Satinder Sartaj: ਟਰਾਈਡੈਂਟ ਗਰੁੱਪ ਦਾ ਦੀਵਾਲੀ ਮੇਲਾ ਸੂਫ਼ੀ ਸ਼ਾਮ ਨਾਲ ਯਾਦਗਾਰ ਹੋ ਨਿੱਬੜਿਆ

Satinder Sartaj
Satinder Sartaj: ਟਰਾਈਡੈਂਟ ਗਰੁੱਪ ਦਾ ਦੀਵਾਲੀ ਮੇਲਾ ਸੂਫ਼ੀ ਸ਼ਾਮ ਨਾਲ ਯਾਦਗਾਰ ਹੋ ਨਿੱਬੜਿਆ

Satinder Sartaj ਨੇ ਪਦਮ ਸ਼੍ਰੀ ਰਾਜਿੰਦਰ ਗੁਪਤਾ, ਮੈਡਮ ਮਧੂ ਗੁਪਤਾ ਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਮੌਜ਼ੂਦਗੀ ’ਚ ਦਰਸ਼ਕਾਂ ਨੂੰ ਕੀਲਿਆ

Satinder Sartaj: ਬਰਨਾਲਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਟਰਾਈਡੈਂਟ ਗਰੁੱਪ ਦਾ ਇਸ ਵਾਰ ਦਾ ਦੀਵਾਲੀ ਮੇਲਾ ਸੂਫ਼ੀ ਸ਼ਾਮ ਨਾਲ ਯਾਦਗਾਰੀ ਹੋ ਨਿੱਬੜਿਆ। ਅਖ਼ਰੀਲੀ ਰਾਤ ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਸੁਰਮਈ ਗਾਇਕੀ ਨਾਲ ਸਮਾਂ ਬੰਨ੍ਹ ਦਿੱਤਾ। ਯਾਦਗਾਰ ਬਣੇ ਇਸ ਸੰਗੀਤ ਦੇ ਮਹਾਂਉਤਸਵ ਨੂੰ ਮਨਾਉਣ ਲਈ ਹਜ਼ਾਰਾਂ ਲੋਕ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਸਤਿੰਦਰ ਸਰਤਾਜ ਨੇ ‘ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ’ ਨਾਲ ਕੀਤੀ।

Read Also : Humanity: ਸਮਾਜ ਭਲਾਈ ਲਈ ਵਿਦੇਸ਼ਾਂ ’ਚ ਸਰਗਰਮ ਨੇ ਮਨੁੱਖਤਾ ਦੇ ਰਾਖੇ

ਇਸ ਤੋਂ ਬਾਅਦ ਸਰਤਾਜ ਨੇ ਆਪਣੇ ਹਿੱਟ ਗਾਣਿਆਂ ਨਾਲ ਪ੍ਰੋਗਰਾਮ ਨੂੰ ਗਤੀਸ਼ੀਲ ਬਣਾਇਆ। ਉਤਸ਼ਾਹਿਤ ਦਰਸ਼ਕਾਂ ਨੇ ਸਟੇਜ ਦੇ ਕੋਲ ਹੀ ਨੱਚ- ਟੱਪ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਰੋਮਾਂਚਕ ਸ਼ਾਮ ਦੌਰਾਨ ਬਹੁਤ ਸਾਰੀਆਂ ਪ੍ਰਮੁੱਖ ਹਸਤੀਆਂ ਵੀ ਮੌਜ਼ੂਦ ਰਹੀਆਂ। ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਆਪਣੀ ਧਰਮਪਤਨੀ ਮਧੂ ਗੁਪਤਾ ਨਾਲ ਹਾਜ਼ਰੀ ਭਰੀ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ, ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਅਤੇ ਐੱਸਪੀ (ਡੀ) ਸੰਦੀਪ ਮੰਡ ਵੀ ਸਮਾਗਮ ਦਾ ਹਿੱਸਾ ਰਹੇ। Satinder Sartaj

Satinder Sartaj

ਐਡਵੋਕੇਟ ਰਾਹੁਲ ਗੁਪਤਾ ਅਤੇ ਡਾ. ਭਰਤ ਸਮੇਤ ਕਈ ਹੋਰ ਮਹਿਮਾਨ ਵੀ ਹਾਜ਼ਰ ਸਨ। ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਆਪਣੇ ਸੰਬੋਧਨ ਦੌਰਾਨ ਇਲਾਕਾ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਇਹ ਤਿਉਹਾਰ ਹਰ ਘਰ ਵਿੱਚ ਖੁਸ਼ੀ ਤੇ ਚੜ੍ਹਤ ਲਿਆਵੇ। ਇਸ ਮੌਕੇ ਪੀਕੇ ਮਾਰਕੰਡੇ, ਰਜਨੀਸ਼ ਗੇਰਾ, ਰੁਪਿੰਦਰ ਗੁਪਤਾ, ਸਵਿਤਾ ਕਲਵਾਨੀਆ, ਅਨਿਲ ਗੁਪਤਾ ਅਤੇ ਦੀਪਕ ਗਰਗ ਤੋਂ ਇਲਾਵਾ ਬਰਨਾਲਾ ਵੈੱਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਐੱਮਟੀਐੱਸ ਦੇ ਐੱਮਡੀ ਕਪਿਲ ਮਿੱਤਲ, ਜੈਨ ਜਿਊਲਰਜ਼ ਦੇ ਰਿਸ਼ਵ ਜੈਨ ਅਤੇ ਇੰਡਸਟਰੀ ਚੇਮਬਰ ਦੇ ਪ੍ਰਧਾਨ ਵਿਕਾਸ ਗੋਇਲ ਆਦਿ ਹਾਜ਼ਰ ਸਨ।