ਪੂਜਨੀਕ ਗੁਰੂ ਜੀ (Saint Dr. MSG) ਨੇ ਫਰਮਾਇਆ ਕਿ ਹੁਣ ਪੜ੍ਹਨ ਵਾਲੇ ਬੱਚੇ, ਨੰਬਰ ਘੱਟ ਆ ਗਏ, ਮਾਂ-ਬਾਪ ਨੇ ਕਿਹਾ ਸੀ ਕਿ ਨੰਬਰ ਘੱਟ ਆ ਗਏ ਤਾਂ ਦੇਖ ਲੈਣਾ। ਇਸ ’ਤੇ ਤੁਹਾਨੂੰ ਇੱਕ ਹੱਸਣ ਵਾਲੇ ਗੱਲ ਸੁਣਾਉਂਦੇ ਹਾਂ। ਕਹਿਣਾ ਦਾ ਮਤਲਬ ਤੁਸੀਂ ਟੈਨਸ਼ਨ ਨਾ ਲਿਆ ਕਰੋ। ਇੱਕ ਬੱਚਾ ਸੀ, ਉਸ ਦੇ ਨੰਬਰ ਘੱਟ ਆਉਂਦੇ ਸਨ। ਤਾਂ ਉਸ ਦਾ ਬਾਪ ਕਹਿਣ ਲੱਗਾ ਕਿ ਓਏ ਅਗਲੀ ਵਾਰ ਜੇਕਰ ਨੰਬਰ ਘੱਟ ਆਏ ਜਾਂ ਤੂੰ ਫੇਲ ਹੋ ਗਿਆ ਤਾਂ ਮੈਨੂੰ ਬਾਪ ਨਾ ਕਹਿਣਾ। ਉਹ ਚੁੱਪ ਰਿਹਾ। ਹੁਣ ਰਿਜਲਟ ਆ ਗਿਆ। ਉਸ ਦਾ ਬਾਪ ਬੈਠਾ ਹੀ ਸੀ, ਆਇਆ ਉਸ ਕੋਲ। ਤਾਂ ਬਾਪ ਨੇ ਕਿਹਾ , ਹਾਂ….ਕੀ ਹੋਇਆ? ਕਹਿੰਦਾ ਰਮੇਸ਼ ਜੀ ਮੈਂ ਤਾਂ ਫੇਲ ਹੋ ਗਿਆ।
ਕਿਉਂਕਿ ਉਸ ਨੇ ਕਿਹਾ ਕਿ ਬਾਪ ਨਾ ਕਹਿਣਾ, ਬਾਪ ਦਾ ਨਾਂਅ ਸੀ ਰਮੇਸ਼। ਤਾਂ ਅਸੀਂ ਅਜਿਹਾ ਨਹੀਂ ਕਹਿੰਦੇ ਕਿ ਤੁਸੀਂ ਫੇਲ ਹੋ ਜਾਓ। ਕਹਿਣਾ ਦਾ ਮਤਲਬ ਹੈ ਕਿ ਜੇਕਰ ਨੰਬਰ ਘੱਟ ਆ ਗਏ ਤਾਂ ਕੋਈ ਅਸਮਾਨ ਹੇਠਾਂ ਨਹੀਂ ਡਿੱਗ ਗਿਆ, ਅਗਲੀ ਵਾਰ ਫੇਰ ਸਹੀ। ਮਿਹਨਤ ਕਰੋ, ਉਸ ਨੂੰ ਆਪਣੇ ਦਿਲ ’ਤੇ ਲਾ ਲਵੋ ਕਿ ਹਾਂ, ਇਸ ਵਾਰ ਘੱਟ ਆਏ ਹਨ, ਮੇਰੇ ਬਰਾਬਰ ਵਾਲੇ ਮੈਰਿਟ ’ਚ ਪਹੰੁਚ ਗਏ, ਉਹ ਵੀ ਗਰਭ ਤੋਂ ਜਨਮੇ ਹਨ ਅਤੇ ਮੈਂ ਵੀ ਕੋਈ ਉਪ ਅਸਮਾਨ ਤੋਂ ਨਹੀਂ ਆਇਆ, ਤਾਂ ਅਗਲੀ ਵਾਰ ਏਮ (ਟੀਚਾ) ਬਣਾ ਲਵੋ, ਗੈਰਤ ਬਣਾ ਲਵੋ, ਯਕੀਨ ਮੱਨੋ ਤੁਹਾਡੀ ਵੀ ਮੈਰਿਟ ਆ ਜਾਵੇਗੀ। ਖੁਦਕੁਸ਼ੀ ਕਿਸੇ ਚੀਜ ਦਾ ਹੱਲ ਹੈ? ਮਾਂ, ਜਿਸ ਨੇ ਗਰਭ ’ਚ ਰੱਖਿਆ ਉਸ ਦਾ ਕੀ ਦੋਸ਼ ਹੈ ਭਾਈ? ਹੇ ਬੱਚੋ! ਜਿਸ ਨੇ ਨੌ ਮਹੀਨੇ ਪੇਟ ’ਚ ਰੱਖਿਆ ਹੈ।
