ ਦੇ ਜਾਲ ਤੋਂ ਬਚਿਆ ਰਹਿ ਸਕੇ ਅਤੇ ਕਾਲ ਦੇ ਦਾਇਰੇ ਨੂੰ ਤੋੜਦਾ ਹੋਇਆ ਦਿਆਲ ਦੇ ਦਾਇਰੇ ’ਚ ਆ ਪਹੁੰਚੇ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਅਤੇ ਜਦੋਂ ਇਹ ਦੇਖਿਆ ਕਿ ਇੰਨਾ ਸੁੰਦਰ ਸਰੀਰ ਬਣਾਉਣ ਦੇ ਬਾਵਜ਼ੂਦ ਆਦਮੀ, ਆਦਮੀ ਨਹੀਂ ਬਣ ਰਿਹਾ, ਪਸ਼ੂਆਂ ਤੋਂ ਵੀ ਬਦਤਰ ਕਰਮ ਕਰਦਾ ਹੈ ਰਾਖ਼ਸ਼ ਵੀ ਸੰਗ ਜਾਵੇ, ਅਜਿਹੇ ਕਰਮ ਕਰਦਾ ਹੈ, ਤਾਂ ਫਿਰ ਪਰਮਾਤਮਾ ਨੇ ਸੰਤ, ਪੀਰ-ਪੈਗੰਬਰਾਂ ਨੂੰ ਇਸ ਦੁਨੀਆ ’ਚ ਭੇਜਿਆ ਉਨ੍ਹਾਂ ਨੇ ਸਿੱਖਿਆ ਦਿੱਤੀ ਕਿ ਭਾਈ, ਮਾਲਕ ਦੇ ਨਾਮ ਦਾ ਜਾਪ ਕਰੋ, ਚੰਗੇ ਕਰਮ ਕਰੋ ਤਾਂ ਕਿ ਆਵਾਗਮਨ ਤੋਂ ਮੁਕਤੀ ਮਿਲੇ ਅਤੇ ਤੁਸੀਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਓ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.