ਜੰਗ ਨੂੰ ਫਿਰਕੂ ਰੰਗਤ ਨਾ ਦਿਓ

War

ਇਜ਼ਰਾਈਲ-ਹਮਾਸ ਜੰਗ ਬੜੇ ਭਿਆਨਕ ਮੋੜ ’ਤੇ ਹੈ ਇਜ਼ਰਾਈਲ ਸਰਕਾਰ ਦੇ ਮੂਡ ਤੋਂ ਹੀ ਸਭ ਕੁਝ ਸਪੱਸ਼ਟ ਹੋ ਰਿਹਾ ਹੈ ਕਿ ਆਉਣ ਵਾਲੇ ਦਿਨ ’ਚ ਕੀ ਹਾਲਾਤ ਹੋਣਗੇ ਇਜ਼ਰਾਈਲ ਨੇ ਆਮ ਜਨਤਾ ਨੂੰ ਗਾਜ਼ਾ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਹਨ ਜਿਸ ਦਾ ਸਿੱਧਾ ਅਰਥ ਹੈ ਕਿ ਇਜ਼ਰਾਈਲ ਹਰ ਹਾਲਤ ’ਚ ਜਿੱਥੇ ਹਮਾਸ ਨੂੰ ਖ਼ਤਮ ਕਰਨ ਲਈ ਪੱਬਾਂ ਭਾਰ ਹੈ, ਉੱਥੇ ਸਿਵਲੀਅਨ ਦੀ ਮੌਤ ਦਾ ਕਲੰਕ ਨਹੀਂ ਖੱਟਣਾ ਚਾਹੰੁਦਾ ਅੱਤਵਾਦ ਖਿਲਾਫ ਲੜਾਈ ਜ਼ਰੂਰੀ ਹੈ ਪਰ ਇਹ ਫੈਸਲਾ ਏਨਾ ਆਸਾਨ ਵੀ ਨਹੀਂ ਹੈ ਕਿਉਂਕਿ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਤਿਆਰ ਹੋਣਾ ਪਵੇਗਾ। ਲੋਕ ਘਰ ਖਾਲੀ ਕਰਕੇ ਜਾ ਰਹੇ ਹਨ ਪਰ ਅੱਗੇ ਉਨ੍ਹਾਂ ਦੇ ਰਹਿਣ ਲਈ ਵੱਡੀਆਂ ਮੁਸੀਬਤ ਹੋਣਗੀਆਂ ਇਹ ਵੀ ਚੰਗੀ ਗੱਲ ਹੈ ਕਿ ਇਜ਼ਰਾਈਲ ਨੇ ਅਮਰੀਕਾ ਦੇ ਇਸ ਬਿਆਨ ਨੂੰ ਸਵੀਕਾਰ ਕੀਤਾ ਹੈ। (War)

ਕਿ ਹਮਾਸ ਦੇ ਲੜਾਕੂ ਤੇ ਆਮ ਫਲਸਤੀਨੀਆਂ ਦਾ ਕੋਈ ਸਬੰਧ ਨਹੀਂ ਹਮਾਸ ਵੱਲੋਂ ਇਜ਼ਰਾਈਲ ’ਤੇ ਕੀਤੇ ਗਏ ਹਮਲਿਆਂ ਲਈ ਆਮ ਫਲਸਤੀਨੀ ਕਸੂਰਵਾਰ ਨਹੀਂ ਹਨ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਵੱਲੋਂ ਗਾਜ਼ਾ ’ਤੇ ਕਬਜ਼ਾ ਵੱਡੀ ਗਲਤੀ ਹੋਵੇਗੀ ਇਸੇ ਕਾਰਨ ਹੀ ਇਜ਼ਰਾਈਲ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਸ ਦਾ ਗਾਜ਼ਾ ’ਤੇ ਕਬਜ਼ਾ ਕਰਨ ਦਾ ਮਕਸਦ ਨਹੀਂ ਸਗੋਂ ਅੱਤਵਾਦ ਖਿਲਾਫ਼ ਕਾਰਵਾਈ ਕਰਨਾ ਹੈ ਚੰਗਾ ਹੋਵੇ ਜੇਕਰ ਇਜ਼ਰਾਈਲ ਹਮਾਸ ਖਿਲਾਫ਼ ਕਾਰਵਾਈ ਦੇ ਨਾਲ-ਨਾਲ ਸਿਵਲੀਅਨ ਫਲਸਤੀਨੀਆਂ ਦੀ ਸੁਰੱਖਿਆ ਤੇ ਬਿਹਤਰੀ ਲਈ ਵੀ ਕਦਮ ਚੁੱਕੇ ਬਿਨਾਂ ਸ਼ੱਕ ਅਮਨ ਤੇ ਖੁਸ਼ਹਾਲੀ ਲਈ ਜੰਗ ਲੜੀ ਜਾਂਦੀ ਹੈ ਪਰ ਜੰਗ ਸਿਰਫ਼ ਤੇ ਸਿਰਫ ਸ਼ਕਤੀ ਸੰਤੁਲਨ ਦੀ ਲੜਾਈ ਨਾ ਬਣ ਕੇ ਰਹਿ ਜਾਵੇ। (War)