ਤੁਹਾਨੂੰ ਛੋਟੀ ਜਿਹੀ ਗੱਲ ਲਗਦੀ ਹੈ ਤਾਂ ਡੇਢ-ਦੋ ਕਿਲੋ ਇੱਟ ਪੇਟ ’ਤੇ ਬੰਨ੍ਹ ਕੇ ਦੋ-ਤਿੰਨ ਦਿਨ ਸੋ ਕੇ ਦੇਖ ਲਵੋ। ਨਹੀਂ ਸੋ ਪਾਓਂਗੇ। ਅਰੇ ਮਾਂ ਨੇ ਨੌ ਮਹੀਨੇ ਪੇਟ ’ਚ ਰੱਖਿਆ ਹੈ, ਕੀ ਉਹ ਇਸ ਲਈ ਕੀ ਖੁਦਕੁਸ਼ੀ ਕਰਕੇ ਉਸ ਨੂੰ ਦੁੱਖ ਦੇ ਜਾ। ਬਾਪ ਨੇ ਪਰਵਰਿਸ਼ ਕੀਤੀ, ਸੁਪਣੇ ਬੁਣੇ ਕਿ ਮੇਰਾ ਬੇਟਾ ਵੱਡਾ ਹੋ ਕੇ ਮੇਰਾ ਅਜਿਹਾ ਸਾਥ ਦੇਵੇਗਾ, ਅਜਿਹੇ ਮੇਨੂੰ ਖੁਸ਼ੀਆਂ ਦੇਵੇਗਾ, ਕੀ ਇਹ ਕੁਠਾਰਾਘਾਤ ਨਹੀਂ ਕਰ ਰਹੇ ਤੁਸੀਂ।
ਇਹ ਵੀ ਪੜ੍ਹੋ : ਮਨਮਤੇ ਲੋਕਾਂ ਦਾ ਸੰਗ ਕਦੇ ਨਾ ਕਰੋ : ਸੰਤ ਡਾ. ਐਮਐਸਜੀ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮਾਂ-ਬਾਪ ਨੂੰ ਵੀ ਬੱਚਿਆਂ ਨੂੰ ਇਨ੍ਹਾਂ ਜ਼ਿਆਦਾ ਪ੍ਰੈਸ਼ਰਾਈਜ ਨਹੀਂ ਕਰਨਾ ਚਾਹੀਦਾ ਕਿ ਦੇਖ ਲੈਣਾ ਜੇਕਰ ਨੰਬਰ ਘੱਟ ਆਏ ਤਾਂ ਅਜਿਹਾ ਹੋ ਜਾਵੇਗਾ, ਵੈਸਾ ਹੋ ਜਾਵੇਗਾ। ਪੜ੍ਹੇ-ਲਿਖੇ ਕੁਝ ਜ਼ਿਆਦਾ ਹੀ ਪ੍ਰੈਸ਼ਰ ਪਾਉਂਦੇ ਹਨ। ਪਿੰਡਾਂ ’ਚ ਅਸੀਂ ਦੇਖਿਆ ਹੈ ਕਿ ਅਨਪੜ੍ਹ ਪਰਵਾਹ ਨਹੀਂ ਕਰਦੇ। ਉਹ ਕਹਿੰਦੇ, ‘ਪੁੱਤ ਢੰਗ ਨਾਲ ਪਾਸ ਹੋ ਜੀਂ’ ਅਸੀਂ ਜਿਹੜਾ ਦੇਖਿਆ, ਅੱਜ ਵੀ ਅਜਿਹਾ ਹੀ ਹੁੰਦਾ ਹੋਵੇਗਾ, ਕਿ ਬੇਟਾ ਜੀ ਪਾਸ ਹੋ ਜਾਣਾ, ਚੰਗੇ ਨੰਬਰ ਲੈ ਆਉਣਾ। ਅਤੇ ਜ਼ਿਆਦਾ ਜਿਹੜੇ ਪੜ੍ਹ-ਲਿਖ ਕੱੜ ਜਾਂਦੇ ਹਨ ਮਾਂ-ਬਾਪ, ਖੁਦ ਦੀ ਮਾਰਕਸ਼ੀਟ ਨਹੀਂ ਦਿਖਾਉਣਗੇ ਕਿ ਕਿਨੇ ਨੰਬਰ ਲਏ ਸਨ, ਯਾਂ ਤਾਂ ਉਹ ਦਿਖਾ। ਉਹ ਦਿਖਾਉਣ ਦੀ ਜ਼ਰੂਰਤ ਨਹੀਂ ਪਵੇਗੀ ਜੇਕਰ ਤੁਸੀਂ ਇੰਟੈਲਿਜੈਂਟ ਹੋ ਤਾਂ ਨੈਚੁਰਲੀ ਸੇਲ ਉਵੇਂ ਹੀ ਜਾਣਗੇ ਬੱਚਿਆਂ ’ਚ ਵੀ ਉਹ ਵੀ ਇੰਨਟੈਲਿਜੈਂਟ ਬਣੇਗਾ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਕੀ ਤੁਸੀਂ ਕਦੇ ਆਪਣੇ ਬੱਚੇ ਦੇ ਸੰਗੀ-ਸਾਥੀਆਂ ਦਾ ਧਿਆਨ ਦਿੱਤਾ ਹੈ? ਉਸ ਦਾ ਸੰਗ ਤਾਂ ਗਲਤ ਨਹੀਂ। ਕਿਤੇ ਗਲਤ ਸੰਗ ’ਚ ਤਾਂ ਨਹੀਂ ਫਸ ਗਿਆ। ਕੀ ਤੁਸੀਂ ਉਸ ਨੂੰ ਕਦੇ ਸਮਾਂ ਦਿੱਤਾ ਹੈ? ਕਦੇ ਚੈਕ ਕੀਤਾ ਹੈ? ਉਸ ਦੇ ਅਧਿਆਪਕਾਂ ਕੋਲ, ਮਾਸਟਰਾਂ ਕੋਲ 15 ਦਿਨਾਂ ਬਾਅਦ, ਮਹੀਨੇ ਤੋਂ ਬਾਅਦ ਉਸ ਦੀ ਰਿਪੋਰਟਿੰਗ ਕੀ ਹੈ? ਕੀ ਦੱਸੋ ਮੇਰਾ ਬੱਚਾ ਪੜ੍ਹਾਈ ’ਚ ਕਿਵੇਂ ਹੈ? ਸਕੂਲ ’ਚ ਊਸ ਦੀਆਂ ਹਾਜਰਿਆਂ ਹਨ? 15 ਦਿਨ ’ਚ ਚੈਕ ਕਰਦੇ ਰਹੋ।
ਪਤਾ ਲੱਗ ਜਾਵੇਗਾ ਕਿ ਉਹ ਸਕੂਲ ’ਚ ਹੀ ਜਾਂਦਾ ਹੈ ਕਿਥੇ ਹੋ ਤਾਂ ਨਹੀਂ ਜਾਂਦਾ 15 ਦਿਨਾਂ ਦੇ ਦਰਮਿਆਣ। ਅਤੇ ਪੱਤਾ ਲੱਗ ਜਾਵੇਗਾ ਤਾਂ ਚੈਕ ਕਰੋ ਅਤੇ ਪਿਆਰ ਨਾਲ ਹੈਂਡਲ ਕਰਕੇ ਜੇਕਰ ਉਹ ਗਲਤ ਸੋਹਬਤ ’ਚ ਪੈ ਗਿਆ ਹੈ ਤਾਂ ਉਸ ਦੀ ਗਲਤ ਸੋਹਬਤ ਹਟਵਾ ਦਿਓ। ਜੇਕਰ ਤੁਸੀ ਮਾਂ-ਬਾਪ ਇਹ ਸਭ ਕਰ ਰਹੇ ਹੋਂ ਤਾਂ ਹੱਕਦਾਰ ਬਣਦੇ ਹੋ ਬੱਚੇ ਨੂੰ ਕਹਿਣ ਦੇ , ਕਿ ਬੇਟਾ ਨੰਬਰ ਚੰਗੇ ਲੈ ਆਉਣਾ ਅਤੇ ਜੇਕਰ ਤੁਸੀਂ ਖੁਦ ਉਸ ਨੂੰ ਸਮਾਂ ਹੀ ਨਹੀਂ ਦਿੰਦੇ। ਤੁਸੀਂ ਤਾਂ ਆਪਣੇ ਆਪ ’ਚ ਮਸਤ ਹੋਂ। ਤੁਹਾਡਾ ਬਿਜਨਸ ਹੈ, ਵਪਾਰ ਹੈ, ਏਸ਼ੋਆਰਾਮ ਹੈ, ਤੁਸੀਂ ਤਾਂ ਉਸ ਵਿੱਚ ਰੁੱਝੇ ਹੋਏ ਹੋ। ਪਰ ਤੁਹਾਨੂੰ ਗੈਰਤ ਹੈ ਕਿ ਮੇਰਾ ਬੇਟਾ ਨੰਬਰ ਕਿਵੇਂ ਲੈ ਆਇਆ? ਬੇਟੇ ਦੀ ਤੁਸੀਂ ਕਦੇ ਜਾ ਕੇ ਰਿਪੋਰਟ ਹੀ ਨਹੀਂ ਦੇਖੀ ਅਤੇ ਅਖੀਰ ’ਚ ਘੱਟ ਨੰਬਰ ਕਿਉਂ ਲੈ ਆਇਆ? ਤਾਂ ਗਲਤੀ ਤੁਹਾਡੀ ਮਾਂ-ਬਾਪ ਦੀ ਹੈ।