ਸਾਬਕਾ ਨੰਬਰ ਇੱਕ ਅਮਰੀਕਾ ਦੀ ਵੀਨਸ ਵਿਲੀਅਮਸ ਹੋਈ ਬਾਹਰ
ਮੈਲਬੋਰਨ | ਵਿਸ਼ਵ ਦੇ ਨੰਬਰ ਇੱਕ ਪੁਰਸ਼ ਅਤੇ ਮਹਿਲਾ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਆਪਣਾ ਸ਼ਾਨਦਾਰ ਅਭਿਆਨ ਬਰਕਰਾਰ ਰੱਖਦਿਆਂ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਅਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪ੍ਰੀ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਜੋਕੋਵਿਚ ਤੇ ਹਾਲੇਪ ਤੋਂ ਇਲਾਵਾ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸੈਰੇਨਾ ਵਿਲੀਅਮਸ, ਚੌਥੀ ਸੀਡ ਜਪਾਨ ਦੀ ਨਾਓਮੀ ਓਸਾਕਾ, ਛੇਵੀਂ ਸੀਡ ਯੂਕ੍ਰੇਨ ਦੀ ਏਲੀਨਾ ਸਵੀਤਾਲਿਨਾ ਤੇ ਪੁਰਸ਼ਾਂ ‘ਚ ਅੱਠਵੀਂ ਸੀਡ ਜਪਾਨ ਦੇ ਕੇਈ ਨਿਸ਼ੀਕੋਰੀ ਨੇ ਰਾਊਂਡ 16 ‘ਚ ਜਗ੍ਹਾ ਬਣਾ ਲਈ ਜਦੌਂਕਿ ਸਾਬਕਾ ਨੰਬਰ ਇੱਕ ਅਮਰੀਕਾ ਦੀ ਵੀਨਸ ਵਿਲੀਅਮਸ ਨੂੰ ਬਾਹਰ ਹੋ ਜਾਣਾ ਪਿਆ ਟਾਪ ਸੀਡ ਜੋਕੋਵਿਚ ਨੇ 25ਵੀਂ ਰੈਂਕਿੰਗ ਪ੍ਰਾਪਤ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਨੂੰ ਦੋ ਘੰਟੇ 22 ਮਿੰਟਾਂ ‘ਚ 6-3, 6-4, 4-6, 6-0 ਨਾਲ ਹਰਾ ਕੇ ਰਾਊਂਡ 16 ‘ਚ ਜਗ੍ਹਾ ਬਣਾਈ ਸਰਬੀਆਈ ਖਿਡਾਰੀ ਨੇ ਤੀਜਾ ਸੈੱਟ ਗੁਆਵੁਣ ਦਾ ਸਾਰਾ ਗੁੱਸਾ ਚੌਥੇ ਸੈੱਟ ‘ਚ 6-0 ਨਾਲ ਜਿੱਤ ਕੇ ਕੱਢ ਦਿੱਤਾ ਜੋਕੋਵਿਚ ਸਾਹਮਣੇ ਹੁਣ 15ਵੀਂ ਸੀਡ ਰੂਸ ਦੇ ਡੈਨਿਸ ਮੇਦਵੇਦੇਵ ਦੀ ਚੁਣੌਤੀ ਹੋਵੇਗੀ ਜਿਨ੍ਹਾਂ ਨੇ ਬੈਲਜ਼ੀਅਮ ਦੇ ਡੇਵਿਡ ਗੋਫਿਨ ਨੂੰ 6-2, 7-6, 6-3 ਨਾਲ ਹਰਾਇਆ ਨੰਬਰ ਇੱਕ ਹਾਲੇਪ ਨੇ ਸਾਬਕਾ ਨੰਬਰ ਇੱਕ ਵੀਨਸ ਦੀ ਚੁਣੌਤੀ ਨੂੰ ਸਿਰਫ ਇੱਕ ਘੰਟੇ 17 ਮਿੰਟਾਂ ‘ਚ 6-2, 6-3 ਨਾਲ ਢਹਿ-ਢੇਰੀ ਕਰ ਦਿੱਤਾ ਹਾਲੇਪ ਸਾਹਮਣੇ ਹੁਣ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਤੇ ਵੀਨਸ ਦੀ ਛੋਟੀ ਭੈਣ ਸੈਰੇਨਾ ਦੀ ਚੁਣੌਤੀ ਹੋਵੇਗੀ 16ਵੀਂ ਸੀਡ ਸੈਰੇਨਾ ਨੇ ਯੂਕ੍ਰੇਨ ਦੀ ਨੌਜਵਾਨ ਖਿਡਾਰੀ ਦਯਾਲਾ ਯਾਸਤਰੇਮਸਕਾ ਨੂੰ ਟੈਨਿਸ ਦਾ ਪਾਠ ਪੜ੍ਹਾਉਂਦਿਆਂ ਸਿਰਫ 67 ਮਿੰਟਾਂ ‘ਚ 6-2, 6-1 ਨਾਲ ਹਰਾਇਆ ਆਪਣੇ 24ਵੇਂ ਗ੍ਰੈਂਡ ਸਲੈਮ ਖਿਤਾਬ ਦੀ ਤਲਾਸ਼ ‘ਚ ਲੱਗੀ ਸੈਰੇਨਾ ਨੂੰ ਆਪਣੀਆਂ ਉਮੀਦਾਂ ਬਣਾਈ ਰੱਖਣ ਲਈ ਹੁਣ ਹਾਲੇਪ ਤੋਂ ਪਾਰ ਪਾਵੁਣਾ ਹੋਵੇਗਾ ਯੂਐੱਸ ਓਪਨ ਚੈਂਪੀਅਨ ਜਪਾਨੀ ਖਿਡਾਰੀ ਓਸਾਕਾ ਤੇ ਛੇਵੀਂ ਰੈਂਕਿੰਗ ਪ੍ਰਾਪਤ ਸਵੀਤੋਲਿਨਾ ਨੂੰ ਤੀਜੇ ਗੇੜ ਦਾ ਆਪਣਾ ਮੁਕਾਬਲਾ ਜਿੱਤਣ ਲਈ ਤਿੰਨ ਸੈੱਟਾਂ ਤੱਕ ਸੀਨਾ ਵਹਾਉਣਾ ਪਿਆ ਚੌਥੀ ਰੈਂਕਿੰਗ ਪ੍ਰਾਪਤ ਓਸਾਕਾ ਨੇ ਤਾਈਵਾਨ ਦੀ ਤਜ਼ਰਬੇਕਾਰ ਖਿਡਾਰੀ ਸੀਹ ਸੁ ਵੇਈ ਨੂੰ ਇੱਕ ਘੰਟੇ 57 ਮਿੰਟਾਂ ‘ਚ 7-5, 4-6, 6-1 ਨਾਲ ਹਰਾ ਕੇ ਆਖਰੀ 16 ‘ਚ ਜਗ੍ਹਾ ਬਣਾਈ ਉਨ੍ਹਾਂ ਨੇ ਹੁਣ ਲਾਤਵੀਆ ਦੀ ਐਨਸਤਾਸਿਆ ਸੇਵਸਤੋਵਾ ਨਾਲ ਟਕਰਾਉਣਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।