ਸਾਡੇ ਨਾਲ ਸ਼ਾਮਲ

Follow us

22.2 C
Chandigarh
Tuesday, January 20, 2026
More
    Home Breaking News Bathinda News...

    Bathinda News: ਬਰਖਾਸਤ ਮਹਿਲਾ ਪੁਲਿਸ ਕਰਮਚਾਰੀ ਜੁਡੀਸ਼ੀਅਲ ਰਿਮਾਂਡ ’ਤੇ ਜ਼ੇਲ੍ਹ ਭੇਜੀ

    Bathinda News
    ਬਰਖਾਸਤ ਮਹਿਲਾ ਪੁਲਿਸ ਕਰਮਚਾਰੀ ਜੁਡੀਸ਼ੀਅਲ ਰਿਮਾਂਡ ’ਤੇ ਜ਼ੇਲ੍ਹ ਭੇਜੀ

    ਵਿਜੀਲੈਂਸ ਕੋਲ ਰਿਮਾਂਡ ਦੌਰਾਨ ਹਾਲਤ ਖਰਾਬ ਹੋਣ ਕਰਕੇ ਕਰਵਾਇਆ ਸੀ ਹਸਪਤਾਲ ’ਚ ਦਾਖਲ | Bathinda News

    Bathinda News: (ਸੁਖਜੀਤ ਮਾਨ) ਬਠਿੰਡਾ। ਵਿਜੀਲੈਂਸ ਟੀਮ ਬਠਿੰਡਾ ਵੱਲੋਂ 2 ਦਿਨ ਪਹਿਲਾਂ ਗ੍ਰਿਫਤਾਰ ਕੀਤੀ ਗਈ ਤੇ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਚੱਲ ਰਹੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਸਿਹਤ ਖਰਾਬ ਹੋਣ ਦੇ ਚਲਦਿਆਂ ਹਸਪਤਾਲ ’ਚ ਦਾਖਲ ਮਗਰੋਂ ਜੁਡੀਸ਼ੀਅਲ ਰਿਮਾਂਡ ’ਤੇ 14 ਦਿਨ ਲਈ ਜ਼ੇਲ੍ਹ ਭੇਜ ਦਿੱਤਾ ਗਿਆ ਹੈ ਉਸਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਲੇ ਬਾਕੀ ਸੀ ਪਰ ਸਿਹਤ ਠੀਕ ਨਾ ਹੋਣ ਕਰਕੇ ਵਿਜੀਲੈਂਸ ਨੇ ਉਸ ਨੂੰ ਰਿਮਾਂਡ ’ਤੇ ਨਾ ਰੱਖ ਸਕਣ ਲਈ ਮਾਣਯੋਗ ਅਦਾਲਤ ’ਚ ਅਰਜੀ ਦਿੱਤੀ ਸੀ।

    ਵੇਰਵਿਆਂ ਮੁਤਾਬਿਕ ਅਮਨਦੀਪ ਕੌਰ ਨੂੰ 26 ਮਈ ਨੂੰ ਵਿਜੀਲੈਂਸ ਵੱਲੋਂ ਪਿੰਡ ਬਾਦਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਵਿਜੀਲੈਂਸ ਨੇ ਕੱਲ ਮਾਣਯੋਗ ਅਦਾਲਤ ਤੋਂ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਸੀ ਤਾਂ ਜੋ ਜਾਇਦਾਦ ਬਾਰੇ ਹੋਰ ਪੁੱਛਗਿੱਛ ਕੀਤੀ ਜਾ ਸਕੇ। ਕੱਲ ਚੰਡੀਗੜ੍ਹ ਤੋਂ ਇੱਕ ਤਕਨੀਕੀ ਟੀਮ ਵੀ ਬਠਿੰਡਾ ਪੁੱਜੀ ਸੀ ਜਿਸਨੇ ਅਮਨਦੀਪ ਕੌਰ ਦੀ ਕੋਠੀ ਵਿਚਲੇ ਸਮਾਨ ਦੀ ਜਾਂਚ ਕੀਤੀ।

