ਸ਼ੰਘਾਈ, 15 ਅਕਤੂਬਰ
ਸਰਬੀਆ ਦੇ ਨੋਵਾਕ ਜੋਕੋਵਿਚ ਨੇ ਇੱਥੇ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ‘ਚ ਬੋਰਨਾ ਕੋਰਿਚ ਨੂੰ ਪੁਰਸ਼ ਸਿੰਗਲ ਫਾਈਨਲ ‘ਚ 6-3, 6-4 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ ਜੋ ਉਹਨਾਂ ਦਾ ਚੌਥਾ ਖ਼ਿਤਾਬ ਹੈ
14 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਬਿਹਤਰੀਨ ਲੈਅ ‘ਚ ਖੇਡ ਰਹੇ ਹਨ ਅਤੇ ਉਹਨਾਂ ਨੇ 19ਵੀਂ ਰੈਂਕ ਅਤੇ ਆਪਣੇ ਟਰੇਨਿੰਗ ਸਾਥੀ ਕੋਰਿਚ ਨੂੰ ਮੈਚ ‘ਚ ਖ਼ੁਦ ‘ਤੇ ਹਾਵੀ ਹੋਣ ਦਾ ਮੌਕਾ ਨਹੀਂ ਦਿੱਤਾ ਮੈਚ ਦੇ ਆਖ਼ਰ ‘ਚ ਸਰਬਿਆਈ ਖਿਡਾਰੀ ਨੇ ਵੀਡੀਓ ਸਮੀਖਿਆ ਤੋਂ ਬਾਅਦ ਚੈਂਪੀਅਨਸ਼ਿਪ ਅੰਕ ਹਾਸਲ ਕਰਨ ਦੇ ਨਾਲ ਹੀ ਖ਼ਿਤਾਬ ਵੀ ਜਿੱਤ ਲਿਆ ਜੇਤੂ ਘੋਸ਼ਿਤ ਹੁੰਦੇ ਹੀ ਜੋਕੋਵਿਚ ਨੇ ਖੁਸ਼ੀ ਨਾਲ ਆਪਣਾ ਚਿਹਰਾ ਛੁਪਾ ਲਿਆ
31 ਸਾਲ ਦੇ ਜੋਕੋਵਿਚ ਇਸ ਦੇ ਨਾਲ ਰੋਜ਼ਰ ਫੈਡਰਰ ਨੂੰ ਪਿੱਛੇ ਛੱਡ ਕੇ ਸੋਮਵਾਰ ਨੂੰ ਤਾਜ਼ਾ ਜਾਰੀ ਵਿਸ਼ਵ ਰੈਂਕਿੰਗ ‘ਚ ਦੁਨੀਆਂ ਦੇ ਦੂਸਰੇ ਨੰਬਰ ਦੇ ਪੁਰਸ਼ ਖਿਡਾਰੀ ਬਣ ਗਏ ਹਨ ਅਤੇ ਉਹਨਾਂ ਨੰਬਰ ਇੱਕ ਰਾਫੇਲ ਨਡਾਲ ਨੂੰ ਵੀ ਪਿੱਛੇ ਛੱਡਣ ਦਾ ਸੰਕੇਤ ਦੇ ਦਿੱਤਾ ਹੈ ਪਿਛਲੇ ਕਾਫ਼ੀ ਸਮੇਂ ਤੋਂ ਸੱਟਾਂ ਨਾਲ ਜੂਝ ਰਹੇ ਜੋਕੋਵਿਚ ਦੀ ਇਹ ਕੋਰਟ ‘ਤੇ ਜ਼ਬਰਦਸਤ ਵਾਪਸੀ ਹੈ ਅਤੇ ਉਹ ਨਡਾਲ ਨਾਲ ਏਟੀਪੀ ਰੈਂਕਿੰਗ ‘ਚ ਸਿਰਫ਼ 215 ਅੰਕ ਹੀ ਪਿੱਛੇ ਹਨ
ਜੋਕੋਵਿਚ ਨੇ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਇਸ ਤੋਂ ਬਿਹਤਰ ਕੁਝ ਹੋਰ ਨਹੀਂ ਮੰਗ ਸਕਦਾ ਸੀ ਮੈਂ ਰੈਂਕਿੰਗ ‘ਚ ਨਡਾਲ ਦੇ ਬਹੁਤ ਕਰੀਬ ਆ ਗਿਆ ਹਾਂ ਅਤੇ ਪਿਛਲੇ ਸਾਲ ਦੇ ਆਖ਼ਰ ਤੋਂ ਹੁਣ ਤੱਕ ਮੈਂ ਆਪਣੀ ਖੇਡ ‘ਚ ਕਾਫੀ ਸੁਧਾਰ ਕੀਤਾ ਹੈ ਜੋਕੋਵਿਚ ਆਖ਼ਰੀ ਵਾਰ ਦੋ ਸਾਲ ਪਹਿਲਾਂ ਕਰੀਅਰ ‘ਚ ਅੱਵਲ ਰੈਂਕਿੰਗ ‘ਤੇ ਪਹੁੰਚੇ ਸਨ ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਆਪ ਨੂੰ ਨਵਾਂ ਬਣਾਉਣਾ ਪਿਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਨਵੇਂ ਜੋਕੋਵਿਚ ਬਣ ਗਏ ਹਨ
ਸਰਬਿਆਈ ਖਿਡਾਰੀ ਨੇ ਇਸ ਦੇ ਨਾਲ ਲਗਾਤਾਰ 18 ਏਟੀਪੀ ਮੈਚਾਂ ਨੂੰ ਜਿੱਤ ਲਿਆ ਹੈ ਉਹਨਾਂ ਲਗਾਤਾਰ ਵਿੰਬਲਡਨ, ਸਿਨਸਿਨਾਟੀ ਮਾਸਟਰਜ਼, ਯੂਐਸ ਓਪਨ ਅਤੇ ਸ਼ੰਘਾਈ ਮਾਸਟਰਜ਼ ਖ਼ਿਤਾਬ ਜਿੱਤੇ ਹਨ
ਜੋਕੋਵਿਚ ਕੂਹਣੀ ਦੀ ਸੱਟ ਕਾਰਨ ਪਿਛਲੇ ਪੰਜ ਮਹੀਨੇ ਪਹਿਲਾਂ ਤੱਕ ਉਹ ਏਟੀਪੀ ਰੈਂਕਿੰਗ ‘ਚ 22ਵੇਂ ਨੰਬਰ ‘ਤੇ ਖ਼ਿਸਕ ਗਏ ਸਨ ਉਹ 2017 ਦੇ ਦੂਸਰੇ ਅੱਧ ‘ਚ ਖੇਡ ਨਹੀਂ ਸਕੇ ਸਨ ਸ਼ੰਘਾਈ ‘ਚ ਉਹਨਾਂ ਇੱਕ ਵੀ ਗੇਮ ਨਹੀਂ ਹਾਰੀ ਅਤੇ ਉਹਨਾਂ ਦੀ ਮੌਜ਼ੂਦਾ ਲੈਅ ਨਡਾਲ ਦੇ ਅੱਵਲ ਸਥਾਨ ਲਈ ਖ਼ਤਰਾ ਬਣ ਗਈ ਹੈ ਜੋ ਬੀਜ਼ਿੰਗ ਅਤੇ ਸ਼ੰਘਾਈ ਦੋਵਾਂ ਹੀ ਟੂਰਨਾਮੈਂਟ ‘ਚ ਗੋਡੇ ਦੀ ਸੱਟ ਕਾਰਨ ਨਹੀਂ ਖੇਡ ਸਕੇ 32 ਸਾਲਾ ਸਪੈਨਿਸ਼ ਖਿਡਾਰੀ ਹੁਣ ਪੈਰਿਸ ਮਾਸਟਰਜ਼ ‘ਚ ਖੇਡਣ ਨਿੱਤਰ ਸਕਦੇ ਹਨ ਜੋ ਇਸ ਮਹੀਨੇ ਦੇ ਅੰਤ ‘ਚ ਸ਼ੁਰੂ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।