ਇਨਸਾਫ਼ ਨਾ ਮਿਲਣ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

Sucide
ਥਾਣੇ ’ਚ ਪ੍ਰਦਰਸ਼ਨ ਕਰਦੇ ਮਿ੍ਰਤਕ ਦੇ ਪਰਿਵਾਰਕ ਮੈਂਬਰ ਅਤੇ ਮਿ੍ਰਤਕ ਦੀ ਫਾਈਲ ਫੋਟੋ।

ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਨਿਗਲਣ ਸਮੇਂ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ | Sucide

ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। ਸਥਾਨਕ ਸ਼ਹਿਰ ਦੇ ਇੱਕ ਮਜਦੂਰ ਵਿਅਕਤੀ ਨੇ ਪੁਲਿਸ ਤੋਂ ਇਨਸਾਫ ਨਾ ਮਿਲਣ ਤੋਂ ਪਰੇਸ਼ਾਨ ਹੋ ਪੁਲਿਸ ਥਾਣੇ ਦੇ ਨਜਦੀਕ ਸਥਿਤ ਅਨਾਜ ਮੰਡੀ ’ਚ ਕੋਈ ਕੀਟਨਾਸ਼ਕ ਦਵਾਈ ਪੀ ਕੇ (Sucide) ਖੁਦਕੁਸ਼ੀ ਕਰ ਲਈ ਹੈ ਜਿਸ ਦੀ ਮੌਤ ਹੋ ਗਈ ਹੈ ਤੇ ਲਾਸ਼ ਹਸਪਤਾਲ ’ਚ ਰੱਖੀ ਗਈ ਹੈ। ਖੁਦਕੁਸੀ ਕਰਨ ਤੋਂ ਪਹਿਲਾਂ ਉਸਨੇ ਵੀਡੀਓ ਬਣਾਈ ਹੈ। ਵੀਡੀਓ ’ਚ ਉਹ ਜ਼ਹਿਰੀਲੀ ਵਸਤੂ ਨਿਗਲ ਰਿਹਾ ਹੈ ਤਲਵੰਡੀ ਸਾਬੋ ਦਾ ਰਹਿਣ ਵਾਲਾ ਚਾਰ ਕੁੜੀਆਂ ਦਾ ਬੇਵੱਸ ਪਿਤਾ ਮਿ੍ਰਤਕ ਪਰਮਜੀਤ ਸਿੰਘ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਨਸਾਫ ਨਾ ਮਿਲਣ ਕਾਰਨ ਪਰੇਸ਼ਾਨ ਸੀ।

ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਮ੍ਰਿਤਕ ਦੀ ਇੱਕ ਲੜਕੀ ਨੂੰ ਉਨ੍ਹਾਂ ਦੇ ਹੀ ਗੁਆਂਢ ’ਚ ਰਹਿੰਦਾ ਇੱਕ ਲੜਕਾ ਕਥਿਤ ਤੌਰ ’ਤੇ ਭਜਾ ਕੇ ਲੈ ਗਿਆ। ਭਾਵੇਂ ਕਿ ਪੁਲਿਸ ਨੇ ਇਸ ਮਾਮਲੇ ’ਚ ਲੜਕੇ ਖਿਲਾਫ ਮਾਮਲਾ ਵੀ ਦਰਜ ਕੀਤਾ ਸੀ ਪਰ ਉਸ ਦੀ ਗਿ੍ਰਫ਼ਤਾਰੀ ਅਤੇ ਲੜਕੀ ਨਾ ਮਿਲਣ ਕਾਰਨ ਪੀੜਤ ਲਗਾਤਾਰ ਪੁਲਿਸ ਥਾਣੇ ਦੇ ਚੱਕਰ ਕੱਢ ਰਿਹਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਆਖਰ ਅੱਜ ਪੀੜਤ ਨੇ ਤਲਵੰਡੀ ਸਾਬੋ ਥਾਣੇ ਤੋਂ ਕੁਝ ਦੂਰੀ ਤੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਹ ਵੀ ਪੜ੍ਹੋ : First Ashes Test : ਪੰਜਵੇਂ ਦਿਨ ਦੇ ਤੀਜੇ ਸੈਸ਼ਨ ’ਚ ਅਸਟਰੇਲੀਆ ਜਿੱਤ ਤੋਂ 73 ਦੌੜਾਂ ਦੂਰ

ਓਧਰ ਮਿ੍ਰਤਕ ਦੇ ਪਰਿਵਾਰ ਵਾਲਿਆਂ ਨੇ ਥਾਣਾ ਤਲਵੰਡੀ ਸਾਬੋ ਅੱਗੇ ਆ ਕੇ ਹੰਗਾਮਾ ਕੀਤਾ ਤੇ ਮੌਤ ਦੇ ਜਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਸਖਤ ਕਾਰਵਾਈ ਨਹੀਂ ਕੀਤੀ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਥਾਣੇ ਅੱਗੇ ਰੋਸ ਪ੍ਰਦਰਸ਼ਨ ਕਰਨਗੇ।

ਇੱਥੇ ਦੱਸਣਾ ਬਣਦਾ ਹੈ ਕਿ ਮਿ੍ਰਤਕ ਆਪਣੇ ਪਿੱਛੇ ਚਾਰ ਕੁੜੀਆਂ ਅਤੇ ਇੱਕ ਮੁੰਡਾ ਛੱਡ ਗਿਆ ਹੈ ਉਧਰ ਤਲਵੰਡੀ ਸਾਬੋ ਦੇ ਡੀ.ਐਸ.ਪੀ.ਬੂਟਾ ਸਿੰਘ ਨੇ ਸਮੇਂ ਦੀ ਨਜਾਕਤ ਨੂੰ ਦੇਖਦੇ ਹੋਏ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਬਕਾ ਐਮਸੀ ਸਮੇਤ ਅੱਠ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਬੂਟਾ ਸਿੰਘ ਡੀਐਸਪੀ ਤਲਵੰਡੀ ਸਾਬੋ ਦਾ ਕਹਿਣਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।