ਜਾਪਾਨ ਲਈ ਇਤਿਹਾਸਕ ਦਿਨ
ਨਿਊਯਾਰਕ, 6 ਸਤੰਬਰ
ਵਿੰਡਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੇ 20 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਰੋਜ਼ਰ ਫੈਡਰਰ ਨੂੰ ਹਰਾਉਣ ਵਾਲੇ ਆਸਟਰੇਲੀਆ ਦੇ ਜਾਨ ਮਿਲਮੈਨ ਨੂੰ ਤੇਜ ਗਰਮੀ ‘ਚ 6-3, 6-4, 6-4 ਨਾਲ ਕਾਬੂ ਕਰਕੇ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਜੋਕੋਵਿਚ ਦਾ ਸੈਮੀਫਾਈਨਲ ‘ਚ ਜਾਪਾਨ ਦੇ ਕੇਈ ਨਿਸ਼ੀਕੋਰੀ ਨਾਲ ਮੁਕਾਬਲਾ ਹੋਵੇਗਾ ਜਿਸਨੇ ਕ੍ਰੋਏਸ਼ੀਆ ਦਾ ਮਾਰਿਨ ਸਿਲਿਚ ਨੂੰ 2-6, 6-4, 7-6, 4-6, 6-4 ਨਾਲ ਹਰਾ ਕੇ ਉਸ ਤੋਂ 2014 ਦੇ ਫਾਈਨਲ ‘ਚ ਮਿਲੀ ਹਾਰ ਦਾ ਬਦਲਾ ਚੁਕਤਾ ਕਰ ਲਿਆ
ਯੂਐਸ ਓਪਨ ‘ਚ ਦੋ ਵਾਰ ਚੈਂਪੀਅਨ ਰਹਿ ਚੁੱਕੇ ਜੋਕੋਵਿਚ ਨੂੰ ਗਰਮੀ ਨਾਲ ਸੰਘਰਸ਼ ਕਰਨਾ ਪਿਆ ਪਰ ਉਸਨੇ ਹੌਂਸਲਾ ਰੱਖਦੇ ਹੋਏ ਮਿਲਮੈਨ ਨੂੰ ਇੱਕ ਹੋਰ ਉਲਟਫੇਰ ਕਰਨ ਦਾ ਮੌਕਾ ਨਹੀਂ ਦਿੱਤਾ ਜੋਕੋਵਿਚ ਨੇ ਮੈਚ ਜਿੱਤਣ ਤੋਂ ਬਾਅਦ ਕਿਹਾ ਕਿ ਹਾਲਾਤ ਕਾਫ਼ੀ ਮੁਸ਼ਕਲ ਸਨ ਅੱਧੀ ਰਾਤ ਨੂੰ ਲਗਭੱਗ ਤਿੰਨ ਘੰਟੇ ਤੱਕ ਖੇਡਣਾ ਬਿਲਕੁਲ ਸੌਖਾ ਨਹੀਂ ਹੈ ਮਿਲਮੈਨ ਨੂੰ ਸਿਹਰਾ ਜਾਂਦਾ ਹੈ ਕਿ ਉਸਨੇ ਸੰਘਰਸ਼ ਦਾ ਜ਼ਜ਼ਬਾ ਦਿਖਾਇਆ
ਯੂਐਸ ਟੈਨਿਸ ਸੰਘ ਨੇ ਵੀ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਮਿਲਮੈਨ ਐਨਾ ਪਸੀਨਾ ਵਹਾ ਰਹੇ ਸਨ ਕਿ ਕੋਰਟ ‘ਤੇ ਲਗਾਤਾਰ ਪਸੀਨੇ ਦੀਆਂ ਬੂੰਦਾਂ ਨਾਲ ਕੋਰਟ ‘ਤੇ ਤਿਲਕਣ ਹੋ ਰਹੀ ਸੀ ਅਤੇ ਕੋਰਟ ਖ਼ਤਰਨਾਕ ਹੋ ਰਿਹਾ ਸੀ ਪਰ ਇਹ ਸਥਿਤੀ ਦੋਵਾਂ ਖਿਡਾਰੀਆਂ ਲਈ ਇੱਕ ਜਿਹੀ ਸੀ ਮੈਚ ‘ਚ ਲੰਮੀਆਂ ਰੈਲੀਆਂ ਚੱਲੀਆਂ ਅਤੇ 57 ਰੈਲੀਆਂ ਤਾਂ 9 ਸ਼ਾੱਟ ਤੋਂ ਜ਼ਿਆਦਾ ਦੀਆਂ ਸਨ ਜੋਕੋਵਿਚ ਨੇ 2 ਘੰਟੇ 48 ਮਿੰਟ ‘ਚ ਇਹ ਮੁਕਾਬਲਾ ਜਿੱਤਿਆ
ਜਾਪਾਨ ਦੇ ਨਿਸ਼ੀਕੋਰੀ ਨੇ ਸਿਲਿਚ ਤੋਂ ਚਾਰ ਸਾਲ ਪਹਿਲਾਂ ਇੱਥੇ ਫਾਈਨਲ ‘ਚ ਮਿਲੀ ਹਾਰ ਦਾ ਬਦਲਾ ਪੰਜ ਸੈੱਟਾਂ ਦੇ ਸੰਘਰਸ਼ ‘ਚ ਜਿੱਤ ਨਾਲ ਚੁਕਾਇਆ ਜਾਪਾਨ ਲਈ ਇਹ ਦਿਨ ਇਤਿਹਾਸਕ ਰਿਹਾ ਕਿਉਂਕਿ ਜਾਪਾਨ ਦੀ ਨਾਓਮੀ ਓਸਾਕਾ ਨੇ ਯੂਕਰੇਨ ਦੀ ਸੁਰੇਂਕੋ ਨੂੰ 6-1, 6-1 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਇਹ ਪਹਿਲਾ ਮੌਕਾ ਹੈ ਜਦੋਂ ਜਾਪਾਨ ਦੇ ਪੁਰਸ਼ ਅਤੇ ਮਹਿਲਾ ਖਿਡਾਰੀਆਂ ਨੇ ਇੱਕ ਹੀ ਗਰੈਂਡ ਸਲੈਮ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਹੈ ਓਸਾਕਾ 1996 ਤੋਂ ਬਾਅਦ ਕਿਸੇ ਗਰੈਂਡ ਸਲੈਮ ਦੇ ਸੈਮੀਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਜਾਪਾਨੀ ਖਿਡਾਰੀ ਬਣੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।