ਸਰਕਾਰ ਵੱਲ ਖੜ੍ਹੀ ਐ ਸਿੱਧੀ ਬਿਜਾਈ ਵਾਲੇ ਕਿਸਾਨਾਂ ਦੀ ਉਤਸ਼ਾਹਿਤ ਰਾਸ਼ੀ, ਜਾਣੋ ਕਿੰਨੀ…

Direct Seeding
ਲੁਧਿਆਣਾ: ਸਿੱਧੀ ਬਿਜਾਈ ਤਕਨੀਕ ਰਾਹੀਂ ਝੋਨੇ ਦੀ ਬਿਜਾਈ ਕਰਦਾ ਹੋਇਆ ਕਿਸਾਨ। ਫ਼ਾਇਲ ਫੋਟੋ।

ਵਿਭਾਗੀ ਅਧਿਕਾਰੀਆਂ ਨੇ ਕਿਸਾਨਾਂ ਦੇ ਖਾਤਿਆਂ ’ਚ ਊਣਤਾਈਆਂ ਨੂੰ ਦੱਸਿਆ ਰਾਸ਼ੀ ਜਾਰੀ ਕਰਨ ਵਿੱਚ ਦੇਰੀ ਹੋਣ ਦਾ ਕਾਰਨ | Direct Seeding

  • ਸਿੱਧੀ ਬਿਜਾਈ ’ਚ ਫਾਜ਼ਿਲਕਾ ਰਿਹਾ ਸੀ ਅੱਵਲ | Direct Seeding

ਲੁਧਿਆਣਾ (ਜਸਵੀਰ ਸਿੰਘ ਗਹਿਲ)। ਆਮ ਆਦਮੀ ਪਾਰਟੀ ਦੇ ਸੱਦੇ ’ਤੇ ਸਿੱਧੀ ਬਿਜਾਈ ਨਾਲ ਝੋਨਾ ਬੀਜਣ ਵਾਲੇ 2002 ਕਿਸਾਨਾਂ ਦੀ ਪਿਛਲੇ ਸਾਉਣੀ ਦੇ ਸੀਜ਼ਨ ਦੀ ਉਤਸ਼ਾਹਿਤ ਰਾਸ਼ੀ ਹਾਲੇ ਸਰਕਾਰ ਵੱਲ ਬਕਾਇਆ ਖੜ੍ਹੀ ਹੈ। ਵਿਭਾਗ ਅਨੁਸਾਰ ਬਕਾਇਆ ਰਾਸ਼ੀ ਜਾਰੀ ਨਾ ਹੋਣ ਦਾ ਕਾਰਨ ਕਿਸਾਨਾਂ ਦੇ ਖਾਤਿਆਂ ’ਚ ਊਣਤਾਈਆਂ ਹਨ, ਜਿੰਨ੍ਹਾਂ ਨੂੰ ਦੂਰ ਕੀਤੇ ਜਾਣ ’ਤੇ ਕਿਸਾਨਾਂ ਦੀ ਬਣਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ ’ਚ ਟਰਾਂਸਫਰ ਕਰ ਦਿੱਤੀ ਜਾਵੇਗੀ। (Direct Seeding)

ਦੱਸ ਦੇਈਏ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਨੂੰ ਆਪਣੇ ਖੇਤਾਂ ’ਚ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪੇ੍ਰਰਿਤ ਕੀਤਾ ਗਿਆ ਸੀ ਤੇ ਬਦਲੇ ’ਚ ਸਰਕਾਰ ਦੀ ਤਰਫ਼ੋਂ ਪ੍ਰਤੀ ਏਕੜ 1500 ਰੁਪਏ ਉਤਸ਼ਾਹਿਤ ਰਾਸ਼ੀ ਵਜੋਂ ਦੇਣ ਦਾ ਵੀ ਐਲਾਨ ਕੀਤਾ ਸੀ। ਜਿਸ ਦਾ ਅਸਰ ਇਹ ਹੋਇਆ ਕਿ ਪੰਜਾਬ ਅੰਦਰ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਵੱਧ ਏਕੜ ’ਚ ਕਿਸਾਨਾਂ ਵੱਲੋਂ ਡੀਐੱਸਆਰ ਸਕੀਮ ਤਹਿਤ ਝੋਨੇ ਦੀ ਬਿਜਾਈ ਕੀਤੀ ਗਈ। ਜਦਕਿ ਲੰਮੇ ਸਮੇਂ ਤੋਂ ਪੰਜਾਬ ’ਚ ਜ਼ਿਆਦਾਤਰ ਕੱਦੂ ਵਿਧੀ ਰਾਹੀਂ ਹੀ ਝੋਨੇ ਦੀ ਬਿਜਾਈ ਕਰਨ ਦਾ ਰੁਝਾਨ ਚੱਲਿਆ ਆ ਰਿਹਾ ਹੈ।

