ਡੀਐੱਨਏ ਬਿੱਲ ਲੋਕ ਸਭਾ ‘ਚ ਪਾਸ, ਵਿਰੋਧੀਆਂ ਨੇ ਕੀਤਾ ਵਿਰੋਧ

DNA, Bill Passe, Lok Sabha, Opponents, Protested

ਰਾਜ ਸਭਾ ਦਾ ਅੜਿੱਕਾ ਪਾਰ ਨਹੀਂ ਕਰ ਸਕਿਆ ਹੈ ਬਿੱਲ

ਏਜੰਸੀ, ਨਵੀਂ ਦਿੱਲੀ

ਸ਼ੱਕੀ ਅਪਰਾਧੀ, ਵਿਚਾਰ ਅਧੀਨ ਕੈਦੀ, ਪੀੜਤ ਵਿਅਕਤੀ ਆਦਿ ਦੀ ਪਛਾਣ ਨੂੰ ਸਥਾਪਿਤ ਕਰਨ ਸਬੰਧੀ ਡੀਐਨਏ ਬਿੱਲ ਪੇਸ਼ ਕਰਨ ਦਾ ਲੋਕ ਸਪਾ ‘ਚ ਵਿਰੋਧੀਆਂ ਨੇ ਅੱਜ ਸਖ਼ਤ ਵਿਰੋਧ ਕੀਤਾ ਤੇ ਕਿਹਾ ਕਿ ਇਹ ਮੌਲਿਕ ਅਧਿਕਾਰਾਂ ਦਾ ਘਾਣ ਕਰਨ ਵਾਲਾ ਹੈ, ਇਸ ਲਈ ਸਰਕਾਰ ਨੂੰ ਇਸੇ ਵਾਪਸ ਲੈਣਾ ਚਾਹੀਦਾ ਹੈ

ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਸਦਨ ‘ਚ ਜਿਵੇਂ ਹੀ ‘ਡੀਐਨਏ ਤਕਨੀਕੀ (ਪ੍ਰਯੋਗ ਤੇ ਲਾਗੂ ਹੋਣਾ) ਵਿਨਿਯਮਨ ਬਿੱਲ 2019 ਪੇਸ਼ ਕੀਤਾ ਤਾਂ ਆਰਐਸਪੀ ਕੇ. ਐਨ. ਕੇ. ਪ੍ਰੇਮਚੰਦਰਨ ਤੇ ਕਾਂਗਰਸ ਦੇ ਸ਼ਸ਼ੀ ਥਰੂਰ ਨੇ ਇਸ ਬਿੱਲ ਦਾ ਸਖ਼ਤ ਵਿਰੋਧ ਕੀਤਾ ਤੇ ਕਿਹਾ ਕਿ ਇਹ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਘਾਣ ਕਰਨ ਵਾਲਾ ਹੈ ਤੇ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ

ਪ੍ਰੇਮ ਚੰਦਰਨ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਦੇਸ਼ ਤਰੱਕੀ ਕਰ ਰਿਹਾ ਹੈ ਤੇ ਸਰਕਾਰ ਡੀਐਨਏ ਬਿੱਲ ਲਿਆ ਕੇ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਖਿਲਾਫ਼ ਮੁਕੱਦਮਾ ਚੱਲ ਰਿਹਾ ਹੈ ਤੇ ਉਹ ਦੋਸ਼ੀ ਕਰਾਰ ਨਹੀਂ ਹੋਇਆ ਹੈ, ਕਾਨੂੰਨ ਉਸ ਦੇ ਡੀਐਨਏ ਲੈਣ ਦਾ ਅਧਿਕਾਰ ਨਹੀਂ ਦਿੰਦਾ ਹੈ ਕਾਂਗਰਸ ਦੇ ਸ਼ਸ਼ੀ ਥਰੂਰ ਨੇ ਕਿਹਾ ਕਿ ਬਿੱਲ ਵਿਅਕਤੀ ਦੀ ਅਜ਼ਾਦੀ ਵਿਰੁੱਧ ਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਖਿਲਾਫ਼ ਹੈ ਅਦਾਲਤ ਨੇ ਕਿਹਾ ਕਿ ਵਿਅਕਤੀ ਦੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ ਪਰ ਇਸ ਬਿੱਲ ਰਾਹੀਂ ਉੁਸ ਦੀ ਉਲੰਘਣਾ ਕੀਤੀ ਜਾ ਰਹੀ ਹੈ

ਮੈਂਬਰਾਂ ਦੀ ਚਿੰਤਾ ਨੂੰ ਦੇਖਦਿਆਂ ਡਾ. ਹਰਸ਼ਵਰਧਨ ਨੇ ਕਿਹਾ ਕਿ ਬਿੱਲ 17ਵੀਂ ਲੋਕ ਸਭਾ ‘ਚ ਪਹਿਲਾਂ ਵੀ ਪਾਸ ਹੋ ਚੁੱਕਾ ਹੈ, ਪਰ ਰਾਜ ਸਭਾ ‘ਚ ਇਸ ਨੂੰ ਪਾਸ ਨਹੀਂ ਕਰਵਾਇਆ ਜਾ ਸਕਿਆ ਇਸ ‘ਚ ਹਰ ਚਿੰਤਾ ਦਾ ਨਿਵਾਰਨ ਕੀਤਾ ਗਿਆ ਹੈ ਪਿਛਲੀ ਲੋਕ ਸਭਾ ‘ਚ ਪਾਸ ਕਰਾਉਣ ਤੋਂ ਪਹਿਲਾਂ ਇਸ ਬਿੱਲ ਨੂੰ ਸੰਸਦੀ ਕਮੇਟੀ ਤੇ ਕਾਨੂੰਨ ਵਿਭਾਗ ਦੀ ਮਨਜ਼ੂਰੀ ਮਿਲ ਚੁੱਕੀ  ਸੀ ਤੇ ਇਸ ‘ਚ ਸਾਰੀਆਂ ਖਾਮੀਆਂ ਨੂੰ ਦੂਰ ਕੀਤਾ ਜਾ ਚੁੱਕਿਆ ਹੈ, ਇਸ ਲਈ ਮੈਂਬਰਾਂ ਨੂੰ ਇਸ ‘ਚ ਕੀਤੇ ਗਏ ਤਜਵੀਜ਼ਾਂ ਨੂੰ ਲੈ ਕੇ ਚਿੰਤਾ ਨਹੀਂ ਕਰਨੀ ਚਾਹੀਦੀ ਬਾਅਦ ‘ਚ ਬਿੱਲ ਮੇਜ ਦੀ ਥਾਪ ‘ਤੇ ਪਾਸ ਕਰ ਦਿੱਤਾ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।