ਪੂਜਨੀਕ ਗੁਰੂ ਜੀ ਨੇ ਦੱਸਿਆ ਗ੍ਰਹਿਣ ਬਾਰੇ, ਸਾਧ-ਸੰਗਤ ਜੀ ਜ਼ਰੂਰ ਪੜ੍ਹੋ

ਬਰਨਾਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੀਵਾਲੀ ਦੇ ਤਿਉਹਾਰ ਮੌਕੇ ਦੇਰ ਰਾਤ ਯੂਟਿਊਬ ਚੈਨਲ ‘ਤੇ ਸਾਧ-ਸੰਗਤ ਨਾਲ ਲਾਈਵ ਰੂਹਾਨੀ ਰੂ-ਬ-ਰੂ ਹੋਏ। ਇਸ ਤੋਂ ਬਾਅਦ ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਸਾਧ-ਸੰਗਤ ਵੱਲੋਂ ਭੇਜੇ ਸਵਾਲ ਪੜ੍ਹ ਕੇ ਸੁਣਾਏ, ਜਿਨ੍ਹਾਂ ਦੇ ਪੂਜਨੀਕ ਗੁਰੂ ਜੀ ਜਵਾਬ ਦੇ ਕੇ ਸਾਧ-ਸੰਗਤ ਦੀ ਜਗਿਆਸਾ ਨੂੰ ਸ਼ਾਂਤ ਕੀਤਾ।

ਸਵਾਲ: ਪਿਤਾ ਜੀ ਗ੍ਰਹਿਣ ਬਾਰੇ ਦੱਸੋ।
ਪੂਜਨੀਕ ਗੁਰੂ ਜੀ: ਗ੍ਰਹਿਣ ਬਾਰੇ ਧਰਮਾਂ ਅਨੁਸਾਰ ਵੱਖ-ਵੱਖ ਇਸ ਬਾਰੇ ਲਿਖਿਆ ਗਿਆ ਹੈ। ਪਰ ਇਸ ਨੂੰ ਕਦੇ ਵੇਖਣਾ ਨਹੀਂ ਚਾਹੀਦਾ। ਅੱਖਾਂ ਦੀ ਰੋਸ਼ਨੀ ’ਤੇ ਅਸਰ ਪੈ ਜਾਂਦਾ ਹੈ। ਇਹ ਤਾਂ ਪੱਕਾ ਹੈ ਸਾਈਡ ਇਫੈਕਟ ਇਸਦਾ। ਸਾਈਡ ਇਫੈਕਟ ਕਹਿ ਲਵੋ। ਕਦੇ ਵੀ ਨਹੀਂ ਦੇਖਣਾ ਚਾਹੀਦਾ ਹੈ। ਜੇਕਰ ਦੇਖਣਾ ਹੈ ਤਾਂ ਹੇਠਾਂ ਤੁਸੀਂ ਕੋਈ ਅਜਿਹੀ ਚੀਜ਼ ਰੱਖੋ, ਜਿਸ ਦੀ ਚਮਕ ਜਿਆਦਾ ਨਾ ਹੋਵੇ। ਉਸ ਨਾਲ ਦੇਖ ਲਓ ਜਾਂ ਫਿਰ, ਸਾਨੂੰ ਲੱਗਦਾ ਨਹੀਂ ਹੈ ਕਿ ਦੇਖਣਾ ਕੋਈ ਜ਼ਰੂਰੀ ਹੈ,ਹੋਰ ਕੁਝ ਕੋਈ ਡਰ ਨਾ ਰੱਖਿਆ ਕਰੋ, ਕੁਝ ਨਹੀਂ ਹੋਣ ਵਾਲਾ ਇਸ ਨਾਲ, ਇਸ ਨਾਲ ਉਹ ਇੱਕ ਚੱਲਦਾ ਰਹਿੰਦਾ ਹੈ ਕੁਦਰਤ ਦਾ ਆਪਣਾ ਸਿਸਟਮ ਹੈ, ਉਸ ਅਨੁਸਾਰ ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ। ਜੇਕਰ ਤੁਸੀਂ ਨਕਾਰਾਤਮਕ ਮਨ ਵਿੱਚ ਸੋਚਦੇ ਹੋ, ਤਾਂ ਵੈਸਾ ਹੀ ਹੋ ਜਾਂਦਾ ਹੈ। ਜਿਆਦਾਤਰ ਤੁਹਾਡੇ ਅੰਦਰ ਅਜਿਹੀ ਸੋਚ ਹੁੰਦੀ ਹੈ, ਅਤੇ ਤੁਹਾਡੇ ਅੰਦਰ ਮਾਈਂਡ ਬਹੁਤ ਕੁਝ ਬਣਾ ਦਿੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