Direct Seeding

ਮਾਹਿਰਾਂ ਮੁਤਾਬਕ ਸਿੱਧੀ ਬਿਜਾਈ ਦੀ ਤਕਨੀਕ ਅਪਨਾਉਣ ਨਾਲ ਪ੍ਰਤੀ ਏਕੜ ਸੈਂਕੜੇ ਲਿਟਰ ਪਾਣੀ ਬਚਦਾ ਹੈ, ਜਿਹੜਾ ਅਨਮੋਲ ਹੈ ਅਤੇ ਕਿਸੇ ਵੀ ਕੀਮਤ ’ਤੇ ਪੈਦਾ ਨਹੀਂ ਕੀਤਾ ਜਾ ਸਕਦਾ ਪਰ ਸਰਕਾਰ ਦੇ ਸ਼ਲਾਘਾਯੋਗ ਯਤਨਾਂ ਸਦਕਾ ਸੂਬੇ ਅੰਦਰ ਪਹਿਲਾਂ ਦੇ ਮੁਕਾਬਲੇ ਉਮੀਦ ਤੋਂ ਵੱਧ ਕਿਸਾਨਾਂ ਨੇ ਡੀਐੱਸਆਰ ਵਿਧੀ ਅਪਣਾ ਕੇ ਝੋਨੇ ਦੀ ਬਿਜਾਈ ਕਰਦਿਆਂ ਪਾਣੀ ਦੀ ਬੱਚਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਵਿਭਾਗ ਪਾਸੋਂ ਪ੍ਰਾਪਤ ਵੇਰਵਿਆਂ ਮੁਤਾਬਕ ਸਰਕਾਰ ਦੇ ਸੱਦੇ ’ਤੇ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਿੱਚ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹਾ ਦੇ ਕਿਸਾਨਾਂ ਨੇ ਮਾਅਰਕਾ ਮਾਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ।

Direct Seeding

ਜਿੱਥੇ ਸਭ ਤੋਂ ਵੱਧ 5430 ਕਿਸਾਨਾਂ ਨੇ 48216.21 ਏਕੜ ਵਿੱਚ ਸਿੱਧੀ ਬਿਜਾਈ ਕੀਤੀ। ਜਦਕਿ ਰੋਪੜ ’ਚ ਸਭ ਤੋਂ ਘੱਟ 67 ਕਿਸਾਨਾਂ ਨੇ ਸਿੱਧੀ ਬਿਜਾਈ ਦੀ ਵਿਧੀ ਨੂੰ ਅਪਣਾਇਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸੂਬੇ ਭਰ ਵਿੱਚ ਕੁੱਲ 19114 ਕਿਸਾਨਾਂ ਵੱਲੋਂ ਡੀਐੱਸਆਰ ਪੋਰਟਲ ’ਤੇ 172095.28 ਏਕੜ ਰਕਬਾ ਰਜਿਸਟ੍ਰਡ ਕੀਤਾ ਗਿਆ ਸੀ ਜਿੰਨ੍ਹਾਂ ਵਿੱਚੋਂ 17112 ਕਿਸਾਨਾਂ ਦੇ ਖਾਤਿਆਂ ਵਿੱਚ ਕੁੱਲ 20.05 ਕਰੋੜ ਰੁਪਏ ਟਰਾਂਸਫ਼ਰ ਕੀਤੇ ਜਾ ਚੁੱਕੇ ਹਨ। ਜਦਕਿ 2002 ਕਿਸਾਨਾਂ ਦੀ ਬਣਦੀ 30, 03000 ਲੱਖ ਰੁਪਏ ਦੀ ਉਤਸ਼ਾਹਿਤ ਰਾਸ਼ੀ ਹਾਲੇ ਸਰਕਾਰ ਵੱਲ ਬਕਾਇਆ ਖੜ੍ਹੀ ਹੈ।

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਕਿਹਾ ਕਿ 17112 ਕਿਸਾਨਾਂ ਦੇ ਖਾਤਿਆਂ ਵਿੱਚ 20.05 ਕਰੋੜ ਰੁਪਏ ਦੀ ਉਤਸ਼ਾਹਿਤ ਰਾਸ਼ੀ ਟਰਾਂਸਫ਼ਰ ਕਰ ਦਿੱਤੀ ਗਈ ਹੈ। ਜਦਕਿ ਕੁੱਝ ਖਾਮੀਆਂ ਕਾਰਨ 2002 ਕਿਸਾਨਾਂ ਦੀ ਰਾਸ਼ੀ ਹਾਲੇ ਬਕਾਇਆ ਹੈ। ਉਨ੍ਹਾਂ ਕਿਹਾ ਕਿ ਖਾਮੀਆਂ ਵਾਲੇ ਖਾਤਿਆਂ ਦੀ ਲਿਸਟ ਜ਼ਿਲ੍ਹਾ ਅਫ਼ਸਰਾਂ ਨੂੰ ਭੇਜ ਦਿੱਤੀ ਗਈ ਹੈ, ਦਰੁਸਤੀ ਹੋਣ ’ਤੇ ਉਨ੍ਹਾਂ ਨੂੰ ਵੀ ਪ੍ਰਤੀ ਏਕੜ 15-15 ਸੌ ਰੁਪਏ ਦੀ ਰਾਸ਼ੀ ਟਰਾਂਸਫ਼ਰ ਕਰ ਦਿੱਤੀ ਜਾਵੇਗੀ।

Farmers : ਕਿਸਾਨਾਂ ਨੂੰ ਇਸ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ, ਕਈ ਕਿਸਾਨਾਂ ਨੂੰ ਹੋਵੇਗਾ ਫ਼ਾਇਦਾ