ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਦੀਪੇਸ਼ ਇੰਸਾਂ ਨ...

    ਦੀਪੇਸ਼ ਇੰਸਾਂ ਨੂੰ ਵਿਸ਼ਵ ਰਿਕਾਰਡ ਯੂਨੀਵਰਸਿਟੀ ਲੰਦਨ ਨੇ ਪੀਐਚਡੀ ਦੀ ਉਪਾਧੀ ਨਾਲ ਨਿਵਾਜਿਆ

    Dipesh-Insan

    ਦੀਪੇਸ਼ ਇੰਸਾਂ (Dipesh Insan) ਨੂੰ ਵਿਸ਼ਵ ਰਿਕਾਰਡ ਯੂਨੀਵਰਸਿਟੀ ਲੰਦਨ ਨੇ ਪੀਐਚਡੀ ਦੀ ਉਪਾਧੀ ਨਾਲ ਨਿਵਾਜਿਆ

    (ਸੱਚ ਕਹੂੰ ਨਿਊਜ਼/ ਵਿਨੋਦ ਸ਼ਰਮਾ) ਫਤਿਆਬਾਦ। ਸ਼ਹਿਰ ਦੇ ਪ੍ਰਤਿਭਾਸ਼ਾਲੀ ਯੁਵਾ ਦੀਪੇਸ਼ ਵਧਵਾ ਇੰਸਾਂ (Dipesh Insan) ਨੂੰ ਵਿਸ਼ਵ ਰਿਕਾਰਡ ਯੂਨੀਵਰਸਿਟੀ ਲੰਦਨ ਵੱਲੋਂ ਪੀਐਚਡੀ ਭਾਵ ਡਾਇਟਰੇਟ ਦੀ ਉਪਾਧੀ ਨਾਲ ਨਿਵਾਜਿਆ ਗਿਆ ਹੈ। ਦਿਪੇਸ਼ ਵਧਵਾ ਇੰਸਾਂ ਸਿਰਫ ਡੇਢ ਘੰਟੇ ’ਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਤੇ ਮਾਨਵਤਾ ਭਲਾਈ ਦੇ ਕਾਰਜਾਂ ਦੇ 697 ਟਵੀਟ ਕਰਕੇ ਇੰਡੀਆ ਤੇ ਏਸ਼ੀਆ ਬੁੱਕ ਆਫ ਰਿਕਾਰਡਸ ’ਚ ਆਪਣਾ ਨਾਂਅ ਦਰਜ ਕਰਵਾ ਚੁੱਕੇ ਹਨ।

    ਦੀਪੇਸ਼ ਦੀ ਇਸ ਪ੍ਰਾਪਤੀ ਨਾਲ ਜਿੱਥੇ ਉਸ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਨੇ ਵੀ ਉਨਾਂ ਨੂੰ ਵਧਾਈ ਦਿੱਤੀ ਹੈ ਅਤੇ ਇਸ ਨੂੰ ਫਤਿਹਾਬਾਦ ਸ਼ਹਿਰ ਲਈ ਮਾਣ ਵਾਲੀ ਗੱਲ ਦੱਸਿਆ ਹੈ। ਦੀਪੇਸ਼ ਵਾਧਵਾ ਨੇ ਦੱਸਿਆ ਕਿ ਉਨਾਂ ਵੱਲੋਂ ਫਰਵਰੀ 2021 ਵਿੱਚ ਬਣਾਏ ਗਏ ਰਿਕਾਰਡਾਂ ਨੂੰ ਵੇਖਦਿਆਂ ਵਰਲਡ ਰਿਕਾਰਡ ਯੂਨੀਵਰਸਿਟੀ ਲੰਡਨ ਵੱਲੋਂ ਇਸ ਡਾਕਟਰੇਟ ਦੀ ਡਿਗਰੀ ਲਈ ਨਾਮਜ਼ਦ ਕੀਤਾ ਗਿਆ ਸੀ। ਇਹ ਡਿਗਰੀ ਹਾਸਲ ਕਰਨ ਲਈ, ਉਨਾਂ ਨੇ ਆਪਣੇ ਰਿਕਾਰਡਾਂ ਦੀ ਥੀਸਿਸ ਸਬਮਿਟ ਕੀਤੀ ਸੀ। ਰਿਕਾਰਡ ਦੇ ਥੀਸਿਸ ਨੂੰ ਸਵੀਕਾਰ ਕਰਨ ਤੋਂ ਬਾਅਦ, ਉਸਨੂੰ ਉਸਦੀ ਡਾਕਟਰੇਟ ਡਿਗਰੀ ਅਤੇ ਮੈਡਲ ਕੋਵਿਡ -10 ਕਾਰਨ ਲੰਡਨ ਯੂਨੀਵਰਸਿਟੀ ਦੁਆਰਾ ਕੋਰੀਅਰ ਰਾਹੀਂ ਭੇਜਿਆ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here