    ਇਹ ਵੀ ਪੜ੍ਹੋ: Iran News: ਧੂਰੀ ਦਾ ਹੁਸਨਪ੍ਰੀਤ ਇਰਾਨ ‘ਚ ਅਗਵਾ, ਪਰਿਵਾਰ ਫਿਕਰ ’ਚ

    ਵਿਭਾਗ ਵੱਲੋਂ ਹਾਲੇ ਹੋਰ ਪੁੱਛਗਿੱਛ ਕਰਨੀ ਸੀ ਪਰ ਲੰਘੀ ਰਾਤ ਅਮਨਦੀਪ ਕੌਰ ਨੇ ਪੇਟ ਦਰਦ ਹੋਣ ਦੀ ਗੱਲ ਆਖੀ ਤਾਂ ਉਸ ਨੂੰ ਸਿਵਲ ਹਸਪਤਾਲ ਬਠਿੰਡਾ ’ਚ ਦਾਖਲ ਕਰਵਾਇਆ ਗਿਆ ਹੈ ਡਾਕਟਰਾਂ ਨੇ ਉਸਦੇ ਪਿੱਤੇ ’ਚ ਪੱਥਰੀ ਹੋਣ ਦੀ ਗੱਲ ਆਖੀ ਸਿਵਲ ਹਸਪਤਾਲ ’ਚੋਂ ਉਸ ਨੂੰ ਅਗਲੇ ਇਲਾਜ ਲੲ ਏਮਜ਼ ਰੈਫਰ ਕਰ ਦਿੱਤਾ ਪਰ ਦੇਰ ਸ਼ਾਮ ਏਮਜ਼ ’ਚੋਂ ਵੀ ਛੁੱਟੀ ਦੇ ਦਿੱਤੀ ਗਈ ਇਸੇ ਦੌਰਾਨ ਵਿਜੀਲੈਂਸ ਅਧਿਕਾਰੀਆਂ ਨੇ ਬਠਿੰਡਾ ਅਦਾਲਤ ’ਚ ਅਰਜ਼ੀ ਦੇ ਕੇ ਆਖਿਆ ਕਿ ਅਮਨਦੀਪ ਕੌਰ ਦੀ ਸਿਹਤ ਖਰਾਬ ਹੋਣ ਕਰਕੇ ਉਸ ਨੂੰ ਬਾਕੀ ਬਚਦੇ ਰਿਮਾਂਡ ’ਤੇ ਨਹੀਂ ਰੱਖ ਸਕਦੇ ਅਦਾਲਤ ਨੇ ਕਾਰਵਾਈ ਕਰਦਿਆਂ ਅਮਨਦੀਪ ਕੌਰ ਨੂੰ14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ ਜ਼ੇਲ੍ਹ ਭੇਜ ਦਿੱਤਾ ਹੈ।

    ਮੁੜ ਹੋਵੇਗੀ ਰਿਮਾਂਡ ਦੀ ਮੰਗ : ਡੀਐਸਪੀ

    ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਅਣਫਿੱਟ ਹੋਣ ਕਰਕੇ ਹੀ ਅਮਨਦੀਪ ਕੌਰ ਨੂੰ ਬਾਕੀ ਬਚਦੇ ਰਿਮਾਂਡ ’ਤੇ ਰੱਖ ਕੇ ਪੁੱਛਗਿੱਛ ਨਹੀਂ ਕੀਤੀ ਜਾ ਸਕਦੀ ਸੀ ਉਹਨਾਂ ਦੱਸਿਆ ਕਿ ਜੇਕਰ ਉਸਦੀ ਸਿਹਤ ਠੀਕ ਰਹਿੰਦੀ ਤਾਂ ਕੱਲ੍ਹ ਤੱਕ ਪੁੱਛਗਿੱਛ ਕੀਤੀ ਜਾਣੀ ਸੀ ਕਿਉਂਕਿ ਮਾਣਯੋਗ ਅਦਾਲਤ ਨੇ 29 ਮਈ ਨੂੰ ਬਾਅਦ ਦੁਪਹਿਰ 3 ਵਜੇ ਅਦਾਲਤ ’ਚ ਪੇਸ਼ ਕਰਨ ਲਈ ਕਿਹਾ ਸੀ ਡੀਐਸਪੀ ਨੇ ਇਹ ਵੀ ਦੱਸਿਆ ਕਿ ਹੋਰ ਪੁੱਛਗਿੱਛ ਲਈ ਜੁਡੀਸ਼ੀਅਲ ਰਿਮਾਂਡ ਖਤਮ ਹੋਣ ’ਤੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ Bathinda News
    ਬਠਿੰਡਾ : ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਲੈ ਕੇ ਜਾਂਦੀ ਹੋਈ ਪੁਲਿਸ ਫਾਈਲ ਫੋਟੋ।