ਇਹ ਵੀ ਪੜ੍ਹੋ : ਪੁਲਾੜ ’ਚ ਫਿਰ ਤੋਂ ਇਤਿਹਾਸ ਰਚੇਗਾ ਭਾਰਤ, ISRO ਵੱਲੋਂ ਵੱਡੀ ਖੁਸ਼ਖਬਰੀ

ਸੰਯਕੁਤ ਰਾਸ਼ਟਰ ਵਰਗੀਆਂ ਸੰਸਥਾਵਾਂ ਨੂੰ ਇਸ ਮਾਮਲੇ ’ਚ ਮਜ਼ਬੂਤ ਭੂਮਿਕਾ ਨਿਭਾਉਣੀ ਪਵੇਗੀ ਅਮਰੀਕਾ ਤੇ ਰੂਸ ਵਰਗੇ ਤਾਕਤਵਰ ਮੁਲਕਾਂ ਨੂੰ ਇਸ ਗੱਲ ਪ੍ਰਤੀ ਵੀ ਸੁਚੇਤ ਰਹਿਣਾ ਪਵੇਗਾ ਕਿ ਇਹ ਜੰਗ ਇਸਲਾਮ ਤੇ ਈਸਾਈਅਤ ਦੀ ਜੰਗ ਨਾ ਬਣ ਜਾਵੇ ਅਮਰੀਕਾ ’ਚ ਇੱਕ ਛੇ ਸਾਲਾ ਬੱਚੀ ਦਾ ਫਿਰਕੂ ਆਧਾਰ ’ਤੇ ਕਤਲ ਬਹੁਤ ਮੰਦਭਾਗੀ ਘਟਨਾ ਹੈ ਧਰਮ ਦੇ ਨਾਂਅ ’ਤੇ ਨਫਰਤ ਨਹੀਂ ਫੈਲਣੀ ਚਾਹੀਦੀ ਜੰਗ ਅਮਨ ਦੀ ਇੱਛਾ ਤੇ ਹਿੰਸਾ ਦੇ ਮਨਸੂਬਿਆਂ ਦਰਮਿਆਨ ਹੀ ਰਹਿਣੀ ਚਾਹੀਦੀ ਹੈ ਮੁਸਲਿਮ ਦੇਸ਼ ਵੀ ਇਸ ਮੁੱਦੇ ’ਤੇ ਵਿਚਾਰ-ਵਟਾਂਦਰਾ ਕਰ ਰਹੇ ਹਨ ਪੱਛਮੀ ਮੁਲਕ ਇਜ਼ਰਾਈਲ ਨਾਲ ਖੜ੍ਹੇ ਹਨ ਦੋਵਾਂ ਧਿਰਾਂ ਨੂੰ ਜੰਗ ਨੂੰ ਧਾਰਮਿਕ ਰੰਗਤ ਦੇਣ ਤੋਂ ਸੰਕੋਚ ਕਰਨਾ ਪਵੇਗਾ। (War)